ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਕਾਬੂ: 5 ਸਾਲਾਂ ’ਚ ਪੰਜਾਬ ਸਣੇ ਕਈ ਸੂਬਿਆਂ ਵਿਚ 400 ਹਥਿਆਰ ਕੀਤੇ ਸਪਲਾਈ
ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਕਰਦੇ ਸੀ ਹਥਿਆਰਾਂ ਦੀ ਸਪਲਾਈ
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹਾਂ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਸਿੰਡੀਕੇਟ ਦੇ 2-2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਵਿਚੋਂ ਇਕ ਮੱਧ ਪ੍ਰਦੇਸ਼ ਤੋਂ ਹਥਿਆਰ ਸਪਲਾਈ ਕਰਦਾ ਸੀ ਅਤੇ ਦੂਜਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੱਕ ਹਥਿਆਰ ਵੇਚਦਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਪਿਛਲੇ 5 ਸਾਲਾਂ ਵਿਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਗੈਂਗਸਟਰਾਂ ਨੂੰ 400 ਤੋਂ ਵੱਧ ਪਿਸਤੌਲ ਸਪਲਾਈ ਕੀਤੇ ਹਨ।
ਇਹ ਵੀ ਪੜ੍ਹੋ: ਤਾਲਿਬਾਨ ਦਾ ਨਵਾਂ ਫ਼ਰਮਾਨ: ਕਾਬੁਲ 'ਚ ਕੱਪੜੇ ਦੀਆਂ ਦੁਕਾਨਾਂ ਵਿਚ ਡੰਮੀਆਂ ਦੇ ਮੂੰਹ ਢਕੇ
ਕੁਝ ਦਿਨ ਪਹਿਲਾਂ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕ ਮੁਕਾਬਲੇ ਤੋਂ ਬਾਅਦ ਦੋ ਹਥਿਆਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਕੋਲੋਂ ਇਕ 10 ਸੈਂਟੀਮੀਟਰ ਦਾ ਆਟੋਮੈਟਿਕ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਤੋਂ ਮੱਧ ਪ੍ਰਦੇਸ਼ ਤੋਂ ਹਥਿਆਰ ਵੇਚ ਕੇ ਦੂਜੇ ਸੂਬਿਆਂ ਵਿਚ ਲਿਜਾਣ ਵਾਲੇ ਇਕ ਗਰੋਹ ਬਾਰੇ ਜਾਣਕਾਰੀ ਮਿਲੀ।
ਇਹ ਵੀ ਪੜ੍ਹੋ: ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਮਹਿਲਾ ਨੇ ਖੋਲ੍ਹਿਆ MA English Chaiwali ਸਟਾਲ, ਪੜ੍ਹੋ ਦਿਲਚਸਪ ਕਿੱਸਾ
ਸਪੈਸ਼ਲ ਸੈੱਲ ਦੇ ਵਧੀਕ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਸਿੰਡੀਕੇਟ ਦੇ ਚਾਰ ਮੈਂਬਰਾਂ ਵਿਚ ਪਟਿਆਲਾ ਦੇ ਸੰਨੀ ਅਤੇ ਹਰਸ਼ਦੀਪ ਅਤੇ ਯੂਪੀ ਦੇ ਲਲਿਤਪੁਰ ਦੇ ਰੋਹਿਤ ਅਤੇ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਕੋਲੋਂ 10 ਅਰਧ-ਆਟੋਮੈਟਿਕ ਪਿਸਤੌਲ ਅਤੇ 08 ਸਿੰਗਲ ਸ਼ਾਟ ਪਿਸਤੌਲ ਅਤੇ 20 ਮੈਗਜ਼ੀਨ ਬਰਾਮਦ ਹੋਏ ਹਨ। ਫੜੇ ਗਏ ਮੁਲਜ਼ਮ ਮੱਧ ਪ੍ਰਦੇਸ਼ ਸਥਿਤ ਅਸਲਾ ਨਿਰਮਾਤਾਵਾਂ ਤੋਂ ਹਥਿਆਰ ਖਰੀਦ ਕੇ ਉੱਤਰ ਭਾਰਤ ਵਿਚ ਸਪਲਾਈ ਕਰਦੇ ਸਨ।