Jalandhar News: ਜਲੰਧਰ 'ਚ ਵੱਡਾ ਹਾਦਸੇ, ਫੌਜ ਦੇ ਲੈਫਟੀਨੈਂਟ ਦੀ ਮੌਤ, ਕੈਪਟਨ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News: ਹਰੀਪੁਰ ਰੇਂਜ ਤੋਂ ਜਲੰਧਰ ਛਾਉਣੀ ਸਥਿਤ ਮੁੱਖ ਦਫ਼ਤਰ ਜਾ ਰਹੇ ਸਨ

Army Lieutenant death in accident in Jalandhar in punjabi

Army Lieutenant death in accident in Jalandhar in punjabi : ਜਲੰਧਰ ਦੇ ਪਤਾਰਾ ਵਿਚ ਇੱਕ ਸੜਕ ਹਾਦਸੇ ਵਿੱਚ ਫੌਜ ਦੇ ਇੱਕ ਲੈਫਟੀਨੈਂਟ ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦੇ ਨਾਲ ਮੌਜੂਦ ਇਕ ਕਪਤਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਮ੍ਰਿਤਕ ਲੈਫਟੀਨੈਂਟ ਦੀ ਪਛਾਣ ਅਚਿਤ ਵਜੋਂ ਹੋਈ ਹੈ। ਜੋ ਮੂਲ ਰੂਪ ਵਿੱਚ ਹਰਿਆਣਾ ਦੇ ਵਸਨੀਕ ਹਨ।

ਇਹ ਵੀ ਪੜ੍ਹੋ: Guru Teg Bahadur ji: ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ

ਇਸ ਦੌਰਾਨ ਜ਼ਖ਼ਮੀ ਕੈਪਟਨ ਯੁਵਰਾਜ ਵਾਸੀ ਨਾਗੌਰ, ਰਾਜਸਥਾਨ ਫ਼ੌਜੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਹਾਦਸਾ ਪਤਾਰਾ ਦੇ ਪਿੰਡ ਨਾਰੰਗਪੁਰ ਨੇੜੇ ਸਥਿਤ ਟੀ-ਪੁਆਇੰਟ 'ਤੇ ਵਾਪਰਿਆ। ਜਾਂਚ ਅਧਿਕਾਰੀ ਏਐਸਆਈ ਜੀਵਨ ਸਿੰਘ ਨੇ ਦੱਸਿਆ ਕਿ ਲੈਫਟੀਨੈਂਟ ਅੱਛਿਤ ਅਤੇ ਕੈਪਟਨ ਯੁਵਰਾਜ ਹਰੀਪੁਰ ਰੇਂਜ ਤੋਂ ਆਪਣੀ ਨਿੱਜੀ ਕ੍ਰੇਟਾ ਕਾਰ ਵਿੱਚ ਜਲੰਧਰ ਛਾਉਣੀ ਸਥਿਤ ਮੁੱਖ ਦਫ਼ਤਰ ਨੂੰ ਵਾਪਸ ਆ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਨਾਰੰਗਪੁਰ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਪਲਟ ਗਈ। ਜਿਸ 'ਚ ਲੈਫਟੀਨੈਂਟ ਅਚਿਤ ਅਤੇ ਯੁਵਰਾਜ ਦੋਵੇਂ ਗੰਭੀਰ ਜ਼ਖਮੀ ਹੋ ਗਏ।

ਘਟਨਾ ਦੇ ਸਮੇਂ ਯੁਵਰਾਜ ਹੋਸ਼ 'ਚ ਸੀ, ਇਸ ਲਈ ਉਸ ਨੇ ਤੁਰੰਤ ਆਪਣੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਅੱਛਿਤ ਨੂੰ ਤੁਰੰਤ ਰਾਮਾਮੰਡੀ ਦੇ ਜੌਹਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਕੁਝ ਸਮੇਂ ਬਾਅਦ ਲੈਂਫਟੀਨੈਂਟ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਯੁਵਰਾਜ ਨੂੰ ਕਾਫੀ ਅੰਦਰੂਨੀ ਸੱਟਾਂ ਲੱਗੀਆਂ ਹਨ, ਜਿਸ ਕਾਰਨ ਅਜੇ ਤੱਕ ਉਨ੍ਹਾਂ ਦਾ ਬਿਆਨ ਨਹੀਂ ਆਇਆ ਹੈ।
ਏਐਸਆਈ ਜੀਵਨ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ-ਸ਼ਨੀਵਾਰ ਦਰਮਿਆਨੀ ਰਾਤ ਕਰੀਬ 2.30 ਵਜੇ ਵਾਪਰਿਆ।

ਉਸ ਨੂੰ ਘਟਨਾ ਦੀ ਜਾਣਕਾਰੀ ਸਵੇਰੇ ਮਿਲੀ। ਜਿਸ ਤੋਂ ਬਾਅਦ ਉਹ ਤੁਰੰਤ ਸਿਵਲ ਹਸਪਤਾਲ ਪੁੱਜੇ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਰਾਤ ਨੂੰ ਭਾਰੀ ਧੁੰਦ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੱਸ ਦੇਈਏ ਕਿ ਮੌਸਮ ਵਿਭਾਗ ਨੇ ਅੱਜ ਤੋਂ ਚਾਰ ਦਿਨਾਂ ਲਈ ਸੂਬੇ ਵਿੱਚ ਧੂੰਏਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।