ਪੰਜਾਬ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ 'ਚ ਕੁੜੀਆਂ ਨੇ ਮਾਰੀ ਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ, ਫਾਜ਼ਿਲਕਾ ਦੀ ਖੁਸ਼ਦੀਪ ਕੌਰ ਅਤੇ ਲੁਧਿਆਣਾ ਦੀ ਰਣਜੀਤ ਕੌਰ ਨੇ 100 ਫੀਸਦੀ (450/450)ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ।

Punjab School Education Board

ਮੋਹਾਲੀ: ਪੰਜਾਬ ਸਕੂਸ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਬੋਰਡ ਵੱਲੋਂ ਅੱਜ 11:30 ਵਜੇ ਪ੍ਰੈੱਸ ਕਾਰਨਫਰੰਸ ਕਰਕੇ ਇਹ ਨਤੀਜੇ ਐਲਾਨੇ ਗਏ ਹਨ। ਇਹਨਾਂ ਨਤੀਜਿਆਂ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ, ਫਾਜ਼ਿਲਕਾ ਦੀ ਖੁਸ਼ਦੀਪ ਕੌਰ ਅਤੇ ਲੁਧਿਆਣਾ ਦੀ ਰਣਜੀਤ ਕੌਰ ਨੇ 100 ਫੀਸਦੀ (450/450)ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸਦੇ ਨਾਲ ਹੀ ਸੰਗਰੂਰ ਦੀ ਲਵਪ੍ਰੀਤ ਕੌਰ ਨੇ  99.56 ਫੀਸਦੀ (448/450)  ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਸਾਲ ਕੁੱਲ 86.41 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ ਪਿਛਲੇ ਸਾਲ ਕੁੱਲ 65.97 ਫੀਸਦੀ ਵਿਦਿਆਰਥੀ ਪਾਸ ਹੋਏ ਸਨ। 

ਵਿਦਿਆਰਥੀ 12ਵੀਂ ਜਮਾਤ ਦੀ ਨਤੀਜੇ ਪੰਜਾਬ ਸਕੂਲ ਸਿੱਖਿਆ ਦੀ ਅਧਿਕਾਰਤ ਵੈੱਬਸਾਈਟ www.pseb.ac.in ‘ਤੇ ਦੇਖ ਸਕਦੇ ਹਨ। ਪ੍ਰੈਸ ਕਾਰਫਰੰਸ ਵਿਚ ਸਭ ਤੋਂ ਪਹਿਲਾਂ ਮੈਰਿਟ ਸੂਚੀ ਜਾਰੀ ਕੀਤੀ ਗਈ ਅਤੇ ਉਸ ਤੋਂ ਬਾਅਦ ਸਿੱਖਿਆ ਬੋਰਡ ਵੱਲੋਂ ਨਤੀਜੇ ਜਾਰੀ ਕੀਤੇ ਜਾਣਗੇ।

ਪੰਜਾਬ ਸਕੂਲ ਸਿੱਖਿਆ ਬੋਰਡ ਵਿਚ 15 ਮਾਰਚ ਤੋਂ ਲੈ ਕੇ 2 ਅਪ੍ਰੈਲ 2019 ਤੱਕ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੋਈਆਂ ਸਨ। ਦੱਸ ਦਈਏ ਕਿ ਪਿਛਲੇ ਸਾਲ ਲੁਧਿਆਣਾ ਜ਼ਿਲ੍ਹੇ ਦੀ ਅਮੀਸ਼ਾ ਅਰੋੜਾ ਨੇ 98.44 ਫੀਸਦੀ ਅੰਕ ਲੈ ਕੇ 12ਵੀਂ ਜਮਾਤ ਵਿਚੋਂ ਟਾਪ ਕੀਤਾ ਸੀ।