PGI 'ਚ 6 ਸਾਲਾ ਕਰੋਨਾ ਪੌਜਟਿਵ ਬੱਚੇ ਦੀ ਮੌਤ, PGI 'ਤੇ ਮਾਮਲੇ ਨੂੰ ਲੁਕਾਉਂਣ ਦੇ ਲੱਗੇ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਦੇ ਪੌਜਟਿਵ ਹੋਣ ਕਾਰਨ ਇਕ ਬੱਚੇ ਦੀ ਪੀਜ਼ੀਆਈ ਵਿਚ 16 ਮਈ ਨੂੰ ਮੌਤ ਹੋ ਗਈ ਸੀ, ਪਰ ਪੀਜੀਆਈ ਵੱਲੋਂ ਇਸ ਗੱਲ ਦਾ ਖੁਲਾਸਾ ਅੱਜ 17 ਮਈ ਨੂੰ ਕੀਤਾ ਗਿਆ

Photo

ਚੰਡੀਗੜ੍ਹ : ਕਰੋਨਾ ਵਾਇਰਸ ਦੇ ਪੌਜਟਿਵ ਹੋਣ ਕਾਰਨ ਇਕ ਬੱਚੇ ਦੀ ਪੀਜ਼ੀਆਈ ਵਿਚ 16 ਮਈ ਨੂੰ ਮੌਤ ਹੋ ਗਈ ਸੀ, ਪਰ ਪੀਜੀਆਈ ਵੱਲੋਂ ਇਸ ਗੱਲ ਦਾ ਖੁਲਾਸਾ ਅੱਜ 17 ਮਈ ਨੂੰ ਕੀਤਾ ਗਿਆ। ਜਿਸ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਪੀਜ਼ੀਆਈ ਅਤੇ  ਲੋਕਲ ਸਿਹਤ ਅਥਾਰਾਟੀ ਇਸ ਮਾਮਲੇ ਨੂੰ ਦਬਾਉਂਣਾ ਚਹਾਉਂਦੀ ਸੀ। ਲੁਧਿਆਣਾ ਦੇ ਇਕ ਛੇ ਸਾਲ ਦੇ ਬੱਚੇ ਨੂੰ ਲੀਵਰ ਫੇਲ ਹੋਣ ਕਰਕੇ ਪੀਜ਼ੀਆਈ ਲਿਆਂਦਾ ਗਿਆ ਸੀ।

ਜਿੱਥੇ ਉਸ ਦਾ ਐਂਡਵਾਂਸ ਪੀਡਿਆਟ੍ਰਿਕ ਸੈਂਟਰ ਵਿਚ ਇਲਾਜ਼ ਚੱਲ ਰਿਹਾ ਸੀ। ਇਸ ਇਲਾਜ਼ ਦੇ ਦੌਰਾਨ ਜਦੋਂ ਬੱਚੇ ਜਾ ਕਰੋਨਾ ਟੈਸਟ ਕੀਤਾ ਗਿਆ ਤਾਂ ਉਹ ਉਸ ਵਿਚ ਪੌਜਟਿਵ ਨਿਕਲਿਆ। ਬੱਚੇ ਦਾ ਇਮਊਨਿਟੀ ਸਿਸਟਮ ਕਮਜ਼ੋਰ ਹੋਣ ਕਾਰਨ ਉਹ ਸਰਵਾਇਵ ਨਹੀਂ ਕਰ ਸਕਿਆ ਅਤੇ 16 ਮਈ ਨੂੰ ਬੱਚੇ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਇਸ ਬੱਚੇ ਦਾ ਇਲਾਜ਼ ਕਰ ਰਹੇ ਡਾਕਟਰ ਦੇ ਸੈਂਪਲ ਲੈ ਕੇ ਉਸ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਉਧਰ ਪੀਜ਼ੀਆਈ ਦੇ ਬੁਲਾਰੇ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕਈ ਬਿਮਾਰੀ ਹੋਣ ਕਾਰਨ ਬੱਚਾ ਦਾ ਇਮਊਨਿਟੀ ਸਿਸਟਮ ਕਮਜ਼ੋਰ ਸੀ। ਇਸ ਤੋਂ ਇਲਾਵਾ ਉਸ ਦਾ ਕਰੋਨਾ ਟੈਸਟ ਵੀ ਪੌਜਟਿਵ ਪਾਇਆ ਗਿਆ ਸੀ। ਇਸ ਤੋਂ ਬਿਨਾ ਸਹਾਰਨਪੁਰ ਦਾ ਛੇ ਸਾਲਾ ਬੱਚਾ ਵੀ ਅਬਦੁੱਲ ਸਨਦ ਕਰੋਨਾ ਪੌਜਟਿਵ ਹੈ। ਉਸ ਨੂੰ ਵੀ ਨਿਊ ਨਹਿਰੂ ਐਕਸਟੈਸ਼ਨ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਬੱਚੇ ਦੇ ਸੰਪਰਕ ਵਿਚ ਆਏ ਇਕ ਵਿਅਕਤੀ ਨੂੰ ਵੀ ਕੁਆਰੰਟੀਨ ਕੀਤਾ ਗਿਆ ਹੈ।

ਦੱਸ ਦੱਈਏ ਕਿ ਪੀਜ਼ੀਆਈ ਦੀ ਐਡਵਾਂਸ ਪੀਡਿਆਟ੍ਰਿਕ ਸੈਂਟਰ ਵਿਚ ਪਹਿਲਾਂ ਵੀ ਇਕ ਛੋਟੀ ਬੱਚੀ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪੀਜ਼ੀਆਈ ਵਿਚ ਹੜਕੰਪ ਮੱਚਿਆ ਹੋਇਆ ਹੈ। ਹਾਲਾਂਕਿ ਦੋ ਡਾਕਟਰਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ ਹੁਣ ਹੋਰ ਵੀ ਚੈਕਿੰਗ ਕੀਤੀ ਜਾ ਰਹੀ ਹੈ। ਜਿਵੇਂ ਵੀ ਸੰਪਰਕ ਚ ਆਏ ਲੋਕ ਸਾਹਮਣੇ ਆਉਂਦੇ ਹਨ ਉਨ੍ਹਾਂ ਨੂੰ ਨਾਲ ਹੀ ਕੁਆਰੰਟੀਨ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।