ਕਪੂਰਥਲਾ 'ਚ 1.3 ਕਿਲੋ ਅਫੀਮ ਸਮੇਤ 2 ਨਸ਼ਾ ਤਸਕਰ ਕਾਬੂ, ਮੁਲਜ਼ਮ ਸਾਇਕਲ 'ਤੇ ਕਰਦੇ ਸਨ ਨਸ਼ੇ ਦੀ ਸਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

NDPS ਐਕਟ ਤਹਿਤ ਮਾਮਲਾ ਦਰਜ

photo

 

ਕਪੂਰਥਲਾ: ਕਪੂਰਥਲਾ ਜਿਲ੍ਹੇ ਦੀ ਪੁਲਿਸ ਨੇ ਬਿਹਾਰ ਵਿਚ ਅਫੀਮ ਦੀ ਖੇਤੀ ਕਰਕੇ ਪੰਜਾਬ ਵਿਚ ਸਪਲਾਈ ਕਰਨ ਵਾਲੇ ਨਸ਼ਾ ਤਸਕਰਾਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ। ਮੁਲਜ਼ਮ ਸਪਲਾਈ ਲਈ ਕੋਈ ਵੱਡੀ ਗੱਡੀ ਜਾਂ ਹਾਈਟੈੱਕ ਵਾਹਨ ਨਹੀਂ ਵਰਤਦੇ, ਸਗੋਂ ਸਾਈਕਲ 'ਤੇ ਅਫੀਮ ਸਪਲਾਈ ਕਰਦੇ ਸਨ। ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਹੈਦਰਾਬਾਦ ’ਚ ‘ਆਦਿਪੁਰਸ਼’ ਦੀ ਆਲੋਚਨਾ ਕਰਨ ’ਤੇ ਪ੍ਰਭਾਸ ਦੇ ਪ੍ਰਸ਼ੰਸਕਾਂ ਨੇ ਦਰਸ਼ਕ ਨੂੰ ਕੁਟਿਆ  

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਕੋਲੋਂ 1.3 ਕਿਲੋ ਅਫੀਮ ਬਰਾਮਦ ਹੋਈ ਹੈ। ਡੀਐਸਪੀ ਸਬ ਡਵੀਜ਼ਨ ਨੇ ਦਸਿਆ ਕਿ ਇਹ ਦੋਵੇਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਆ ਕੇ ਰਸੋਈਏ ਦਾ ਕੰਮ ਕਰਦੇ ਸਨ। ਜਦੋਂ ਪੁਲਿਸ ਨੇ ਪਿੰਡ ਅੱਦੀ ਖੂਹੀ ਨੇੜੇ ਨਾਕਾਬੰਦੀ ਕੀਤੀ ਤਾਂ ਪੁਲਿਸ ਨੇ ਸਾਈਕਲ 'ਤੇ ਆ ਰਹੇ ਦੋਵਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ 1 ਕਿਲੋ 351 ਗ੍ਰਾਮ ਅਫੀਮ ਬਰਾਮਦ ਹੋਈ, ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਗਿਆ।

ਇਹ ਵੀ ਪੜ੍ਹੋ: ਨਹੀਂ ਰਹੇ ਉੱਘੇ ਪੰਜਾਬੀ ਗਾਇਕ ਰੰਗਾ ਸਿੰਘ ਮਾਨ, ਲੰਬੇ ਸਮੇਂ ਤੋਂ ਸਨ ਬੀਮਾਰ

ਮੁਲਜ਼ਮਾਂ ਦੀ ਪਛਾਣ ਪੰਕਜ ਅਤੇ ਰਾਜੇਸ਼ ਯਾਦਵ ਵਜੋਂ ਹੋਈ ਹੈ। ਪੁਲਿਸ ਨੇ ਜਦੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਦਸਿਆ ਕਿ ਉਹ ਬਿਹਾਰ ਦੇ ਜੰਗਲੀ ਖੇਤਰ ਵਿਚ ਅਫੀਮ ਦੀ ਖੇਤੀ ਕਰਦਾ ਹੈ ਅਤੇ ਪੰਜਾਬ ਅਤੇ ਹੋਰ ਰਾਜਾਂ ਵਿਚ ਸਾਈਕਲਾਂ 'ਤੇ ਸਪਲਾਈ ਕਰਦੇ ਸਨ ਕਿਉਂਕਿ ਨਾਕਿਆਂ 'ਤੇ ਸਾਈਕਲ ਸਵਾਰਾਂ ਨੂੰ ਨਹੀਂ ਰੋਕਿਆ ਜਾਂਦਾ।