ਰਿਹਾਅ ਹੋਣ ਤੋਂ ਬਾਅਦ ਨਵਤੇਜ ਨੇ ਖੋਲ੍ਹੇ ਭੇਦ, ਕਿਹਾ ਪੇਸ਼ੀ ਤੋਂ ਬਿਨਾਂ ਕਿਉਂ ਭੇਜਿਆ ਜੇਲ੍ਹ

ਏਜੰਸੀ

ਖ਼ਬਰਾਂ, ਪੰਜਾਬ

ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ...

Secrets Revealed NavtejGaggu After Release

ਬਟਾਲਾ: ਨਵਤੇਜ ਸਿੰਘ ਗੁੱਗੂ ਜੋ ਕਿ ਬਹੁਤ ਹੀ ਚਰਚਿਤ ਨਾਮ ਬਣ ਚੁੱਕਾ ਹੈ। ਪੰਜਾਬ ਵਿਚ ਪਿਛਲੇ ਕੁੱਝ ਦਿਨਾਂ ਵਿਚ ਨਵਤੇਜ ਸਿੰਘ ਗੁੱਗੂ ਬਹੁਤ ਚਰਚਾ ਵਿਚ ਰਹੇ ਹਨ ਤੇ ਉਹ ਹਿਮਿਊਨਿਟੀ ਹਸਪਤਾਲ ਚਲਾਉਂਦੇ ਹਨ। ਉਹਨਾਂ ਵੱਲੋਂ ਇਸ ਹਸਪਤਾਲ ਵਿਚ ਗਰੀਬਾਂ ਦੀ ਸੇਵਾ ਕੀਤੀ ਜਾਂਦੀ ਹੈ ਤੇ ਫ੍ਰੀ ਇਲਾਜ ਕੀਤਾ ਜਾਂਦਾ ਹੈ।

ਪਿਛਲੇ ਦਿਨੀਂ ਹੋਏ ਵਿਵਾਦ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਹੁਣ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦੁਬਾਰਾ ਅਪਣੇ ਘਰ ਪਰਤੇ ਹਨ। ਉਹਨਾਂ ਕਿਹਾ ਕਿ ਉਹ ਸਾਰੀਆਂ ਸੰਸਥਾਵਾਂ ਅਤੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜਿਹਨਾਂ ਨੇ ਜ਼ੁਲਮ ਖਿਲਾਫ ਆਵਾਜ਼ ਚੁੱਕੀ ਹੈ। ਉਹਨਾਂ ਵੱਲੋਂ ਜਿਹੜਾ ਹਸਪਤਾਲ ਖੋਲ੍ਹਿਆ ਗਿਆ ਹੈ ਉਹ ਲੋਕਾਂ ਦਾ ਹੈ ਉਹ ਨਵਤੇਜ ਗੁੱਗੂ ਦਾ ਨਹੀਂ ਹੈ, ਇੱਥੇ ਗਰੀਬ, ਦੁਖਿਆਰੇ ਲੋਕ ਆਉਂਦੇ ਹਨ ਤੇ ਇਕ ਨਵਾਂ ਜੀਵਨ ਲੈ ਕੇ ਜਾਂਦੇ ਹਨ।

ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਪਿੱਛੇ ਆਵਾਜ਼ ਚੁੱਕੀ। ਉਹਨਾਂ ਅੱਗੇ ਕਿਹਾ ਕਿ ਇਸ ਹਸਪਤਾਲ ਵਿਚ ਬਹੁਤ ਸਾਰੇ ਮਰੀਜ਼ ਅਪਣਾ ਇਲਾਜ ਕਰਵਾਉਣ ਆਉਂਦੇ ਹਨ ਪਰ ਉਹਨਾਂ ਜ਼ਬਰਦਸਤੀ ਚੁੱਕ ਕੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਉਹਨਾਂ ਵਿਚੋਂ 2 ਦੀ ਮੌਤ ਵੀ ਹੋ ਚੁੱਕੀ ਹੈ ਲੋਕਾਂ ਦਾ ਇੱਥੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਂਦੀਆਂ ਹਨ।

21 ਤਰੀਕ ਨੂੰ ਹਸਪਤਾਲ ਖੋਲ੍ਹਿਆ ਜਾਣਾ ਹੈ ਪਰ ਜੇ ਤਾਂ ਵੀ ਨਹੀਂ ਖੁਲ੍ਹਦਾ ਤਾਂ ਉਹ ਤੰਬੂ ਲਗਾ ਕੇ ਲੋਕਾਂ ਦਾ ਇਲਜਾ ਕਰਨ ਨੂੰ ਤਿਆਰ ਹਨ। ਕਿਸੇ ਵੀ ਹਾਲਤ ਵਿਚ ਮਰੀਜ਼ਾਂ ਦੀ ਸੇਵਾ ਜਾਰੀ ਰਹੇਗੀ। ਜ਼ਿਲ੍ਹੇ ਦਾ ਸਭ ਤੋਂ ਵੱਡਾ ਹਸਪਤਾਲ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਜੋ ਕਿ ਮਨੁੱਖਤਾ ਦਾ ਕਤਲ ਕਰਨ ਦੇ ਬਰਾਬਰ ਹੈ। ਉਹਨਾਂ ਨੇ ਪ੍ਰਸ਼ਾਸਨ ਤੇ ਸਵਾਲ ਖੜ੍ਹਾ ਕੀਤਾ ਹੈ ਕਿ ਜਿਹੜੇ 2 ਲੋਕਾਂ ਦੀ ਮੌਤ ਹੋ ਗਈ ਹੈ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।