ਗਡਕਰੀ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਬੰਦ ਕਮਰੇ ’ਚ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਡਕਰੀ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਤਕਰੀਬਨ ਦੋ ਘੰਟੇ ਕਮਰਾ ਬੰਦ ਮੁਲਾਕਾਤ ਕੀਤੀ

Nitin Gadkari Visits Dera Beas

ਅੰਮ੍ਰਿਤਸਰ : ਕੇਂਦਰੀ ਮੰਤਰੀ ਨਿਤਿਨ ਗਡਕਰੀ ਸ਼ਨਿਚਰਵਾਰ ਸਵੇਰੇ ਲਗਭੱਗ 10: 40 ’ਤੇ ਅਚਾਨਕ ਡੇਰਾ ਬਿਆਸ ਪਹੁੰਚੇ। ਉਹ ਦੁਪਹਿਰ ਲਗਭੱਗ 1 ਵਜੇ ਤੱਕ ਉੱਥੇ ਰਹੇ। ਦਿੱਲੀ ਤੋਂ ਵਿਸ਼ੇਸ਼ ਹੈਲੀਕਾਪਟਰ ’ਤੇ ਡੇਰਾ ਬਿਆਸ ਦੇ ਹੈਲੀਪੈਡ ਪਹੁੰਚਣ ਉਤੇ ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਸੰਨੀ ਸ਼ਰਮਾ ਅਤੇ ਹੋਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਨਿਜੀ ਦੌਰੇ ਉਤੇ ਪੁੱਜੇ ਗਡਕਰੀ ਨੇ ਡੇਰਾ ਮੁੱਖੀ ਨਾਲ ਬੰਦ ਕਮਰੇ ਵਿਚ ਮੁਲਾਕਾਤ ਵੀ ਕੀਤੀ। ਗੱਲਬਾਤ ਦੀ ਕੋਈ ਜਾਣਕਾਰੀ ਨਹੀਂ ਦਿਤੀ ਗਈ। ਹਾਲਾਂਕਿ ਕੁਝ ਲੋਕ ਮੀਟਿੰਗ ਨੂੰ ਚੋਣ ਅਤੇ ਰੈਨਬੈਕਸੀ ਵਿਵਾਦ ਨਾਲ ਜੋੜ ਕੇ ਵੇਖ ਰਹੇ ਹਨ। ਰੈਨਬੈਕਸੀ ਦੇ ਸਾਬਕਾ ਮਾਲਿਕ ਭਰਾਵਾਂ ਦੇ ਵਿਵਾਦ ਵਿਚ ਡੇਰਾ ਬਿਆਸ ਮੁਖੀ ਦਾ ਨਾਮ ਵੀ ਖ਼ਬਰਾਂ ਵਿਚ ਹੈ।  ਮੀਟਿੰਗ ਵਿਚ ਇਸ ਮੁੱਦੇ ਉਤੇ ਵੀ ਗੱਲ ਹੋਈ ਮੰਨੀ ਜਾ ਰਹੀ ਹੈ।