ਸੋਸ਼ਲ ਮੀਡੀਆ ਰਾਹੀਂ ਸ਼ਿਵ ਸੈਨਾ ਵਲੋਂ ਸੰਤ ਭਿੰਡਰਾਂਵਾਲਿਆਂ ਵਿਰੁਧ ਉਗਲਿਆ ਜਾ ਰਿਹੈ ਜ਼ਹਿਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਰਾਜੋਆਣਾ ਤੇ ਭਿੰਡਰਾਂਵਾਲਿਆਂ ਵਿਰੁਧ ਬੋਲੀ ਜਾ ਰਹੀ ਹੈ ਭੱਦੀ ਸ਼ਬਦਾਵਲੀ 

Jarnail Singh Bhindranwale

ਜੋਗਾ : ਸੋਸ਼ਲ ਮੀਡੀਆ ਫ਼ੇਸਬੁੱਕ ਰਾਹੀਂ ਸ਼ਿਵ ਸੈਨਾ ਲੁਧਿਆਣਾ ਦੇ ਚੇਅਰਮੈਨ ਦਸੇ ਜਾ ਰਹੇ ਭਾਨੂੰ ਨਾਮ ਦੇ ਵਿਅਕਤੀ  ਵਲੋਂ ਸਿੱਖ ਕੌਮ ਦੇ ਸਿੱਖ ਸ਼ਹੀਦਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਲੁਧਿਆਣੇ ਤੋਂ ਸ਼ਿਵਸੈਨਾ ਦੇ ਚੇਅਰਮੈਨ ਭਾਨੂੰ ਨਾਮ ਦੇ ਵਿਅਕਤੀ ਵਲੋਂ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਬਲਵੰਤ ਸਿੰਘ ਰਾਜੋਆਣਾ ਦੀਆਂ ਫ਼ੋਟੋਆਂ ਨੂੰ ਆਡਿਟ ਕਰ ਕੇ ਪਸ਼ੂਆਂ ਦੇ ਧੜਾਂ 'ਤੇ ਸਿੱਖਾਂ ਦੇ ਗਲ ਬਹੁਤ ਹੀ ਗ਼ਲਤ ਤਰੀਕੇ ਨਾਲ ਲਗਾਏ ਜਾ ਰਹੇ ਹਨ। ਇਨ੍ਹਾਂ ਨੂੰ ਵੇਖ ਕੇ ਸਿੱਖ ਕੌਮ ਦਾ ਸਿਰ ਝੁਕ ਜਾਂਦਾ ਹੈ। 

ਭਾਨੂੰ ਨਾਮ ਦੇ ਵਿਅਕਤੀ ਵਲੋਂ ਫ਼ੇਸਬੁੱਕ 'ਤੇ ਇਕ ਅਪਣੀ ਆਈਡੀ ਬਣਾ ਕੇ ਉਸ ਉਪਰ ਸਿੱਖ ਸ਼ਹੀਦਾਂ ਦੀਆਂ ਫ਼ੋਟੋਆਂ ਲਗਾ ਕੇ ਉਨ੍ਹਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਇਸ ਤਰ੍ਹਾਂ ਹੀ ਇਸ ਵਿਅਕਤੀ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਫ਼ੋਟੋ ਬਣਾ ਕੇ ਉਸ ਉਪਰ ਜੁੱਤੀ ਰੱਖ ਕੇ ਫਾਂਸੀ ਦੀ ਮੰਗ ਕੀਤੀ ਜਾ ਰਹੀ  ਹੈ। ਨਾਲ ਹੀ ਸੰਤ ਭਿੰਡਰਾਂਵਾਲਿਆਂ ਵਾਲਿਆਂ ਦੀ ਫ਼ੋਟੋ ਆਡਿਟ ਕਰ ਕੇ ਫ਼ੌਜ ਵਲੋਂ ਕੁੱਟਦੇ ਦਿਖਾਇਆ ਗਿਆ ਹੈ।

ਜਦੋਂ ਇਸ ਮਾਮਲੇ ਸਬੰਧੀ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਸਕੱਤਰ ਦਾਰਾ ਸਿੰਘ ਅਕਲੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪੰਜਾਬ ਦਾ ਦੁਬਾਰਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਲੁਧਿਆਣੇ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵਿਅਕਤੀ 'ਤੇ ਪੁਲਿਸ ਪ੍ਰਸ਼ਾਸਨ ਤੁਰਤ ਕਾਰਵਾਈ ਕਰ ਕੇ ਪਰਚਾ ਦਰਜ ਕੀਤਾ ਜਾਵੇ।