ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖ ਪੀਐਮ ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

Pm Modi

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਆਨਲਾਈਨ ਬੈਠਕ ਕਰ ਰਹੇ ਹਨ। ਇਸਦੇ ਲਈ ਵੀਡੀਓ ਕਾਨਫਰੇਸਿੰਗ ਜਾਰੀ ਹੈ, ਹਾਲਾਂਕਿ ਇਸ ਮੀਟਿੰਗ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਾਮਲ ਨਹੀਂ ਹੋਏ ਹਨ। ਉਥੇ ਹੀ ਛੱਤੀਸ਼ਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਸ਼ਾਮਲ ਨਹੀਂ ਹੋਏ ਹਨ।

ਪੀਐਮ ਦੀ ਇਸ ਮੀਟਿੰਗ ਵਿਚ ਦੇਸ਼ ਵਿਚ ਕੋਵਿਡ ਦੇ ਹਾਲਾਤ ਉਤੇ ਪ੍ਰੇਜੇਂਟੇਸ਼ਨ ਦਿੱਤਾ ਗਿਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਦੇਸ਼ ਦੇ 70 ਜ਼ਿਲ੍ਹਿਆਂ ਵਿਚ ਕੋਰੋਨਾ 150 ਫੀਸਦੀ ਤੋਂ ਜ਼ਿਆਦਾ ਕੋਰੋਨਾ ਵਧਿਆ ਹੈ। ਇਸ ਵਿਚ ਪੱਛਮੀ ਭਾਰਤ ਦੇ ਜ਼ਿਆਦਾਤਰ ਜ਼ਿਲ੍ਹੇ ਹਨ। ਮਹਾਰਾਸ਼ਟਰ ਦੀ ਹਾਲਤ ਜ਼ਿਆਦਾਤਰ ਚਿੰਤਾਜਨਕ ਹੈ। ਇੱਥੇ ਪਹਿਲਾਂ ਦੀ ਤੁਲਨਾ ਵਿਚ ਹਾਲੇ ਇਕ ਦਿਨ ਵਿਚ ਲਗਪਗ ਦੁਗਣੇ ਮਾਮਲੇ ਸਾਹਮਣੇ ਆ ਰਹੇ ਹਨ।

ਹਾਲੇ 60 ਫੀਸਦੀ ਐਕਟਿਵ ਮਾਮਲਿਆਂ ਅਤੇ ਮ੍ਰਿਤਕਾਂ ਦੇ 45 ਫੀਸਦੀ ਮਾਮਲੇ ਮਹਾਰਾਸ਼ਟਰ ਵਿਚ ਹਨ। ਇਹ 15 ਮਾਰਚ ਤੱਕ ਦੇ ਅੰਕੜੇ ਦੇ ਮੁਤਾਬਿਕ ਦੀ ਸ਼ਹਿਰੀ ਹੈ। ਇਹ 15 ਮਾਰਚ ਤੱਕ ਦੇ ਅੰਕੜਿਆਂ ਦੇ ਮੁਤਾਬਿਕ ਦੀ ਸਥਿਤੀ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ, ਗੁਜਰਾਤ ਅਤੇ ਛੱਤੀਸ਼ਗੜ੍ਹ ਵਿਚ ਵੀ ਇਹੋ ਹਾਲ ਹੈ। ਇਨ੍ਹਾਂ ਰਾਜਾਂ ਵਿਚ ਵੀ ਮਾਮਲੇ ਤੇਜੀ ਨਾਲ ਵਧੇ ਹਨ।

ਮਾਹਰਾਂ ਦੀ ਸਲਾਹ ਹੈ ਕਿ ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਰਾਜ ਇੱਥੇ ਟੀਕਾਕਰਣ ਦਾ ਕੰਮ ਵਧੀਆ ਢੰਗ ਨਾਲ ਹੋਇਆ ਹੈ। ਦੱਸ ਦੀਏ ਕਿ ਪਿਛਲੇ ਸਾਲ ਮਾਰਚ ਦੇ ਕੋਰੋਨਾ ਦੇ ਪ੍ਰਭਾਵ ਨਾਲ ਪੀਐਮ ਲਗਾਤਾਰ ਕੋਰੋਨਾ ਉਤੇ ਮੁੱਖ ਮੰਤਰੀਆਂ ਨੇ ਨਾਲ ਮੀਟਿੰਗ ਕਰਦੇ ਰਹੇ ਹਨ। ਇਸ ਮੀਟਿੰਗ ਵਿਚ ਕੇਂਦਰ ਦਾ ਫੋਕਸ ਕੋਰੋਨਾ ਦੇ ਵਧ ਰਹੇ ਮਾਮਲਿਆਂ ਨਾਲ ਜੂਝ ਰਹੇ ਰਾਜਾਂ ਦਾ ਜਾਇਜ਼ਾ ਲੈਣਾ ਅਤੇ ਵੈਕਸੀਨੇਸ਼ਨ ਪ੍ਰੋਗਰਾਮ ਵਿਚ ਤੇਜੀ ਲਿਆਉਣਾ ਹੈ।