ਪੰਜਾਬ ਦੀ ਧਰਤੀ ਚੋਂ ਨਿਕਲੇਗਾ ਪੈਟਰੋਲ

ਏਜੰਸੀ

ਖ਼ਬਰਾਂ, ਪੰਜਾਬ

ਓਐਨਜੀਸੀ ਕਰ ਰਿਹਾ ਹੈ ਸਰਵੇ

ONGC launches Excavation Hoping to get Gas Below Ground

ਮਾਛੀਵਾੜਾ- ਮਾਛੀਵਾੜਾ ਦੇ ਇਲਾਕੇ ਦੇ ਨੇੜਲੇ ਕਈ ਪਿੰਡਾਂ ਵਿਚ ਜ਼ਮੀਨ ਹੇਠ ਪੈਟਰੋਲ ਹੋਣ ਦੀ ਉਮੀਦ ਚ ਓਐਨਜੀਸੀ ਨੇ ਜਾਂਚ ਸ਼ੁਰੂ ਕੀਤੀ ਹੈ। ਇਸ ਦਾ ਪ੍ਰਾਈਵਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ। ਪਿੰਡ ਝਡੌਦੀ, ਲੱਖੋਵਾਲ ਤੇ ਰਤੀਪੁਰ ਕੋਲ 80 ਫੁੱਟ ਡੂੰਘੇ ਕਈ ਬੋਰ ਕੀਤੇ ਜਾ ਚੁੱਕੇ ਹਨ। ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਓਐਨਜੀਸੀ ਨੂੰ ਸੌਟੇਲਾਈਟ ਤੋਂ ਪਤਾ ਲੱਗਿਆ ਹੈ ਕਿ ਪਾਣੀਪਤ ਤੋਂ ਗੁਰਦਾਸਪੁਰ ਤੱਕ ਕੁੱਝ ਹਿੱਸਾ ਹੈ ਜਿੱਥੇ ਜ਼ਮੀਨ ਹੇਠ ਪੈਟਰੋਲੀਅਮ ਪਦਾਰਥ ਤੇ ਗੈਸ ਜਮ੍ਹਾਂ ਹੋ ਜਾਂਦੀ ਹੈ। ਇਨ੍ਹਾਂ ਥਾਵਾਂ ਤੇ ਬੋਰ ਕਰ ਕੇ ਰਿਪੋਰਟ ਤਿਆਰ ਕੀਤੀ ਗਈ ਹੈ। ਇਹ ਰਿਪੋਰਟ ਹੈਦਰਾਬਾਦ ਖੋਜ ਕੇਂਦਰ ਚ ਭੇਜੀ ਜਾਵੇਗੀ। 
 

ਉਸ ਦੀ ਰਿਪੋਰਟ ਤੋਂ ਪਤਾ ਚੱਲੇਗਾ ਕਿ ਕਿਹੜੇ ਪਿੰਡ ਦੀ ਜ਼ਮੀਨ ਹੇਠ ਪੈਟਰੋਲੀਅਮ ਪਦਾਰਥ ਹੈ। ਇਹ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ 3-ਡੀ ਪ੍ਰੋਜੈਕਟ ਸ਼ੁਰੂ ਹੋਵੇਗਾ। ਮਾਛੀਵਾੜਾ ਦੇ ਨੇੜਲੇ ਕੁੱਝ ਪਿੰਡ 80 ਫੁੱਟ ਬੋਰ ਕਰਨ ਤੋਂ ਬਾਅਦ ਕੰਪਨੀ ਉਹਨਾਂ ਚ ਬਲਾਸਟ ਕਰ ਰਹੀ ਹੈ। ਜਦੋਂ ਵੀ ਬਲਾਸਟ ਹੁੰਦਾ ਹੈ ਤਾਂ ਜ਼ਮੀਨ ਵਿਚ ਤਰੇੜਾਂ ਦੀ ਆਵਾਜ ਦੂਰ ਤੱਕ ਸੁਣਾਈ ਦਿੰਦੀ ਹੈ। ਪਹਿਲਾਂ ਤਾਂ ਪਿੰਡ ਵਾਸੀ ਇਸ ਨੂੰ ਭੂਚਾਲ ਹੀ ਸਮਝਦੇ ਰਹੇ ਕੰਪਨੀ ਅਧਿਕਾਰੀ ਭੁਪੇਂਦਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਲਾਸਟ ਕਰਨ ਦੀ ਮਨਜ਼ੂਰੀ ਪ੍ਰਸਾਸ਼ਨ ਵੱਲੋਂ ਮਿਲੀ ਹੈ।