ਸਿੱਧੂ ਦੀ ਸਿਆਸਤ ਵਿਚ ਹੋ ਸਕਦੀ ਧਮਾਕੇਦਾਰ ਐਂਟਰੀ...ਦੇਖੋ ਪੂਰੀ ਖ਼ਬਰ!

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ ਕਿ ਭਾਵੇਂ ਸਿੱਧੂ ਨੇ ਅਪਣੀ ਮਨਸ਼ਾ ਤੋਂ ਭਾਜਪਾ ਹਾਈ ਕਮਾਨ ਕੋਲ...

Chandigarh navjot singh sidhu politics explosion

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਵਿਚੋਂ ਅਸਤੀਫ਼ਾ ਦੇਣ ਬਾਅਦ ਹਾਸ਼ੀਏ 'ਤੇ ਗਏ ਨਵਜੋਤ ਸਿੰਘ ਸਿੱਧੂ ਦੇ ਮੁੜ ਸਰਗਰਮ ਹੋਣ ਦੀਆਂ ਕਨਸ਼ੋਆਂ ਦਾ ਬਾਜ਼ਾਰ ਗਰਮ ਹੈ। ਸਿਆਸੀ ਘਟਨਾਵਾਂ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ 'ਸਿਆਸੀ ਚੁਪੀ' ਹੇਠ ਚੱਲ ਰਹੇ ਨਵਜੋਤ ਸਿੰਘ ਸਿੱਧੂ ਬਿਨਾਂ ਮੂੰਹ ਖੋਲ੍ਹੇ ਹੀ ਸਿਆਸੀ ਮਹਿਫ਼ਲਾਂ ਦਾ ਸ਼ਿੰਗਾਰ ਬਣੇ ਹੋਏ ਹਨ। ਕਾਂਗਰਸ ਹਾਈ ਕਮਾਂਡ ਵਲੋਂ ਸਿੱਧੂ ਨੂੰ ਪਾਰਟੀ ਅੰਦਰ ਟਿਕਾਈ ਰੱਖਣ ਲਈ ਆਉਣ ਵਾਲੇ ਦਿਨਾਂ 'ਚ ਵੱਡਾ ਸਿਆਸੀ ਫ਼ੈਸਲਾ ਲੈਣ ਸਬੰਧੀ ਵੀ ਖ਼ਬਰਾਂ ਉਡ ਰਹੀਆਂ ਹਨ। ਪਰ ਕੱਲ੍ਹ ਐਤਵਾਰ ਨੂੰ ਉਹਨਾਂ ਨੂੰ 

ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਵਲੋਂ ਸਿੱਧੂ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਗਿਆ ਕਿ ਸਿੱਧੂ ਨੇ ਭਾਜਪਾ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲਣ ਦੀ ਲਾਲਸਾ ਪੂਰੀ ਨਾ ਹੋਣ ਕਾਰਨ ਛੱਡਿਆ ਸੀ। ਉਨ੍ਹਾਂ ਕਿਹਾ ਕਿ ਅਪਣੀ ਇਸੇ ਲਾਲਸਾ ਤਹਿਤ ਹੀ ਉਨ੍ਹਾਂ ਦਾ ਝੁਕਾਅ ਪਹਿਲਾਂ ਆਮ ਆਦਮੀ ਪਾਰਟੀ ਵੱਲ ਹੋਇਆ। ਜਦੋਂ ਉਨ੍ਹਾਂ ਦੀ ਉਥੇ ਵੀ ਦਾਲ ਨਾ ਗਲੀ ਤਾਂ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ।

ਉਨ੍ਹਾਂ ਕਿਹਾ ਕਿ ਭਾਵੇਂ ਸਿੱਧੂ ਨੇ ਅਪਣੀ ਮਨਸ਼ਾ ਤੋਂ ਭਾਜਪਾ ਹਾਈ ਕਮਾਨ ਕੋਲ ਜ਼ਾਹਰ ਨਹੀਂ ਸੀ ਕੀਤਾ, ਪਰ ਉਨ੍ਹਾਂ ਦਾ ਅਸਲ ਮਕਸਦ ਇਹੀ ਸੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਸਿਆਸਤ ਵਿਚ ਲਿਆਉਣ ਵਾਲੇ ਭਾਜਪਾ ਆਗੂ ਅਰੁਣ ਜੇਤਲੀ ਸਨ, ਪਰ ਸਿੱਧੂ ਨੇ ਉਨ੍ਹਾਂ ਦਾ ਵੀ ਉਸ ਸਮੇਂ ਸਾਥ ਛੱਡਿਆ ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਸੀ। ਉਨ੍ਹਾਂ ਕਿਹਾ ਕਿ ਹਰ ਆਗੂ ਨੂੰ ਪਾਰਟੀ ਦੀਆਂ ਨੀਤੀਆਂ ਮੁਤਾਬਕ ਚੱਲਣਾ ਪੈਂਦਾ ਹੈ ਪਰ ਨਵਜੋਤ ਸਿੰਘ ਸਿੱਧੂ ਅਜਿਹਾ ਨਹੀਂ ਕਰਦੇ।

ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਅੰਦਰ ਰਹਿਣ ਦੀ ਸੂਰਤ ਵਿਚ ਸਿੱਧੂ ਦੀ ਗੱਲ ਮੰਨਣ ਦੀ ਵਧੇਰੇ ਸੰਭਾਵਨਾ ਸੀ ਪਰ ਉਹ ਅਜਿਹਾ ਕਰਨ 'ਚ ਨਾਕਾਮ ਰਹੇ ਹਨ।  ਦਿੱਲੀ ਚੋਣਾਂ 'ਚ 'ਆਪ ਦੀ ਜਿੱਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬਾਰੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਆਮ ਆਦਮੀ ਪਾਰਟੀ ਦੇ ਸੰਪਰਕ 'ਚ ਆ ਰਹੇ ਹਨ ਹਾਲਾਂਕਿ ਇਨ੍ਹਾਂ ਕਿਆਸਰਾਈਆਂ ਦਾ ਸਬੰਧ ਉਨ੍ਹਾਂ ਦੇ ਫੇਸਬੁੱਕ ਪੇਜ਼ਾਂ ਦੇ ਨਾਲ ਹੈ, ਜੋ ਕਿ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਅਚਾਨਕ ਸਰਗਰਮ ਹੋ ਰਹੇ ਹਨ।

ਉੱਡ ਰਹੀਆਂ ਖਬਰਾਂ 'ਚ ਇਹ ਵੀ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਕਾਰ ਦਿੱਲੀ ਦੀਆਂ ਚੋਣਾਂ ਦੀ ਰਣਨੀਤੀ ਘੜਨ ਵਾਲੇ ਪ੍ਰਸ਼ਾਤ ਕਿਸ਼ੋਰ ਇਕ ਪੁੱਲ ਦਾ ਕੰਮ ਕਰ ਸਕਦੇ ਹਨ। ਇਸ ਦੀ ਸਲਾਹ ਖੁਦ ਪ੍ਰਸ਼ਾਦ ਕਿਸ਼ੋਰ ਕੇਜਰੀਵਾਲ ਨੂੰ ਦੇ ਚੁੱਕੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਦਿੱਲੀ ਫਤਹਿ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਨਜ਼ਰ ਹੁਣ ਪੰਜਾਬ 'ਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਤੇ ਹੈ।

ਆਮ ਆਦਮੀ ਪਾਰਟੀ ਨੂੰ ਹੁਣ ਪੰਜਾਬ ਵਿਚ ਮੁੱਖ ਮੰਤਰੀ ਦੀ ਤਲਾਸ਼ ਹੈ ਤੇ ਉਹ ਮੁੱਖ ਮੰਤਰੀ ਦੇ ਚਿਹਰੇ ਵਜੋਂ ਨਵਜੋਤ ਸਿੰਘ ਸਿੱਧੂ ਨੂੰ ਦੇਖਣਾ ਚਾਹੁੰਦੇ ਹਨ। ਫੇਸਬੁੱਕ ਪੇਜ਼ ਤੇ ਸਿੱਧੂ ਦੇ ਸਟਾਇਲ ਚ ਸ਼ਾਇਰੀ ਲਿਖੀ ਗਈ ਹੈ ਕਿ ਕੁੱਛ ਹੀ ਦੇਰ ਕੀ ਖਾਮੋਸ਼ੀ ਹੈ ਅਬ ਕਾਨੋਂ ਮੇਂ ਸ਼ੋਰ ਆਏਗਾ, ਤੁਮਹਾਰਾ ਤੋਂ ਸਿਰਫ ਵਕਤ ਹੈ ਸਿੱਧੂ ਕਾ ਦੌਰ ਆਏਗਾ। ਇਸ ਤਰ੍ਹਾਂ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਅਪਣੀ ਚੁੱਪੀ ਕਿਸੇ ਵੱਡੇ ਧਮਾਕੇ ਨਾਲ ਹੀ ਤੋੜਨਗੇ। ਉਹ ਸਿਆਸਤ ਵਿਚ ਧਮਾਕੇਦਾਰ ਐਂਟਰੀ ਕਰ ਸਕਦੇ ਹਨ।  

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।