ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਦੇ ਬਾਵਜੂਦ ਵੀ ਕਿਸੇ ਨੇ ਵੀ ਆਪ ਨਾਲ ਗਠਜੋੜ ਨਹੀਂ ਕੀਤਾ: ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਸੀਟ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਧੁਰੀ ਵਿਧਾਨ ਸਭਾ...
ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਸੀਟ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਧੁਰੀ ਵਿਧਾਨ ਸਭਾ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਸੰਬੋਧਿਤ ਕੀਤਾ। ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ‘ਤੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਸਾਰੀਆਂ ਪਾਰਟੀਆਂ ਨਾਲ ਗਠਜੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਹਣ ਜਦੋਂ ਗਠਜੋੜ ਨਹੀਂ ਹੋਇਆ ਤਾਂ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਇਕੱਲੀ ਹੀ ਚੋਣਾਂ ਲੜੇਗੀ।
ਜਨਰਲ ਜੇਜੇ ਸਿੰਘ ‘ਤੇ ਬੋਲਦੇ ਹੋਏ ਉਨਹਾਂ ਨੇ ਕਿਹਾ ਕਿ ਲੋਕਾਂ ਨੇ ਟਕਸਾਲੀਆਂ ਨੂੰ ਕਬੂਲ ਨਹੀਂ ਕੀਤਾ, ਜਿਸ ਦਾ ਉਹਨਾਂ ਨੂੰ ਪਤਾ ਚੱਲ ਗਿਆ ਹੈ। ਜਿਸ ਕਾਰਨ ਟਕਸਾਲੀਆਂ ਨੇ ਹੁਣ ਜਨਰਲ ਜੇਜੇ ਸਿੰਘ ਦੀ ਟਿਕਟ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਦਾ ਨਾਂ ਵਾਪਸ ਲੈ ਲਿਆ ਹੈ। ਕਾਂਗਰਸ ਵਿਚ ਬਗਾਵਤ ‘ਤੇ ਬੋਲਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਵਰਗੀਆਂ ਪਾਰਟੀਆਂ ਲੋਕਾਂ ਜਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੀਆਂ ਉਨ੍ਹਾਂ ‘ਤੇ ਫ਼ੈਸਲਾ ਲੈਂਦੀਆਂ ਹਨ,
ਜਿਸ ਕਾਰਨ ਵਰਕਰਾਂ ਦੇ ਨੇਤਾ ਬਗਾਵਤ ‘ਤੇ ਉਤਰ ਜਾਂਦੇ ਹਨ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਸੰਗਰੂਰ ਲਈ ਕੋਈ ਵੱਡਾ ਐਜੂਕੇਸ਼ਨਲ ਇੰਸਟੀਚਿਊਟ ਜਾਂ ਵੱਡੀ ਫੈਕਟਰੀ ਲੈ ਕੇ ਆਉਣਗੇ। ਉਨ੍ਹਾਂ ਨੇ ਭਗਵੰਤ ਮਾਨ ਦੇ ਗੋਦ ਲਏ ਪਿੰਡ ‘ਤੇ ਬੋਲਦੇ ਹੋਏ ਕਿਹਾ ਕਿ ਮੈਂ ਇਸ ਬਾਰੇ ‘ਚ ਕੁਝ ਨਹੀਂ ਬੋਲ ਸਕਦਾ, ਲੋਕ ਖੁਦ ਹੀ ਇਸ ਦੇ ਬਾਰੇ ਦੱਸ ਦੇਣਗੇ।