ਬਠਿੰਡਾ ਮਿਲਟਰੀ ਫ਼ਾਇਰਿੰਗ ਮਾਮਲਾ : ਫ਼ੌਜੀ ਜਵਾਨ ਨੇ ਹੀ ਜਵਾਨਾਂ ’ਤੇ ਚਲਾਈਆਂ ਸਨ ਗੋਲੀਆਂ, ਪੁਲਿਸ ਨੇ ਕੀਤਾ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਅਜੇ ਤੱਕ ਇਸ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ

photo

 

ਬਠਿੰਡਾ : 12 ਅਪ੍ਰੈਲ ਨੂੰ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਸਾਥੀ ਗੰਨਰ ਵੱਲੋਂ 4 ਜਵਾਨਾਂ 'ਤੇ ਗੋਲੀਬਾਰੀ ਕੀਤੀ ਗਈ ਸੀ। ਪੁਲਿਸ ਨੇ ਦੋਸ਼ੀ ਗੰਨਰ ਦੇਸਾਈ ਮੋਹਨ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਜਿਨ੍ਹਾਂ ਜਵਾਨਾਂ 'ਤੇ ਉਸ ਨੇ ਗੋਲੀਆਂ ਚਲਾਈਆਂ, ਉਹ ਉਸ ਨੂੰ ਜ਼ਲੀਲ ਕਰਦੇ ਸਨ।

ਗੋਲੀਬਾਰੀ ਦੌਰਾਨ ਸਾਗਰ ਬੰਨੇ, ਕਮਲੇਸ਼ ਆਰ, ਯੋਗੇਸ਼ ਕੁਮਾਰ ਜੇ, ਸੰਤੋਸ਼ ਕੁਮਾਰ ਨਾਗਰਾਲ ਮਾਰੇ ਗਏ। ਇਸ ਘਟਨਾ ਤੋਂ ਬਾਅਦ ਦੇਸਾਈ ਨੇ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ ਸੀ। ਦੇਸਾਈ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੁਝ ਸ਼ੱਕੀ ਲੋਕਾਂ ਨੂੰ ਦੇਖਿਆ ਸੀ ਜੋ ਜੰਗਲ ਵੱਲ ਭੱਜੇ ਸਨ। ਉਸ ਦੇ ਬਿਆਨਾਂ ਦੇ ਆਧਾਰ 'ਤੇ ਜਦੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ।

ਪੁਲਿਸ ਮੁਤਾਬਕ ਗੰਨਰ ਦੇਸਾਈ ਮੋਹਨ ਨੇ ਜਾਂਚ 'ਚ ਦੱਸਿਆ ਕਿ ਚਾਰ ਜਵਾਨ ਉਸ ਨੂੰ ਜ਼ਲੀਲ ਕਰਦੇ ਸਨ। ਪੁਲਿਸ ਨੇ ਅਜੇ ਤੱਕ ਇਸ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਇਸ ਬਰੇ ਐਸਐਸਪੀ ਅਤੇ ਆਰਮੀ ਦੇ ਅਫ਼ਸਰਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਦੇਸਾਈ ਮੋਹਨ ਜੋ ਕਿ ਸੰਤਰੀ ਦੇ ਤੌਰ ’ਤੇ ਤਾਇਨਤ ਸੀ, ਅਪਣੇ ਨਾਲ ਦੇ ਸਾਥੀਆਂ ਨਾਲ ਉਸ ਦਾ ਨਿੱਜੀ ਵਿਵਾਦ ਸੀ ਜਿਸ ਨੇ ਰਾਇਫਲ ਚੋਰੀ ਕਰ ਕੇ ਉਸ ਦੇ ਨਾਲ ਹੀ ਚਾਰ ਫੌਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
 ਗੋਲੀਆਂ ਮਾਰਨ ਤੋਂ ਬਾਅਦ ਉਸ ਨੇ ਰਾਇਫਲ ਪਾਣੀ ਦੇ ਟੋਏ ਵਿੱਚ ਸੁੱਟ ਦਿੱਤਾ। ਫ਼ਿਲਹਾਲ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ। ਪੁਲਿਸ ਨੇ ਆਰਮੀ ਦੇ ਨਾਲ ਸਾਂਝਾ ਆਪਰੇਸ਼ਨ ਕਰ ਕੇ ਮਾਮਲਾ ਸੁਲਝਾਇਆ। ਆਰਮੀ ਦੇ ਅਫਸਰਾਂ ਅਨੁਸਾਰ ਕਤਲ ਕਰਨ ਵਾਲ਼ੇ ਖਿਲਾਫ਼ ਸੈਨਾ ਦੇ ਕਾਨੂੰਨ ਮੁਤਾਬਿਕ ਕਰਵਾਈ ਕੀਤੀ ਜਾ ਰਹੀ ਹੈ।