ਭਿੰਡਰਾਂਵਾਲਿਆਂ ਦੇ ਨੇੜਲੇ ਸਾਥੀ ਦਲਬੀਰ ਸਿੰਘ ਨਹੀਂ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲੇ ਦੇ ਕਰਤਾ ਦਲਬੀਰ ਸਿੰਘ ਦਾ ਅੱਜ ਦੇਰ ਸ਼ਾਮ ਦੇਹਾਂਤ ਹੋ ਗਿਆ ਹੈ। ਊਨਾ ਦਾ ਅੰਤਿਮ ਸੰਸਕਾਰ ਸੋਮਵਾਰ ਸਵੇਰੇ ਫਿਲੌਰ ਖੇਤਰ ਚ ਪੈਂਦੇ ਊਨਾ

File Photo

ਚੰਡੀਗੜ੍ਹ  (ਗੁਰਉਪਦੇਸ਼ ਭੁੱਲਰ) : ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲੇ ਦੇ ਕਰਤਾ ਦਲਬੀਰ ਸਿੰਘ ਦਾ  ਦੇਹਾਂਤ ਹੋ ਗਿਆ ਹੈ। ਊਨਾ ਦਾ ਅੰਤਿਮ ਸੰਸਕਾਰ ਸੋਮਵਾਰ ਸਵੇਰੇ ਫਿਲੌਰ ਖੇਤਰ ਚ ਪੈਂਦੇ ਊਨਾ ਦੇ ਪਿੰਡ ਗੰਨਾ ਵਿਖੇ ਹੋਏਗਾ।

ਪੱਤਰਕਾਰੀ ਦੇ ਖੇਤਰ ਚ ਲੰਬਾ ਅਨੁਭਵ ਰੱਖਣ ਵਾਲੇ ਦਲਬੀਰ ਸਿੰਘ ਦਾ ਪੂਰਾ ਜੀਵਨ ਸੰਘਰਸ਼ਮਈ ਰਿਹਾ ਹੈ। ਵਿਦਿਆਰਥੀ ਜੀਵਨ ਚ ਹੀ ਉਹ ਕਮਿਉਨਿਸਟ ਲਹਿਰ ਨਾਲ ਜੁੜ ਗਏ ਸਨ ਤੇ  1947 ਤੋਂ ਬਾਅਦ ਗਿਰਫ਼ਤਾਰ ਹੋਣ ਵਾਲੇ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਸਨ। 1978 ਦੇ ਨਿਰੰਕਾਰੀ ਕਾਂਡ ਬਾਅਦ ਉਹ ਸੰਤ ਭਿੰਡਰਾਂਵਾਲੇ ਨਾਲ ਜੁੜ ਗਏ ਸਨ

ਤੇ ਉਨ੍ਹਾਂ ਦੇ ਉਸ ਸਮੇਂ ਸਭ ਤੋਂ ਨੇੜਲੇ ਸਾਥੀਆਂ 'ਚਂੋ ਗਿਣੇ ਜਾਂਦੇ ਸਨ। ਇਸ ਕਾਰਨ ਉਨ੍ਹਾਂ ਨੂੰ ਪੁਲਿਸ ਅਤਿਆਚਾਰਾਂ ਦਾ ਵੀ ਲਗਾਤਾਰ ਸਾਮਣਾ ਕਰਨਾ ਪਿਆ। ਉਹ ਇਹਨੀਂ ਦਿਨੀਂ ਬਿਰਧ ਅਵਸਥਾ ਵਿਚ ਸਨ ਤੇ ਆਖਰੀ ਸਮੇਂ ਤਕ ਖਾਲੜਾ ਮਿਸ਼ਨ ਆਦਿ ਨਾਲ ਮਿਲ ਕੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਰਹੇ।