ਫੂਜੀਫਿਲਮ ਇੰਡੀਆ ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਸੰਘਰਸ਼ ਵਿੱਚ ਯੋਗਦਾਨ ਪਾਇਆ
ਪੀਜੀਆਈਐਮਈਆਰ ਚੰਡੀਗੜ੍ਹ ਦੇ ਹੈਲਥਕੇਅਰ ਪ੍ਰੋਫੈਸ਼ਨਲਾਂ ਨੂੰ ਐਨ95 ਮਾਸਕ ਅਤੇ ਪੀਪੀਈ ਕਿੱਟਾਂ ਸਪਲਾਈ ਕੀਤੀਆਂ
ਚੰਡੀਗੜ੍ਹ : ਇਮੇਜਿੰਗ ਟੈਕਨੋਲੋਜੀ ਵਿੱਚ ਮੋਢੀ ਕੰਪਨੀ ਫੂਜੀਫਿਲਮ ਇੰਡੀਆ ਪ੍ਰਾਈਵੇਟ ਲਿਮੀਟਡ ਨੇ ਕੋਰੋਨੋਵਾਇਰਸ ਤੋਂ ਫੈਲੀ ਮਹਾਮਾਰੀ ਵਿਰੁੱਧ ਆਪਣੀ ਵਚਨਬੱਧਤਾ ਅਤੇ ਯੋਗਦਾਨ ਨੂੰ ਵਧਾਉਂਣ ਦੀ ਸਹੁੰ ਚੁੱਕੀ। ਇਸ ਕੰਪਨੀ ਨੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆੱਫ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ, ਚੰਡੀਗੜ੍ਹ ਦੇ ਹੈਲਥਕੇਅਰ ਪ੍ਰੋਫੈਸ਼ਨਲਾਂ ਨੂੰ 200 ਐਨ95 ਰੈਸਪੀਰੇਟਰੀ ਅਤੇ ਸਰਜੀਕਲ ਫੇਸ ਮਾਸਕ ਅਤੇ 40 ਪੀਪੀਈ ਕਿੱਟਾਂ ਵੰਡੀਆਂ।
ਇਸ ਮਹਾਮਾਰੀ ਦੀ ਰੋਕਥਾਮ ਵਿੱਚ ਯੋਗਦਾਨ ਪਾਉਂਣ ਲਈ ਫੂਜੀਫਿਲਮ ਡਾਕਟਰਾਂ ਜ਼ਰੂਰੀ ਪ੍ਰੀਵੇਂਟੇਟਿਵ ਹੈਲਥਕੇਅਰ ਯੂਟੀਲਿਟੀ (ਪੀਪੀਈ) ਕਿੱਟਾਂ ਮੁਹੱਈਆ ਕਰਵਾ ਰਿਹਾ ਹੈ ਜਿਹਨਾਂ ਵਿੱਚ ਸਰਜਨ ਗਾਉਨ, ਫੇਸ ਮਾਸਕ, ਦਸਤਾਨੇ, ਪ੍ਰੀਵੇਟੇਂਟੇਟਿਵ ਆਈ ਵੀਅਰ, ਹੁੱਡ ਕੈਪ ਅਤੇ ਸ਼ੂ ਕਵਰ ਸ਼ਾਮਿਲ ਹਨ। ਇਸ ਬਾਰੇ ਬੋਲਦਿਆਂ ਸ਼੍ਰੀ ਹਰੂਤੋ ਇਵਾਤਾ, ਮੈਨੇਜਿੰਗ ਡਾਇਰੈਕਟਰ, ਫੂਜੀਫਿਲਮ ਇੰਡੀਆ ਪ੍ਰਾਈਵੇਟ ਲਿਮੀਟਡ ਨੇ ਕਿਹਾ, “ਅਸੀਂ ਸਾਰੇ ਹੀ ਵਿਸ਼ਵ ਭਰ ਵਿੱਚ ਕੋਵਿਡ-19 ਦੁਆਰਾ ਪੈਦਾ ਕੀਤੀ ਗਈ ਇੱਕ ਮੁਸ਼ਕਿਲ ਘੜੀ ਵਿੱਚੋਂ ਨਿਕਲ ਰਹੇ ਹਾਂ।
ਇਸ ਔਖੇ ਸਮੇਂ ਦੌਰਾਨ ਭਾਰਤੀ ਲੋਕਾਂ ਦੇ ਨਾਲ ਖੜੇ ਰਹਿਣ ਦੀ ਵਚਨਬੱਧਤਾ 'ਤੇ ਖਰੇ ਉਤਰਦੇ ਹੋਏ ਅਸੀਂ ਇਹ ਕਦਮ ਉਠਾਏ ਹਨ ਤਾਂ ਕਿ ਹੈਲਥਕੇਅਰ ਸਪੈਸ਼ਲਿਸਟਾਂ ਅਤੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਲਈ ਉਪਯੁਕਤ ਪ੍ਰੋਟੈਕਟਿਵ ਇਕਵਿਪਮੈਂਟ ਅਤੇ ਮਾਸਕ ਮੁਹੱਈਆ ਕਰਵਾਏ ਜਾ ਸਕਣ। ਫੂਜੀਫਿਲਮ ਵਿਖੇ ਅਸੀਂ ਮੰਨਦੇ ਹਾਂ ਕਿ ਇਹ ਸਮਾਂ ਸਾਰਿਆਂ ਦੇ ਮਿਲ ਕੇ ਸੰਘਰਸ਼ ਕਰਨ ਅਤੇ ਮਾਨਵਤਾ ਨੂੰ ਬਚਾਉਂਣ ਦਾ ਹੈ ਜਿਸਦੇ ਲਈ ਸਾਨੂੰ ਕੋਵਿਡ-19 ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣਾ ਹੋਵੇਗਾ।”
ਇਸ ਤੋਂ ਇਲਾਵਾ ਇਹ ਕੰਪਨੀ ਹਸਪਤਾਲਾਂ ਵਿੱਚ ਬਣਾਏ ਆਈਸੋਲੇਸ਼ਨ ਵਾਰਡਾਂ ਵਿੱਚ ਕੰਪਿਊਟਡ ਰੇਡੀਲਾੱਜੀ, ਡਿਜੀਟਲ ਰੇਡੀਓਲਾੱਜੀ ਸਿਸਟਮ ਅਤੇ ਇਮੇਜਰ ਵੀ ਲਗਾ ਰਹੀ ਹੈ ਤਾਂ ਕਿ ਸਹੀ ਢੰਗ ਨਾਲ ਮੋਨੀਟਰਿੰਗ ਹੋ ਸਕੇ ਅਤੇ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ। ਇਹ ਤਕਨੀਕਾਂ ਕਲੀਨਿਕਾਂ ਦੀ ਕਾਰਜਕੁਸ਼ਲਤਾ ਨੂੰ ਵਧਾਉਂਣਗੀਆਂ ਅਤੇ ਬਿਮਾਰੀ ਦੀ ਜਲਦ ਪਹਿਚਾਣ ਕਰਨ ਵਿੱਚ ਮਦਦ ਕਰਨਗੀਆਂ।