ਨਵਾਂ ਸ਼ਹਿਰ 'ਚ 5 ਨਵੇਂ ਕਰੋਨਾ ਪੌਜਟਿਵ ਮਾਮਲੇ, ਮਰੀਜ਼ਾਂ ਦੀ ਕੁੱਲ ਗਿਣਤੀ 103

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਆਏ ਦਿਨ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਕਰੋਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ।

Photo

ਨਵਾਂ ਸ਼ਹਿਰ : ਪੰਜਾਬ ਵਿਚ ਆਏ ਦਿਨ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਕਰੋਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਹੁਣ ਨਵਾਂ ਸ਼ਹਿਰ ਵਿਚ ਪੰਜ ਨਵੇਂ ਕਰੋਨਾ ਪੌਜਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿਚੋਂ 2 ਵਿਅਕਤੀ ਦੁੰਬਈ ਤੋਂ ਆਏ ਸਨ। ਜਦ ਕਿ ਇਕ ਵਿਅਕਤੀ ਬੰਗਾ ਹਲਕੇ ਦੇ ਪਿੰਡ ਗੁਣਾਚੌਰ ਦਾ ਰਹਿਣ ਵਾਲਾ ਹੈ।

ਇਸ ਤੋਂ ਇਲਾਵਾ ਦੋ ਵਿਅਕਤੀ ਬੰਗਾ ਦੇ ਪਿੰਡ ਮੰਡਰਾ ਦੇ ਨਿਵਾਸੀ ਸਨ ਜੋ ਕਿ ਅਮ੍ਰਿੰਤਸਰ ਤੋਂ ਵਾਪਿਸ ਆਏ ਸਨ। ਦੱਸ ਦੱਈਏ ਕਿ ਇਸ ਦੇ ਨਾਲ ਹੀ ਨਵਾਂ ਸ਼ਹਿਰ ਚ ਹੁਣ ਕਰੋਨਾ ਵਾਇਰਸ ਦੇ 103 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 68 ਲੋਕ ਕਰੋਨਾ ਵਾਇਰਸ ਨੂੰ ਦੇ ਕੇ ਠੀਕ ਹੋ ਚੁੱਕੇ ਹਨ ਅਤੇ ਇੱਥੇ ਹੁਣ 34 ਐਕਟਿਵ ਕੇਸ ਹਨ, ਜਿਨ੍ਹਾਂ ਦਾ ਇਸ ਸਮੇਂ ਇਲਾਜ਼ ਚੱਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 2000 ਦੇ ਕਰੀਬ ਪਹੁੰਚ ਚੁੱਕੀ ਹੈ ਅਤੇ 33 ਲੋਕ ਇਸ ਖਤਰਨਾਕ ਵਾਇਰਸ ਦੇ ਲਪੇਟ ਆਉਂਣ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤੋਂ ਇਲਾਵਾ ਲਗਾਤਾਰ ਲੋਕ ਸੂਬੇ ਵਿਚ ਇਸ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਰਹੇ ਹਨ।

ਇਸ ਤਹਿਤ ਹੁਣ ਲੋਕਾਂ ਦੇ ਜੀਵਨ ਨੂੰ ਪਟੜੀ ਤੇ ਲਿਆਉਂਣ ਲਈ ਕੈਪਟਨ ਸਰਕਾਰ ਨੇ ਪੰਜਾਬ ਵਿਚ ਲੱਗੇ ਕਰਫਿਊ ਨੂੰ ਹਟਾ ਦਿੱਤਾ ਹੈ ਅਤੇ ਹੁਣ ਸਿਰਫ 31 ਮਈ ਤੱਕ ਸੂਬੇ ਵਿਚ ਲੌਕਡਾਊਨ ਲਾਗੂ ਰਹੇਗਾ ਇਸ ਵਿਚ ਵੀ ਕਾਫੀ ਛੂਟਾਂ ਦਿੱਤੀਆਂ ਗਈਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।