ਅਣਪਛਾਤੇ ਨੇ ਗਲਾ ਘੁੱਟ ਕੇ ਵਿਅਕਤੀ ਦੀ ਕੀਤੀ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੱਤਿਆ ਕਰ ਕੇ ਬਾਹਰ ਤੋਂ ਲਗਾਇਆ ਜਿੰਦਾ

Crime

ਲੁਧਿਆਣਾ: ਦੁਗਰੀ ਦੇ ਐਮਆਈਜੀ ਫਲੈਟ ਵਿਚ ਕਿਰਾਏ ਉੱਤੇ ਰਹਿਣ ਵਾਲੇ ਸੰਜੀਵ ਕੁਮਾਰ ਸ਼ਰਮਾ ਦੀ ਅਣਪਛਾਤੇ ਵਿਅਕਤੀ ਨੇ ਘਰ ਵਿਚ ਵੜ ਕਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਹਤਿਆਰੇ ਘਰ ਨੂੰ ਬਾਹਰ ਤੋਂ ਜਿੰਦਾ ਲਾ ਕੇ ਫਰਾਰ ਹੋ ਗਏ। ਫਿਲਹਾਲ ਥਾਣਾ ਦੁਗਰੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ।

ਦੂਜੇ ਪਾਸੇ ਸੁਣਨ ਨੂੰ ਆਇਆ ਹੈ ਕਿ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਇੱਕ ਵਿਅਕਤੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ ਪਰ ਉਸ ਦੀ ਗ੍ਰਿਫ਼ਤਾਰੀ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ। ਮ੍ਰਿਤਕ ਸੰਜੀਵ ਕੁਮਾਰ ਬਰਨਾਲਾ ਦਾ ਰਹਿਣ ਵਾਲਾ ਹੈ, ਜਦੋਂ ਕਿ ਉਸਦੀ ਪਤਨੀ ਅਤੇ ਬੱਚੇ ਮੋਹਾਲੀ ਵਿਚ ਰਹਿੰਦੇ ਹਨ। ਪਰਵਾਰ ਨਾਲ ਅਨਬਨ ਹੋਣ ਦੇ ਕਾਰਨ ਕਾਫ਼ੀ ਸਮੇਂ ਤੋਂ ਸੰਜੀਵ ਲੁਧਿਆਣੇ ਵਿਚ ਰਹਿ ਰਿਹਾ ਹੈ।

ਪਤਾ ਚੱਲਿਆ ਹੈ ਕਿ 5-6 ਮਹੀਨੇ ਪਹਿਲਾਂ ਹੀ ਉਸਨੇ ਐਮਆਈ.ਜੀ. ਦੁਗਰੀ ਵਿਚ ਫਲੈਟ ਕਿਰਾਏ ਉੱਤੇ ਲਿਆ ਸੀ। ਉਹ ਇੱਥੇ ਕਾਰਾਂ ਦੀ ਸੇਲ ਦਾ ਕੰਮ ਕਰਦਾ ਸੀ।ਸੰਜੀਵ ਦੇ ਨਾਲ ਕਾਰਾਂ ਦੀ ਸੇਲ ਦਾ ਕੰਮ ਕਰਣ ਵਾਲੇ ਬਲਵਿੰਦਰ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੇ ਸੰਜੀਵ ਤੋਂ ਕਾਰ ਲਈ ਸੀ ਜਿਸਦੇ ਦਸਤਾਵੇਜ਼ ਲੈਣੇ ਅਜੇ ਬਾਕੀ ਸਨ। ਮੰਗਲਵਾਰ ਰਾਤ ਤੋਂ ਉਹ ਉਸਨੂੰ ਫੋਨ ਕਰ ਰਹੇ ਸਨ ਪਰ ਸੰਜੀਵ ਨੇ ਫੋਨ ਨਹੀਂ ਚੁੱਕਿਆ। ਬੁੱਧਵਾਰ ਨੂੰ ਉਸਦਾ ਫੋਨ ਬੰਦ ਹੋ ਗਿਆ। ਬਲਵਿੰਦਰ ਸਿੰਘ ਦੇ ਮੁਤਾਬਕ ਉਹ ਸੰਜੀਵ ਦੇ ਘਰ ਗਏ ਤਾਂ ਉੱਥੇ ਜਿੰਦਾ ਲੱਗਾ ਹੋਇਆ ਸੀ।

 ਕਿਸੇ ਸ਼ੱਕ ਨੂੰ ਲੈ ਕੇ ਉਨ੍ਹਾਂ ਨੇ ਥਾਣਾ ਦੁਗਰੀ ਵਿਚ ਬੁੱਧਵਾਰ ਨੂੰ ਸੰਜੀਵ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਵੀਰਵਾਰ ਦੁਪਹਿਰ ਨੂੰ ਪੁਲਿਸ ਮਾਮਲੇ ਦੀ ਛਾਣਬੀਨ ਲਈ ਸੰਜੀਵ ਦੇ ਫਲੈਟ ਵਿਚ ਗਈ। ਉੱਥੇ ਜਿੰਦਾ ਲੱਗਾ ਹੋਇਆ ਸੀ। ਪੁਲਿਸ ਨੇ ਜਾਂਚ ਲਈ ਜਿੰਦਾ ਤੋੜਿਆ। ਅੰਦਰ ਜਾ ਕੇ ਵੇਖਿਆ ਤਾਂ ਉੱਥੇ ਸੰਜੀਵ ਦੀ ਲਾਸ਼ ਪਈ ਸੀ। ਉਸਦੇ ਸਰੀਰ ਉੱਤੇ ਨਿਸ਼ਾਨ ਸਨ। ਉਸਦੀ ਹੱਤਿਆ ਕੀਤੀ ਗਈ ਸੀ।  

ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਸੰਜੀਵ ਸ਼ਰਮਾ ਨੇ ਸੋਨੇ ਦੀਆਂ ਅੰਗੂਠੀਆਂ ਪਹਿਨੀਆਂ ਹੋਈਆਂ ਸਨ। ਉਹ ਵੀ ਗਾਇਬ ਸਨ। ਇਸ ਤੋਂ ਇਲਾਵਾ ਉਸਦੇ 2 ਫੋਨ ਅਤੇ ਉਸਦਾ ਪਰਸ ਵੀ ਉੱਥੇ ਨਹੀਂ ਸੀ। ਬਲਵਿੰਦਰ ਦੇ ਮੁਤਾਬਕ ਸੰਜੀਵ ਨੂੰ ਕਾਰ ਦੀ ਪੇਮੈਂਟ ਵੀ ਆਈ ਸੀ ਪਰ ਉਹ ਵੀ ਉੱਥੇ ਨਹੀਂ ਸੀ। ਬਲਵਿੰਦਰ ਦਾ ਕਹਿਣਾ ਹੈ ਕਿ ਘਰ ਦੇ ਬਾਹਰ ਖੜੀ ਸੰਜੀਵ ਦੀ ਆਈ-10 ਗਰੈਂਡ ਕਾਰ ਵੀ ਉੱਥੇ ਮੌਜੂਦ ਨਹੀਂ ਸੀ।

ਇਸ ਉੱਤੇ ਪੁਲਿਸ ਨੇ ਉੱਥੇ ਆਸਪਾਸ ਲੱਗੇ ਸੀ.ਸੀ.ਟੀ.ਵੀ ਫੁਟੇਜ ਚੈੱਕ ਕੀਤੀਆ ਜਿਸ ਵਿਚ ਇੱਕ ਜਵਾਨ ਰਾਤ ਦੇ ਸਮੇਂ ਸੰਜੀਵ ਦੀ ਕਾਰ ਲੈ ਕੇ ਜਾਂਦਾ ਹੋਇਆ ਦਿਖਾਈ ਦੋ ਰਿਹਾ ਹੈ। ਇਸ ਤੋਂ ਇਲਾਵਾ ਕਲੋਨੀ ਵਿਚ ਰਹਿਣ ਵਾਲੇ ਇੱਕ ਵਿਅਕਤੀ ਨੇ ਵੀ ਰਾਤ ਦੇ ਸਮੇਂ ਇੱਕ ਜਵਾਨ ਨੂੰ ਕਾਰ ਲੈ ਕੇ ਜਾਂਦੇ ਹੋਏ ਨੂੰ ਵੇਖਿਆ। ਉਥੇ ਹੀ, ਦੇਰ ਰਾਤ ਪੁਲਿਸ ਨੇ ਕਾਰ ਬਰਾਮਦ ਕਰ ਲਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।