ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਕੈਪਟਨ ਸੰਧੂ ਦੀ ਹਮਾਇਤ ਦਾ ਐਲਾਨ
ਨੌਜਵਾਨਾਂ ਲਈ ਮੇਰੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ-ਸੰਧੂ
ਮੁੱਲਾਂਪੁਰ ਦਾਖਾ- ਮੌਸਮ ਵਿਚ ਗਰਮੀ ਸ਼ੁਰੂ ਹੋਣ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਦਾਖਾ ਵਿਚ ਵੋਟਾਂ ਨੂੰ ਲੈ ਕੇ ਸਿਆਸਤ ਵੀ ਕਾਫੀ ਗਰਮਾ ਗਈ ਹੈ। ਇਸ ਦੌਰਾਨ ਅੱਜ ਹਲਕੇ ਦੇ ਨਾਮਵਰ ਨਗਰ ਸਵੱਦੀ ਕਲਾਂ ਵਿਚ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਵੱਡੀ ਗਿਣਤੀ ਨੌਜਵਾਨਾ ਨੇ ਕੈਪਟਨ ਸੰਧੂ ਦੇ ਹੱਕ ਵਿੱਚ ਵੋਟ ਪਾਉਣ ਦਾ ਵਾਅਦਾ ਕੀਤਾ।
Capt.Sandeep Sandhu
ਸਵੱਦੀ ਕਲਾਂ ਪਹੁੰਚੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਗੁਰਪ੍ਰੀਤ ਸਿੰਘ ਪੰਮਾ ਚੌਂਕੀਮਾਨ,ਕੇਸਰ ਸਿੰਘ ਚੋਂਕੀਮਾਂਨ,ਭੋਲਾ ਸਿੰਘ ਚੌਂਕੀਮਾਨ,ਸੋਹਣ ਸਿੰਘ ਚੌਂਕੀਮਾਨ,ਗੁਰਮੀਤ ਸਿੰਘ ਚੌਂਕੀਮਾਨ,ਕਰਮਜੀਤ ਸਿੰਘ ਚੌਂਕੀਮਾਨ,ਸੋਨੀ ਪੱਬੀਆਂ,ਬਲਦੇਵ ਸਿੰਘ ਗੋਰਸੀਆਂ ਮੱਖਣ,ਜਗਰੂਪ ਸਿੰਘ ਚੌਂਕੀਮਾਨ,ਬਲਵਿੰਦਰ ਸਿੰਘ ਗੋਰਾਹੁਰ,ਹਰਬੰਸ ਸਿੰਘ ,ਦਲਜੀਤ ਸਿੰਘ ਮਾਜਰੀ,ਹਰਜਿੰਦਰ ਸਿੰਘ ਸਵੱਦੀ ਕਲਾਂ ਅਤੇ ਬਲਵਿੰਦਰ ਸਿੰਘ ਸਵੱਦੀ ਕਲਾਂ ਆਦਿ ਨੌਜਵਾਨਾਂ ਨੂੰ ਸਨਮਾਨ ਕੀਤਾ।
Youth announced their support for Captain Sandhu
ਕੈਪਟਨ ਸੰਧੂ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ 20 ਫਰਵਰੀ ਨੂੰ ਮੇਰੇ ਹੱਕ ਵਿਚ ਵੋਟ ਪਾਓ ਤਾਂ ਭਵਿੱਖ ਵਿਚ ਕਦੇ ਵੀ ਜ਼ਰੂਰਤ ਹੋਵੇ ਤਾਂ ਮੇਰੇ ਦਰਵਾਜ਼ੇ ਹਮੇਸ਼ਾਂ ਤੁਹਾਡੇ ਵਾਸਤੇ ਖੁੱਲ੍ਹੇ ਹਨ। ਇਸ ਮੌਕੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਮਦਾਰਪੂਰਾ ਨੇ ਕੈਪਟਨ ਸੰਦੀਪ ਸਿੰਘ ਸੰਧੂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਸਵੱਦੀ ਕਲਾਂ ਦੇ ਮੋਹਤਵਾਰ ਆਗੂ ਹਾਜ਼ਰ ਸਨ।