ਕਾਰਤੀ ਚਿਦੰਬਰਮ ਦੇ ਟਿਕਾਣਿਆਂ ’ਤੇ CBI Raid, ਪੀ ਚਿਦੰਬਰਮ ਨੇ ਕਿਹਾ- ਛਾਪੇਮਾਰੀ ਦਾ ਸਮਾਂ ਦਿਲਚਸਪ ਹੈ

ਏਜੰਸੀ

ਖ਼ਬਰਾਂ, ਪੰਜਾਬ

ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਨੇ ਉਹਨਾਂ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ

CBI reportedly raids P Chidambaram's properties



ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਅਤੇ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਵਿਰੁੱਧ 250 ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ 50 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਨਵਾਂ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸੀਬੀਆਈ ਨੇ ਚੇਨਈ ਸਮੇਤ ਦੇਸ਼ ਦੇ ਹੋਰ ਸ਼ਹਿਰਾਂ 'ਚ ਕਾਰਤੀ ਚਿਦੰਬਰਮ ਦੇ 10 ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।


P Chidambaram

ਅਧਿਕਾਰੀਆਂ ਨੇ ਦੱਸਿਆ ਕਿ ਚੇਨਈ ਵਿਚ ਤਿੰਨ, ਮੁੰਬਈ ਵਿਚ ਤਿੰਨ, ਕਰਨਾਟਕ, ਪੰਜਾਬ, ਦਿੱਲੀ ਅਤੇ ਉੜੀਸਾ ਵਿਚ ਇਕ-ਇਕ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਦੀ ਇਕ ਟੀਮ ਕਾਰਤੀ ਚਿਦੰਬਰਮ ਅਤੇ ਉਹਨਾਂ ਦੇ ਪਿਤਾ ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਪੀ. ਚਿਦੰਬਰਮ ਦੀ ਲੋਧੀ ਅਸਟੇਟ ਸਥਿਤ ਸਰਕਾਰੀ ਰਿਹਾਇਸ਼ 'ਤੇ ਵੀ ਪਹੁੰਚੀ। ਕਾਰਤੀ ਨੇ ਟਵੀਟ ਕੀਤਾ, "ਹੁਣ ਤਾਂ ਮੈਂ ਗਿਣਤੀ ਵੀ ਭੁੱਲ ਗਿਆ ਹਾਂ ਕਿ ਕਿੰਨੀ ਵਾਰ ਅਜਿਹਾ ਹੋਇਆ ਹੈ? ਸ਼ਾਇਦ ਇਹ ਇਕ ਰਿਕਾਰਡ ਹੋਵੇਗਾ”।

CBI

ਸੀਬੀਆਈ ਨੂੰ ਕੁਝ ਨਹੀਂ ਮਿਲਿਆ: ਪੀ. ਚਿਦੰਬਰਮ

ਇਸ ਮਗਰੋਂ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ  ਕਿਹਾ ਕਿ ਕੇਂਦਰੀ ਜਾਂਚ ਬਿਊਰੋ ਨੇ ਉਹਨਾਂ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ ਅਤੇ ਕੁਝ ਵੀ ਜ਼ਬਤ ਨਹੀਂ ਕੀਤਾ ਗਿਆ। ਸਾਬਕਾ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ "ਹਾਲਾਂਕਿ ਛਾਪੇਮਾਰੀ ਦਾ ਸਮਾਂ ਦਿਲਚਸਪ ਹੈ"। ਚਿਦੰਬਰਮ ਨੇ ਇਕ ਬਿਆਨ 'ਚ ਕਿਹਾ, “ਟੀਮ ਨੇ ਮੈਨੂੰ ਇਕ ਐਫਆਈਆਰ ਦਿਖਾਈ ਜਿਸ ਵਿਚ ਮੇਰਾ ਨਾਮ ਮੁਲਜ਼ਮ ਵਜੋਂ ਦਰਜ ਨਹੀਂ ਸੀ। ਛਾਪੇਮਾਰੀ ਦੌਰਾਨ ਕੁਝ ਵੀ ਨਹੀਂ ਮਿਲਿਆ ਅਤੇ ਕੁਝ ਵੀ ਜ਼ਬਤ ਨਹੀਂ ਕੀਤਾ ਗਿਆ।"


P Chidambaram

ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਸੀਬੀਆਈ ਨੇ ਇਲਜ਼ਾਮ ਲਗਾਏ ਹਨ ਕਿ ਕਾਰਤੀ ਚਿਦੰਬਰਮ ਨੇ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ‘ਤਲਵੰਡੀ ਸਾਬੋ ਪਾਵਰ ਪ੍ਰਾਜੈਕਟ’ ਲਈ ਜੁਲਾਈ-ਅਗਸਤ 2011 ਵਿਚ 250 ਚੀਨੀ ਨਾਗਰਿਕਾਂ ਨੂੰ 50 ਵੀਜ਼ੇ ਦਿਵਾਉਣ ਲਈ 50 ਲੱਖ ਰੁਪਏ ਦੀ ਰਿਸ਼ਵਤ ਲਈ ਸੀ।  ਉਸ ਸਮੇਂ ਪੀ.ਚਿਦੰਬਰਮ ਵਿੱਤ ਮੰਤਰੀ ਸਨ।

Karti Chidambaram

ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿਚ ਬਿਜਲੀ ਪ੍ਰਾਜੈਕਟ ਲਗਾਉਣ ਲਈ ਚੀਨ ਦੀ ਇਕ ਕੰਪਨੀ ਨਾਲ ਇਕਰਾਰਨਾਮਾ ਕੀਤਾ ਗਿਆ ਸੀ ਪਰ ਇਸ ਦਾ ਕੰਮ ਤੈਅ ਸਮੇਂ ਤੋਂ ਪਿੱਛੇ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿਹਾ ਕਿ ਪ੍ਰਾਜੈਕਟ ਲਈ ਕਾਮਿਆਂ ਦੀ ਲੋੜ ਹੈ ਪਰ ਸਿਰਫ ਕੁਝ ਵਿਦੇਸ਼ੀ ਨਾਗਰਿਕਾਂ ਨੂੰ ਹੀ 'ਵਰਕ ਪਰਮਿਟ' ਦਿੱਤੇ ਜਾ ਸਕੇ ਹਨ। ਇਲਜ਼ਾਮ ਹੈ ਕਿ ਕੰਪਨੀ ਨੇ ਕਾਰਤੀ ਨਾਲ ਸੰਪਰਕ ਕੀਤਾ, ਜਿਸ ਨੇ ਉਲੰਘਣਾ ਕਰਕੇ ਵੀਜ਼ਾ ਦਿਵਾਉਣ ਲਈ ਆਪਣੇ ਪ੍ਰਭਾਵ ਦਾ ਫਾਇਦਾ ਉਠਾਇਆ।