ਸ਼ਾਨਦਾਰ ਰਿਹਾ ਲੁਧਿਆਣਾ ਦੇ ਐਮਡੀ ਪਬਲਿਕ ਸਕੂਲ ਦਾ ਨਤੀਜਾ
ਲੁਧਿਆਣਾ ਦੇ ਟਿੱਬਾ ਰੋਡ ਸਥਿਤ ਗੋਪਾਲ ਨਗਰ ਦੇ ਐਮਡੀ ਪਬਲਿਕ ਸਕੂਲ ਅਤੇ ਨਾਮਦੇਵ ਕਲੋਨੀ ਸਥਿਤ ਐਮਡੀ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਸ਼ਾਨਦਾਰ ਰਿਹਾ।
ਲੁਧਿਆਣਾ : ਲੁਧਿਆਣਾ ਦੇ ਟਿੱਬਾ ਰੋਡ ਸਥਿਤ ਗੋਪਾਲ ਨਗਰ ਦੇ ਐਮਡੀ ਪਬਲਿਕ ਸਕੂਲ ਅਤੇ ਨਾਮਦੇਵ ਕਲੋਨੀ ਸਥਿਤ ਐਮਡੀ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਸ਼ਾਨਦਾਰ ਰਿਹਾ। ਸਕੂਲ ਦੇ 10ਵੀਂ ਜਮਾਤ ਦੇ ਸਾਰੇ ਦੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ, ਜਿਨ੍ਹਾਂ ਵਿਚੋਂ ਗੋਪਾਲ ਨਗਰ ਐਮਡੀ ਸਕੂਲ ਦੀ ਜੀਆ 87 ਫ਼ੀਸਦੀ, ਨੰਦਨੀ ਸ਼ਰਮਾ 81 ਫ਼ੀਸਦੀ ਅਤੇ ਦੀਪਕ ਗੋਗੀਆ ਨੇ 81 ਫ਼ੀਸਦੀ ਅੰਕ ਹਾਸਲ ਕੀਤੇ।
ਇਸੇ ਤਰ੍ਹਾਂ ਨਾਮਦੇਵ ਕਾਲੋਨੀ ਸਥਿਤ ਐਮਡੀ ਪਬਲਿਕ ਸਕੂਲ ਦੇ 10ਵੀਂ ਜਮਾਤ ਦੀ ਸਪਨਾ 84 ਫ਼ੀਸਦੀ, ਚੰਦਰਭਾਨ 82 ਫ਼ੀਸਦੀ ਅਤੇ ਰਵੀ ਕੁਮਾਰ ਨੇ 81 ਫ਼ੀਸਦੀ ਅੰਕ ਹਾਸਲ ਕੀਤੇ।
ਇਸ ਮੌਕੇ ਦੋਵੇਂ ਸਕੂਲਾਂ ਵਿਚ ਚੰਗੇ ਨੰਬਰ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਮੰਗਲ ਸਿੰਘ ਬਿਸ਼ਟ ਅਤੇ ਮੈਡਮ ਬਿਸ਼ਟ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਮੁਬਾਰਕਵਾਦ ਦਿੱਤੀ ਗਈ।
ਇਸ ਮੌਕੇ ਬੋਲਦਿਆਂ ਸਕੂਲ ਦੇ ਪ੍ਰਿੰਸੀਪਲ ਮੰਗਲ ਸਿੰਘ ਬਿਸ਼ਟ ਨੇ ਸਕੂਲ ਦੇ ਸਾਰੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਵਿਦਿਆਰਥੀਆਂ ਵਲੋਂ ਪੜ੍ਹਾਈ ਲਈ ਕੀਤੀ ਗਈ ਸਖ਼ਤ ਮਿਹਨਤ ਉਨ੍ਹਾਂ ਦਾ ਚੰਗਾ ਭਵਿੱਖ ਸਿਰਜਣ ਵਿਚ ਕਾਰਗਰ ਸਾਬਤ ਹੁੰਦੀ ਹੈ। ਉਨ੍ਹਾਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।