ਅਕਾਲੀਆਂ ’ਤੇ ਲੋਕਾਂ ਨੂੰ ਨਹੀਂ ਵਿਸ਼ਵਾਸ ਤੇ ਅਕਾਲੀ ਸਾਨੂੰ ਆਖਦੇ ਨੇ ਵਿਸ਼ਵਾਸਘਾਤੀ : ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਸਰਕਾਰ ਕੋਲੋਂ ਪਿਛਲੇ 10 ਵਰ੍ਹਿਆਂ ਵਿਚ ਸੜਕਾਂ ਦਾ ਕੰਮ ਮੁਕੰਮਲ ਨਹੀਂ ਹੋਇਆ ਜਦਕਿ ਕਾਂਗਰਸ ਸਰਕਾਰ ਨੇ...

Vijayinder Singla on Spokesman tv

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਵਿਜੈ ਇੰਦਰ ਸਿੰਗਲਾ ਨੇ ਸਪੋਕਸਮੈਨ ਟੀਵੀ ’ਤੇ ਗੱਲਬਾਤ ਕਰਦਿਆਂ ਜੰਮ ਕੇ ਅਕਾਲੀ ਦਲ ’ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਵਿਸ਼ਵਾਸ ਹੁਣ ਲੋਕਾਂ ਵਿਚ ਟੁੱਟ ਚੁੱਕਿਆ ਹੈ ਇਸ ਲਈ ਸਾਨੂੰ ਵਿਸ਼ਵਾਸਘਾਤੀ ਕਹਿਣ ਨਾਲ ਕੁਝ ਨਹੀਂ ਹੁੰਦਾ। ਅਕਾਲੀ ਸਰਕਾਰ ਕੋਲੋਂ ਪਿਛਲੇ 10 ਵਰ੍ਹਿਆਂ ਵਿਚ ਸੜਕਾਂ ਦਾ ਕੰਮ ਮੁਕੰਮਲ ਨਹੀਂ ਹੋਇਆ ਜਦਕਿ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਇਸ ਕੰਮ ਨੂੰ ਪਹਿਲੇ ਸੱਟੇ ਫੇਸ 1 ਵਿਚ ਲਿਆ ਅਤੇ ਅੱਜ 2 ਫੇਸਿਸ ਵਿਚ ਕੰਮ ਚੱਲ ਰਿਹਾ ਹੈ।

ਇਸ ਵਿਚ 31 ਹਜ਼ਾਰ ਕਿਲੋਮੀਟਰ ਲਿੰਕ ਰੋਡ ਨੂੰ 3 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਮਹੀਨਿਆਂ ਵਿਚ ਪੰਜਾਬ ਦੀਆਂ 50 ਫ਼ੀ ਸਦੀ ਲਿੰਕ ਰੋਡ ਦੀਆਂ ਸੜਕਾਂ ਮਜ਼ਬੂਤ ਹੋਣਗੀਆਂ। ਪੰਜਾਬ ਦੇ ਲੋਕਾਂ ਨੂੰ ਵਧੀਆ ਇਨਫਰਾਸਟਰੱਕਚਰ ਮੁਹੱਈਆ ਕਰਵਾਉਣ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਚੋਣਾਂ ਤੋਂ ਬਾਅਦ ਤੀਜੇ ਫੇਸ ਉਤੇ ਵੀ ਕੰਮ ਸ਼ੁਰੂ ਕਰ ਦਿਤਾ ਜਾਵੇਗਾ।

‘ਆਪ’ ਵਲੋਂ ਚਲਾਏ ਗਏ ‘ਬਿਜਲੀ ਅੰਦੋਲਨ’ ਸਬੰਧੀ ਗੱਲਬਾਤ ਕਰਦਿਆਂ ਸਿੰਗਲਾ ਨੇ ਕਿਹਾ ਕਿ ਮੈਂ ਅਪਣੇ ਹਲਕੇ ਦੇ ਲੋਕਾਂ ਨੂੰ ਬਹੁਤ ਵਧੀਆ ਢੰਗ ਨਾਲ ਸਮਝਾ ਚੁੱਕਿਆ ਹਾਂ। ਉਨ੍ਹਾਂ ਦੱਸਿਆ ਕਿ ਇਕ ਮਹੀਨੇ ਦੀ 200 ਯੂਨਿਟ ਦੇ ਹਿਸਾਬ ਨਾਲ ਲੋਕਾਂ ਨੂੰ ਬਿਜਲੀ ਦੀ ਛੂਟ ਦਿਤੀ ਗਈ ਹੈ ਪਰ ਕੰਪਿਊਟਰਾਈਜ਼ਡ ਸਿਸਟਮ ਹੋਣ ਕਰਕੇ ਬਿਜਲੀ ਦੇ ਬਿਲਾਂ ਵਿਚ 200 ਯੂਨਿਟ ਦਾ ਬਿੱਲ ਵੀ ਜੋੜਿਆ ਗਿਆ ਜਿਸ ਦੀ ਸੋਧ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਹੁਣ ਜਿਹੜੇ ਬਿੱਲ ਆਉਣਗੇ ਉਸ ਵਿਚ 200 ਯੂਨਿਟ ਪ੍ਰਤੀ ਮਹੀਨਾ ਯੂਨਿਟ ਮਾਫ਼ ਹੋ ਕੇ ਬਿੱਲ ਤਿਆਰ ਹੋਣਗੇ।