ਗਰਮੀ ਦਾ ਕਹਿਰ ਦੋ ਦਿਨਾਂ ਵਿਚ 143 ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਅੱਧੇ ਘੰਟੇ ਵਿਚ ਇਕ ਮੌਤ

Heatwaves

ਪਟਨਾ- ਬਿਹਾਰ ਚ ਜਿੱਥੇ ਇਕ ਪਾਸੇ ਦਿਮਾਗੀ ਬੁਖਾਰ ਨੇ ਸੈਕੜੇ ਬੱਚਿਆਂ ਦੀ ਜਾਨ ਲੈ ਲਈ ਇਸ ਦੇ ਨਾਲ ਹੀ ਲੂ ਦਾ ਕਹਿਰ ਵੀ ਜਾਰੀ ਹੈ। ਦੋ ਦਿਨਾਂ ਤੋਂ ਲੂ ਦੇ ਕਰ ਕੇ 143 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਜਿਹਨਾਂ ਵਿਚੋਂ ਐਤਵਾਰ ਨੂੰ 77 ਅਤੇ ਸ਼ਨੀਵਾਰ ਨੂੰ 66 ਮੌਤਾਂ ਹੋ ਚੁੱਕੀਆਂ ਹਨ। ਔਰੰਗਾਬਾਦ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਜਦ ਕਿ ਨਵਾਦਾ 'ਚ 12, ਪਟਨਾ 'ਚ 11 ਗਯਾ 'ਚ 9 ਬਕਸਰ 'ਚ ਸੱਤ ਅਤੇ ਆਰਾ 'ਚ 5 ਮੌਤਾਂ ਹੋਈਆਂ। ਐਤਵਾਰ ਦਾ ਦਿਨ ਸੂਬੇ ਵਿਚ ਸਭ ਤੋਂ ਜ਼ਿਆਦਾ ਗਰਮ ਦਿਨ ਰਿਹਾ। ਇਥੋਂ ਦਾ ਤਾਪਮਾਨ ਬੀਤੇ ਦਿਨੀਂ 45 ਡਿਗਰੀ ਰਿਹਾ ਅਤੇ ਸ਼ਨੀਵਾਰ ਨੂੰ 0.8 8 ਡਿਗਰੀ ਤੋਂ ਘੱਟ ਸੀ। ਗਯਾ ਦਾ ਤਾਪਮਾਨ 44.4, ਭਾਗਲਪੁਰ ਦਾ 41 ਡਿਗਰੀ, ਮੁਜ਼ੱਫਰਪੁਰ ਦਾ 42.6 ਡਿਗਰੀ ਤਾਪਮਾਨ ਰਿਹਾ। ਐਤਵਾਰ ਨੂੰ ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਦੀ ਟੀਮ ਨੇ ਔਰੰਗਾਬਾਦ, ਨਵਾਦਾ ਤੇ ਗਯਾ ਦਾ ਦੌਰਾ ਕੀਤਾ। ਹਸਪਤਾਲਾਂ ਵਿਚ ਏਸੀ, ਪੱਖੇ, ਕੂਲਰ ਲਗਾਉਣ ਦੇ ਆਦੇਸ਼ ਦਿੱਤੇ ਗਏ। ਔਰੰਗਾਬਾਦ ਵਿਚ ਡਾਕਟਰ ਵੀ ਹੈਰਾਨ ਅਤੇ ਬੇਵੱਸ ਸਨ ਕਿਉਂਕਿ ਹਰ ਅੱਧੇ ਘੰਟੇ ਵਿਚ ਇਕ ਮੌਤ ਹੋ ਰਹੀ ਸੀ।