ਅਕਾਲੀਆਂ ਸਮੇਂ ਕੋਈ ਵਿਕਾਸ ਨੀ ਹੋਇਆ, ਸਗੋਂ ਕੰਗਾਲੀ ਹੀ ਆਈ: ਰਾਜਾ ਵੜਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਜਿੱਥੇ ਕਿਸਾਨਾਂ...

Raja Waring

ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਜਿੱਥੇ ਕਿਸਾਨਾਂ ਦੇ ਕਰਜੇ ਮੁਆਫ਼ ਕੀਤੇ ਹਨ, ਉਥੇ ਹੀ ਪੰਜਾਬ ਦੀ ਆਰਥਿਕ ਮੰਦੀ ਵਿਚ ਵੀ ਸੁਧਾਰ ਕੀਤਾ ਹੈ, ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।

ਇੱਥੇ ਸ਼ਹਿਰ ਵਿਚ ਅੱਗ ਨਾਲ ਹੋਏ ਕੱਪੜੇ ਦੇ ਸ਼ੋਰੂਮ ਦੇ ਨੁਕਸਾਨ ਦੇ ਪੀੜਿਤ ਪਰਵਾਰ ਦੇ  ਨਾਲ ਦੁੱਖ ਸਾਂਝਾ ਕਰਨ ਪਹੁੰਚੇ  ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਸ਼ਬਦ ਕਹੇ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੀ ਆਰਥਿਕ ਬੁਰੀ ਦਿਸ਼ਾ ਦਾ ਮੁੱਖ ਕਾਰਨ ਬਾਦਲਾਂ ਦੇ ਰਾਜ ਦੌਰਾਨ ਲੁੱਟਾਂ ਅਤੇ ਪੀਟਾਂ ਦੀ ਨੀਤੀ ਦੇ ਤਹਿਤ ਪੰਜਾਬ ਨੂੰ ਕੰਗਾਲੀ ਦੇ ਰਸਤੇ ਉਤੇ ਧਕੇਲ ਕੇ ਖੁੱਦ ਅਮੀਰ ਬਣ ਗਏ ਹਨ ਅਤੇ ਕੋਈ ਵਿਕਾਸ ਕਾਰਜ ਨਹੀਂ ਕੀਤਾ।

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੁਖਦੇਵ ਸਿੰਘ ਢੀਂਡਸਾ ਵਰਗੇ ਹੋਰ ਇਮਾਨਦਾਰ ਲੋਕ ਅਕਾਲੀ ਦਲ ਨੂੰ ਅਲਵਿਦਾ ਕਹਿ ਦੇਣ ਲਈ ਤਿਆਰੀ ਵਿਚ ਬੈਠੇ ਹਨ।

ਉਥੇ ਅੱਗ ਪੀੜਿਤ ਵਪਾਰੀਆਂ ਦੇ ਨੁਕਸਾਨ ਦੀ ਭਰਪਾਈ ਦੇ ਲਈ ਟਿਪਟੀ ਕਮਿਸ਼ਨਰ ਮਾਨਸਾ ਦੇ ਨਾਲ ਮੌਕੇ ਉਤੇ ਗੱਲਬਾਤ ਕਰਦੇ ਹੋਏ ਹਿਦਾਇਤ ਦਿਤੀ ਕਿ ਪੀੜਿਤਾਂ ਦੇ ਮੁਆਵਜੇ ਦੀ ਸਿਫ਼ਾਰਿਸ਼ ਦੀ ਫਾਇਲਾਂ ਮੁੱਖ ਮੰਤਰੀ ਪੰਜਾਬ ਅਤੇ ਬਿਜਲੀ ਬੋਰਡ ਦੇ ਚੇਅਰਮੈਨ ਦੇ ਕੋਲ ਸ਼ਿਫ਼ਾਰਿਸ਼ ਪੱਤਰ ਦੇ ਨਾਲ ਤੁਰੰਤ ਪਹੁੰਚਾਉਣ।

ਇਸ ਮੌਕੇ ਲਕਾ ਇੰਚਾਰਜ ਰਣਜੀਤ ਕੌਰ ਭੱਟੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਆਨ ਤੀਰਥ ਸਿੰਘ ਸਵੀਟੀ, ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੋਆਣਾ ਆਦਿ ਹਾਜਰ ਰਹੇ।