ਧੀ ਨਾਲ ਛੇੜਛਾੜ ਕਰਦਾ ਸੀ ਨੌਜਵਾਨ, ਪਿਤਾ ਨੇ ਰੋਕਿਆ ਤਾਂ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਓ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਕਰਵਾਇਆ ਭਰਤੀ

Brutally beaten Father

ਗੁਰਦਾਸਪੁਰ( ਅਵਤਾਰ ਸਿੰਘ) ਬਟਾਲਾ ( Batala) ਦੇ ਇਕ ਪਿਤਾ ਨੂੰ ਧੀ ਦੀ ਇੱਜ਼ਤ ਨਾਲ ਹੋ ਰਹੀ ਛੇੜਛਾੜ ਦਾ ਵਿਰੋਧ ਕਰਨਾ ਭਾਰੀ ਪੈ ਗਿਆ। ਪਿਤਾ ਵੱਲੋਂ ਉਸਦੀ ਧੀ( Daughter)   ਨਾਲ ਛੇੜਛਾੜ ਕਰ ਰਹੇ ਨੌਜਵਾਨਾਂ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਗੁੱਸੇ 'ਚ ਆਏ ਨੌਜਵਾਨਾਂ ਨੇ ਰਾਹ ਜਾਂਦੇ ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ ( Brutally beaten) ਕੀਤੀ ਅਤੇ ਤੇਜ਼ਧਾਰ ਹਥਿਆਰਾਂ ( Sharp weapons) ਨਾਲ ਹਮਲਾ ਕਰਕੇ ਜਖ਼ਮੀ ਕਰ ਦਿੱਤਾ।

 

ਹੋਰ ਪੜ੍ਹੋ: ਅੱਜ ਦੇ ਦਿਨ ਹੋਇਆ ਸੀ ਮੁਮਤਾਜ਼ ਦਾ ਦੇਹਾਂਤ, ਵਾਅਦਾ ਪੂਰਾ ਕਰਨ ਲਈ ਸ਼ਾਹਜਹਾਂ ਨੂੰ ਲੱਗੇ ਸੀ 22 ਸਾਲ

 

ਹਮਲੇ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਨਕਦੀ ਖੋਹ ਕੇ ਹਮਲਾਵਰ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਟਾਲਾ ( Batala) ਦੇ ਚੱਕਰੀ ਬਾਜ਼ਾਰ 'ਚ ਰਹਿਣ ਵਾਲਾ ਰਾਜਿੰਦਰ ਕੁਮਾਰ ਜੋ ਬੁਰੀ ਤਰ੍ਹਾਂ ਜਖ਼ਮੀ ਸਿਵਲ ਹਸਪਤਾਲ ਬਟਾਲਾ ਚ ਜੇਰੇ ਇਲਾਜ਼ ਹੈ

 

ਇਹ ਵੀ ਪੜ੍ਹੋ:  ਦਰਿਆਦਿਲੀ: Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 19800 ਕਰੋੜ ਰੁਪਏ

 

ਨੇ ਦੱਸਿਆ ਕਿ ਉਹ ਇਕ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਅੱਜ ਜਦ ਉਹ ਆਪਣੇ ਦੁਕਾਨ ਮਾਲਕ ਦੇ ਕਹਿਣ ਤੇ ਕਿਸੇ ਕੋਲੋਂ ਪੇਮੈਂਟ ਲੈਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਕੁੱਝ ਨੌਜਵਾਨਾਂ ਨੇ ਉਸ ਤੇ ਤੇਜ਼ਧਾਰ ਹਥਿਆਰਾਂ ( Sharp weapons)  ਨਾਲ ਹਮਲਾ ਕਰ ਦਿਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਆਸ ਪਾਸ ਦੇ ਦੁਕਾਨਦਾਰਾਂ ਨੇ ਬਚਾ ਕੇ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ। 

 ਪੀੜਤ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜਿਹਨਾਂ ਨੌਜਵਾਨਾਂ ਨੇ ਹਮਲਾ ਕੀਤਾ ਉਹਨਾਂ 'ਚ ਇਕ ਉਹ ਨੌਜਵਾਨ ਸੀ ਜੋ ਪਿਛਲੇ ਲੰਬੇ ਸਮੇਂ ਤੋਂ ਉਸਦੀ ਧੀ( Daughter)  ਨੂੰ ਤੰਗ ਪਰੇਸ਼ਾਨ ਕਰਦਾ ਹੈ ਅਤੇ ਉਸ ਨਾਲ ਛੇੜਛਾੜ ਕਰਦਾ ਸੀ। ਉਸ ਵੱਲੋਂ ਪਹਿਲਾਂ ਵੀ ਦੋ ਵਾਰ ਉਸ ਨੌਜਵਾਨ ਦੇ ਖਿਲਾਫ਼ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਵਲੋਂ ਕੋਈ ਠੋਸ ਕਰਵਾਈ ਨਹੀਂ ਕੀਤੀ ਗਈ ਜਿਸ ਦਾ ਖਾਮਿਆਜਾ ਉਸਨੂੰ ਭੁਗਤਣਾ ਪੈ ਰਿਹਾ ਹੈ।

 

 ਇਹ ਵੀ ਪੜ੍ਹੋ: ਕੁੰਭ ਮੇਲੇ ਦੌਰਾਨ Covid Test ਵਿਚ ਘੁਟਾਲਾ, ਦਿੱਲੀ-ਹਰਿਆਣਾ ਦੀ LAB ’ਤੇ ਦਰਜ ਹੋਵੇਗੀ FIR

 

ਸਿਵਲ ਹਸਪਤਾਲ ਬਟਾਲਾ ( Batala) 'ਚ ਡਿਊਟੀ ਤੇ ਤਾਇਨਾਤ ਡਾਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਦੋ ਮਰੀਜ਼ ਪਿਉ ਪੁੱਤ ਰਾਜਿੰਦਰ ਕੁਮਾਰ ਅਤੇ ਰਿਤਕ ਗੰਭੀਰ ਹਾਲਤ 'ਚ ਆਏ ਹਨ ਜਿਹਨਾਂ ਤੇ ਤੇਜ਼ਧਾਰ ਹਥਿਆਰਾਂ ( Sharp weapons) ਨਾਲ ਹਮਲਾ  ਕੀਤਾ ਗਿਆ ਹੈ। ਉਹਨਾਂ ਦਾ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ ਉਥੇ ਹੀ ਮੈਡੀਕਲ ਰਿਪੋਰਟ ਤਿਆਰ ਕਰ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਭੇਜੀ ਜਾਵੇਗੀ।