ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਨਹੀਂ ਹੋਈ ਕੋਈ ਕੁਤਾਹੀ, ਪੜ੍ਹੋ ਕੀ ਬੋਲੇ ਪੰਜਾਬ ਕਾਂਗਰਸ ਪ੍ਰਧਾਨ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਨੇ ਹੁਣ ਤੱਕ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਤੇ ਸਾਡੀ ਯਾਤਰਾ ਇੰਨੇ ਦਿਨ ਤੋਂ ਵਧੀਆ ਚੱਲ ਰਹੀ ਹੈ। 

Rahul Gandhi, Raja Warring

ਚੰਡੀਗੜ੍ਹ - ਭਾਰਤ ਜੋੜੋ ਯਾਤਰਾ ਮੰਗਲਵਾਰ ਹੁਸਿ਼ਆਰਪੁਰ ਪੁੱਜੀ। ਇਸ ਦੌਰਾਨ ਇਹ ਖ਼ਬਰਾਂ ਸਾਹਮਣਏ ਆ ਰਹੀਆਂ ਹਨ ਕਿ ਇੱਕ ਵਿਅਕਤੀ ਵੱਲੋਂ ਅੱਜ ਸੁਰੱਖਿਆ ਤੋੜ ਕੇ ਰਾਹੁਲ ਗਾਂਧੀ ਨੂੰ ਜੱਫ਼ੀ ਪਾ ਲਈ ਗਈ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਇੱਕ ਪੀਲੀ ਜੈਕਟ ਪਾਈ ਨੌਜਵਾਨ ਰਾਹੁਲ ਗਾਂਧੀ ਵੱਲ ਵਧਿਆ ਅਤੇ ਜਾ ਕੇ ਉਸ ਨੇ ਰਾਹੁਲ ਗਾਂਧੀ ਨੂੰ ਜੱਫੀ ਪਾ ਲਈ। ਹਾਲਾਂਕਿ ਰਾਹੁਲ ਗਾਂਧੀ ਕੋਲ ਖੜੇ ਕਾਂਗਰਸੀ ਵਰਕਰ ਉਸ ਨੂੰ ਧੱਕੇ ਦੇ ਕੇ ਹਟਾ ਦਿੰਦੇ ਹਨ।

ਹਾਲਾਂਕਿ ਇਸ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਬਲਕਿ ਰਾਹੁਲ ਗਾਂਧੀ ਜੀ ਤਾਂ ਖ਼ੁਦ ਲੋਕਾਂ ਨੂੰ ਅਪਣੇ ਕੋਲ ਬੁਲਾ ਲੈਂਦੇ ਹਨ। ਰਾਜਾ ਵੜਿੰਗ ਨੇ ਪੰਜਾਬ ਪੁਲਿਸ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਪੰਜਾਬ ਪੁਲਿਸ ਨੇ ਹੁਣ ਤੱਕ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਤੇ ਸਾਡੀ ਯਾਤਰਾ ਇੰਨੇ ਦਿਨ ਤੋਂ ਵਧੀਆ ਚੱਲ ਰਹੀ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਸੁਰੱਖਿਆ ਇੰਚਾਰਜ GS ਢਿੱਲੋਂ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਨੇ ਇਸ ਬਾਰੇ ਜਾਂਚ ਕੀਤੀ ਹੈ ਰਾਹੁਲ ਗਾਂਧੀ ਨੇ ਖ਼ੁਦ ਉਸ ਵਿਅਕਤੀ ਨੂੰ ਅਪਣੇ ਕੋਲ ਬੁਲਾਇਆ ਸੀ ਤੇ ਇਸ ਵਿਚ ਕਈ ਵੀ ਸੁਰੱਖਿਆ ਵਿਚ ਕੁਤਾਹੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਮੰਗਲਵਾਰ ਸਵੇਰੇ ਹੁਸ਼ਿਆਰਪੁਰ ਦੇ ਟਾਂਡਾ ਤੋਂ ਮੁੜ ਸ਼ੁਰੂ ਹੋਈ। ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰੀਸ਼ ਚੌਧਰੀ ਅਤੇ ਰਾਜ ਕੁਮਾਰ ਚੱਬੇਵਾਲ ਸਮੇਤ ਪਾਰਟੀ ਦੇ ਸੀਨੀਅਰ ਆਗੂ ਮੁਕੇਰੀਆਂ ਵਿਖੇ ਰਾਤ ਰੁਕਣ ਵਾਲੀ ਯਾਤਰਾ ਦੌਰਾਨ ਗਾਂਧੀ ਦੇ ਨਾਲ ਦੇਖੇ ਗਏ।