ਭਾਖੜਾ ਨਹਿਰ 'ਚ ਨਹਾਉਣ ਗਏ ਤਾਇਆ-ਭਤੀਜਾ ਰੁੜ੍ਹੇ, ਪਾਣੀ ਦੇ ਤੇਜ਼ ਵਹਾਅ ਕਾਰਨ ਵਾਪਰਿਆ ਹਾਦਸਾ 

ਏਜੰਸੀ

ਖ਼ਬਰਾਂ, ਪੰਜਾਬ

ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ 

Punjab News

ਸ੍ਰੀ ਕੀਰਤਪੁਰ ਸਾਹਿਬ : ਬੁੰਗਾ ਸਾਹਿਬ ਬੱਸ ਅੱਡੇ ਨਜ਼ਦੀਕ ਪੈਂਦੀ ਭਾਖੜਾ ਨਹਿਰ ਦੀ ਛੋਟੀ ਪੁਲੀ ਕਮ ਸਾਈਫਨ ਨਾਲ ਭਾਖੜਾ ਨਹਿਰ ਵਿਚ ਤਾਇਆ ਅਤੇ ਉਸ ਦਾ ਭਤੀਜਾ ਪਾਣੀ ਵਿਚ ਰੁੜ੍ਹ ਗਏ। ਦਸਿਆ ਜਾ ਰਿਹਾ ਹੈ ਕਿ ਗਰਮੀ ਕਾਰਨ  ਦੁਪਹਿਰ ਕਰੀਬ 1.30 ਵਜੇ ਉਹ ਨਹਿਰ ਵਿਚ ਨਹਾਉਣ ਲਈ ਉਤਰੇ ਸਨ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਏ। 

ਪ੍ਰਾਪਤ ਵੇਰਵਿਆਂ ਅਨੁਸਾਰ ਉਹ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਓਮ ਪ੍ਰਕਾਸ਼ ਪੁੱਤਰ ਲੱਲੂ ਸਿੰਘ ਵਾਸੀ ਰਾਜਬਰੋਲੀਆ ਤਹਿਸੀਲ ਬਿਰਸੀ ਜ਼ਿਲ੍ਹਾ ਬਦਾਂਈ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਹੁਣ ਉਹ ਪਿੰਡ ਫਤਿਹਪੁਰ ਬੁੰਗਾ ਭਾਖੜਾ ਨਹਿਰ ਦੇ ਨਜ਼ਦੀਕ ਕਿਰਾਏ ਉਪਰ ਮਕਾਨ ਲੈ ਕੇ ਰਹਿੰਦਾ ਹੈ। ਇਥੇ ਉਹ ਛੋਟੇ ਟੈਂਪੂ 'ਤੇ ਫੇਰੀ ਲਗਾਉਂਦਾ ਸੀ ਅਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ: ਮੁਹਾਲੀ 'ਚ ਲੜਕੀ ’ਤੇ ਅਣਪਛਾਤੇ ਹਮਲਾਵਰਾਂ ਨੇ ਕੀਤਾ ਹਮਲਾ: ਦੋਵੇਂ ਬਾਹਾਂ ਟੁੱਟੀਆਂ

ਓਮ ਪ੍ਰਕਾਸ਼ ਦਾ ਭਰਾ ਮੋਤੀ ਰਾਮ  ਚੰਡੀਗੜ੍ਹ ਵਿਖੇ ਰਹਿੰਦਾ ਹੈ ਅਤੇ ਸਕੂਲ ਵਿਚ ਛੁੱਟੀਆਂ ਹੋਣ ਕਾਰਨ ਉਸ ਦਾ 12 ਸਾਲ ਦਾ ਮੁੰਡਾ ਗੋਬਿੰਦਾ ਪਿਛਲੇ ਕੁਝ ਦਿਨਾਂ ਤੋਂ ਰਹਿਣ ਲਈ ਆਇਆ ਹੋਇਆ ਸੀ। ਜਾਣਕਾਰੀ ਅਨੁਸਾਰ ਗੋਬਿੰਦ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। 

ਗਰਮੀ ਕਾਰਨ ਦੁਪਹਿਰ ਵੇਲੇ ਉਹ ਦੋਵੇਂ ਨਹਿਰ ਵਿਚ ਨਹਾਉਣ ਗਏ ਸਨ ਕਿ ਗੋਬਿੰਦਾ ਪਾਣੀ ਵਿਚ ਰੁੜ੍ਹ ਗਿਆ ਜਿਸ ਨੂੰ ਬਚਾਉਂਦੇ ਹੋਏ ਓਮ ਪ੍ਰਕਾਸ਼ ਵੀ ਪਾਣੀ ਦੇ ਤੇਜ਼ ਵਹਾਅ ਕਾਰਨ ਸੰਭਲ ਨਹੀਂ ਸਕਿਆ। ਮੌਕੇ 'ਤੇ ਲੋਕਾਂ ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਫਿਲਹਾਲ ਪੁਲਿਸ ਦੋਹਾਂ ਦੀ ਭਾਲ ਕਰ ਰਹੀ ਹੈ।