Ludhiana News: ਲੁਧਿਆਣਾ ਹਾਈਵੇਅ 'ਤੇ ਪੱਥਰਬਾਜ਼ੀ, ਟਰੱਕ ਦੇ ਟੁੱਟੇ ਸ਼ੀਸ਼ੇ, ਲਹੂ -ਲੁਹਾਣ ਹੋਇਆ ਡਰਾਈਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News: ਟਰਾਲੇ ਦਾ ਵੀ ਟੁੱਟਿਆ ਸ਼ੀਸਾ

Stone pelting on Ludhiana highway News in punjabi

ਲੁਧਿਆਣਾ ਦਾ ਨੈਸ਼ਨਲ ਹਾਈਵੇ ਪੱਥਰਬਾਜ਼ਾਂ ਦੇ ਕਬਜ਼ੇ ਵਿੱਚ ਹੈ। ਹਰ ਰੋਜ਼ ਸਾਹਨੇਵਾਲ ਤੋਂ ਲੈ ਕੇ ਦੋਰਾਹਾ ਤੱਕ ਪਥਰਾਅ ਕਰਨ ਵਾਲਿਆਂ ਵੱਲੋਂ ਵਾਹਨਾਂ 'ਤੇ ਪਥਰਾਅ ਦੀਆਂ ਘਟਨਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ। ਪੱਥਰਬਾਜ਼ਾਂ ਦਾ ਆਤੰਕ ਇੰਨਾ ਫੈਲ ਗਿਆ ਹੈ ਕਿ ਹੁਣ ਟਰੱਕ ਚਾਲਕ ਆਪਣੇ ਵਾਹਨ ਸੜਕਾਂ 'ਤੇ ਲਿਜਾਣ ਤੋਂ ਵੀ ਡਰਦੇ ਹਨ। ਅਜਿਹੀ ਹੀ ਇਕ ਹੋਰ ਖਬਰ ਸਾਹਮਣੇ ਆਈ ਜਿਥੇ ਇਕ ਡਰਾਈਵਰ ਤੇ ਪੱਥਰਬਾਜ਼ੀ ਕੀਤੀ ਗਈ ਤੇ ਉਸ ਨੂੰ ਲਹੂ ਲੁਹਾਣ ਕਰ ਦਿਤਾ ਗਿਆ। 

ਇਹ ਵੀ ਪੜ੍ਹੋ: Punjabi Truck Driver deported from Canada: ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ

ਗੱਲਬਾਤ ਕਰਦਿਆਂ ਡਰਾਈਵਰ ਰਾਜਾ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਦੋ ਬਦਮਾਸ਼ਾਂ ਨੇ ਉਸ ਦੇ ਟਰਾਲੇ 'ਤੇ ਪਥਰਾਅ ਕੀਤਾ। ਰਾਜਾ ਨੇ ਦੱਸਿਆ ਕਿ ਹੁਣ ਹਾਈਵੇਅ 'ਤੇ ਪੈਦਲ ਚੱਲਣਾ ਸੁਰੱਖਿਅਤ ਨਹੀਂ ਹੈ। ਵਾਹਨਾਂ 'ਤੇ ਵੱਡੇ-ਵੱਡੇ ਪੱਥਰ ਸੁੱਟੇ ਜਾ ਰਹੇ ਹਨ। ਡਰਾਈਵਰ ਨੇ ਦੱਸਿਆ ਕਿ ਪੱਥਰ ਸੁੱਟਣ ਵਾਲੇ ਦੋ ਵਿਅਕਤੀ ਸਨ। ਦੋਵੇਂ ਮੋਟਰਸਾਈਕਲ ਸਵਾਰ ਹਨ। ਡਰਾਈਵਰ ਨੇ ਦੱਸਿਆ ਕਿ ਇੱਕ ਨੌਜਵਾਨ ਬਾਈਕ 'ਤੇ ਸਵਾਰ ਸੀ ਜਦਕਿ ਉਸਦਾ ਦੂਜਾ ਦੋਸਤ ਹੱਥ 'ਚ ਪੱਥਰ ਲੈ ਕੇ ਬਾਈਕ ਦੇ ਪਿੱਛੇ ਜਾ ਰਿਹਾ ਸੀ।

ਇਹ ਵੀ ਪੜ੍ਹੋ: Anup Ghoshal Death News: ਗਾਇਕ ਅਨੂਪ ਘੋਸ਼ਾਲ ਦਾ 77 ਸਾਲ ਦੀ ਉਮਰ 'ਚ ਹੋਇਆ ਦਿਹਾਂਤ 

ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਇਹ ਲੋਕ ਮਜ਼ਾਕ ਕਰ ਰਹੇ ਹਨ, ਪਰ ਅਚਾਨਕ ਜਦੋਂ ਟਰਾਲਾ ਉਨ੍ਹਾਂ ਦੇ ਕੋਲੋਂ ਲੰਘਿਆ ਤਾਂ ਅਚਾਨਕ ਬਦਮਾਸ਼ਾਂ ਨੇ ਸ਼ੀਸ਼ੇ 'ਤੇ ਪਥਰਾਅ ਕਰ ਦਿੱਤਾ। ਖੁਸ਼ਕਿਸਮਤੀ ਇਹ ਰਹੀ ਕਿ ਪੱਥਰ ਅਗਲੇ ਸ਼ੀਸ਼ੇ 'ਤੇ ਨਹੀਂ ਵੱਜਿਆ ਪਰ ਕੈਬਿਨ ਦੇ ਸਾਈਡ ਸ਼ੀਸ਼ੇ 'ਤੇ ਜਾ ਵੱਜਿਆ। ਸ਼ੀਸ਼ਾ ਟੁੱਟਣ ਤੋਂ ਬਾਅਦ ਪੂਰੀ ਸ਼ੀਸ਼ਾ ਚਕਨਾਚੂਰ ਹੋ ਗਿਆ ਤੇ ਡਰਾਈਵਰ ਦੇ ਨੱਕ ਤੇ ਸੱਟ ਵੱਜੀ। ਡਰਾਈਵਰ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਬਾਰੇ ਅਗਲੇ ਦਿਨ ਹਾਈਵੇਅ ’ਤੇ ਸਪੀਡ ਰਾਡਾਰ ਮੀਟਰ ਲਗਾਉਣ ਵਾਲੇ ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਵੀ ਸੂਚਿਤ ਕਰ ਦਿੱਤਾ ਸੀ।

ਡਰਾਈਵਰ ਅਨੁਸਾਰ ਉਸ ਨੇ ਲੁਧਿਆਣਾ ਟਰਾਂਸਪੋਰਟ ਨਗਰ ਸਥਿਤ ਆਪਣੇ ਬੌਸ ਨੂੰ ਘਟਨਾ ਦੀ ਸੂਚਨਾ ਦਿੱਤੀ। ਡਰਾਈਵਰ ਅਨੁਸਾਰ ਉਹ ਕਈ ਹੋਰ ਸਾਥੀ ਡਰਾਈਵਰਾਂ ਨੂੰ ਵੀ ਮਿਲਿਆ ਜਿਨ੍ਹਾਂ ਨੇ ਦੱਸਿਆ ਕਿ ਸਾਹਨੇਵਾਲ ਅਤੇ ਦੋਰਾਹਾ ਵਿਚਕਾਰ ਰਾਤ ਸਮੇਂ ਸੜਕ ’ਤੇ ਪਥਰਾਅ ਹੁੰਦਾ ਹੈ। ਡਰਾਈਵਰ ਅਨੁਸਾਰ ਉਸ ਨੇ ਕਦੇ ਵੀ ਪੁਲਿਸ ਨੂੰ ਰਾਤ ਵੇਲੇ ਸੜਕ ’ਤੇ ਗਸ਼ਤ ਕਰਦੇ ਨਹੀਂ ਦੇਖਿਆ।