''ਨਵਤੇਜ ਦੇ ਹੱਥ 'ਚ ਪਹਿਲਾਂ ਵਾਂਗ ਗੰਨ ਹੁੰਦੀ ਤਾਂ ਉਸ ਨੂੰ ਸਲਾਮਾਂ ਹੋਣੀਆਂ ਸੀ''

ਏਜੰਸੀ

ਖ਼ਬਰਾਂ, ਪੰਜਾਬ

ਨਵਤੇਜ ਦੇ ਹੱਕ 'ਚ ਨਿੱਤਰੇ ਮਿੰਟੂ ਗੁਰੂਸਰੀਆ ਨੇ ਬਣਾਈ ਪੁਲਿਸ ਦੀ ਰੇਲ!

Navtej Gugu Humanity Club Mintu Gurusaria Navtej Humanity Club Punjab Police India

ਲੁਧਿਆਣਾ: ਬਟਾਲਾ ਵਿਖੇ ਸਥਿਤ ਨਵਤੇਜ਼ ਹਿਊਮੈਨਿਟੀ ਹਸਪਤਾਲ ਦੇ ਇੰਚਾਰਜ ਨਵਤੇਜ ਗੁੱਗੂ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਉਸ ਦੀ ਰਿਹਾਈ ਲਈ ਇਕ ਲਹਿਰ ਬਣਨੀ ਸ਼ੁਰੂ ਹੋ ਗਈ ਹੈ। ਕਈ ਲੋਕਾਂ ਵੱਲੋਂ ਨਵਤੇਜ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਹੁਣ ਫਿਲਮ ਪ੍ਰੋਡਿਊਸਰ ਅਤੇ ਲੇਖਕ ਮਿੰਟੂ ਗੁਰੂਸਰੀਆ ਨੇ ਵੀ ਨਵਤੇਜ ਗੁੱਗੂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਪੁਲਿਸ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ।

ਇਹੀ ਨਹੀਂ, ਮਿੰਟੂ ਨੇ ਪੁਲਿਸ ਤੰਜ ਕਸਦਿਆਂ ਆਖਿਆ ਕਿ ਨਵਤੇਜ ਨੂੰ ਡੌਨ ਬਣਨਾ ਚਾਹੀਦਾ ਸੀ, ਕਿਉਂਕਿ ਇੱਥੇ ਡੌਨਾਂ ਦੀ ਲੋੜ ਹੈ ਡਾਕਟਰਾਂ ਦੀ ਨਹੀਂ। ਮਿੰਟੂ ਗੁਰੂਸਰੀਆ ਨੇ ਅੱਗੇ ਦਸਿਆ ਕਿ ਜੋ ਜ਼ਿੰਦਗੀ ਨਵਤੇਜ ਦੀ ਹੈ ਉਸ ਦੇ ਸਾਹਮਣੇ ਤਾਂ ਉਹ ਛੋਟੇ-ਮੋਟੇ ਚੋਰ ਸਨ। ਨਵਤੇਜ ਸਿੰਘ ਵਰਗੇ ਹੀਰੋ ਬੰਦੇ ਹਨ ਪਰ ਬਦਕਿਸਮਤੀ ਇਹ ਹੈ ਕਿ ਅਸੀਂ ਅਦਾਕਾਰਾਂ ਨੂੰ ਮਿੱਟੀ ਵਿਚ ਰੋਲ ਦਿੰਦੇ ਹਾਂ।

ਨਵਤੇਜ ਸਿੰਘ ਦਾ ਸਾਰਾ ਪਰਿਵਾਰ ਯੂਐਸਏ ਵਿਚ ਸਥਿਰ ਤੌਰ ਤੇ ਰਹਿੰਦੇ ਹਨ। ਗੁੱਗੂ ਅਪਣੇ ਸ਼ਹਿਰ ਦਾ ਇਕ ਨਾਮੀ-ਬਦਨਾਮ ਵਿਅਕਤੀ ਸੀ ਤੇ ਉਸ ਨੇ ਜੇਲ੍ਹ ਵਿਚ ਜਿਹੜਾ ਪੂਹਲੇ ਵਾਲਾ ਕਾਂਡ ਕੀਤਾ ਸੀ ਉਹ ਇਕ ਸੋਚ ਰੱਖ ਕੇ ਕੀਤਾ ਸੀ। ਜੇਲ੍ਹ ਵਿਚ ਕਤਲ ਕਰਨ ਦਾ ਮਤਲਬ ਹੈ ਕਿ ਅਪਣੀ ਮੌਤ ਆਉਣਾ। ਪਰ ਲੋਕਾਂ ਨੂੰ ਅੱਜ ਉਹਨਾਂ ਦੇ ਫੰਡ ਦਿਸ ਗਏ। ਜੇ ਉਹਨਾਂ ਨੇ ਫੰਡ ਲਏ ਸੀ ਤਾਂ ਕੀ ਉਹ ਅਮਰੀਕਾ ਗਏ, ਉਹ ਉੱਥੇ ਜਾ ਕੇ ਰਹਿ ਸਕਦੇ ਸੀ।

ਉਹਨਾਂ ਦੇ ਇਕ ਦੋਸਤ ਦੀ ਮੌਤ ਹੋ ਗਈ ਤੇ ਉਹਨਾਂ ਨੇ ਸਾਰੇ ਪੰਜਾਬ ਵਿਚ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਫਲਾਣਾ ਵਿਅਕਤੀ ਇਸ ਜੇਲ੍ਹ ਵਿਚ ਨਸ਼ਾ ਵੇਚਦਾ ਹੈ। ਇਹ ਉਸ ਵੇਲੇ ਦੀ ਗੱਲ ਜਦੋਂ ਮਾਝੇ ਵਿਚ ਲੋਕ ਮਜੀਠੀਏ ਤੋਂ ਡਰਦੇ ਸੀ। ਅੱਜ ਉਹ 100 ਕਰਮਚਾਰੀਆਂ ਨੂੰ ਉਹਨਾਂ ਦੀ ਤਨਖ਼ਾਹ ਦਿੰਦੇ ਹਨ ਪਰ ਇਕ ਕਰਮਚਾਰੀ ਨੂੰ ਵੀ ਤਨਖ਼ਾਹ ਦੇਣੀ ਸੌਖੀ ਨਹੀਂ ਹੈ। ਉਹ ਮਰੀਜ਼ਾਂ ਦੇ ਇਲਾਜ ਲਈ ਵੱਡੇ-ਤੋਂ ਵੱਡੇ ਡਾਕਟਰ ਦਾ ਇੰਤਜ਼ਾਮ ਕਰਵਾਉਂਦੇ ਹਨ।

ਜੇ ਉਹ ਡੌਨ ਰਹਿੰਦਾ ਤਾਂ ਚੰਗਾ ਸੀ, ਉਸ ਦੇ ਹੱਥ ਵਿਚ ਗੰਨ ਰਹਿੰਦੀ ਤਾਂ ਉਸ ਤੇ ਅੱਜ ਕਿਸੇ ਨੇ ਸਵਾਲ ਨਹੀਂ ਸੀ ਚੁੱਕਣੇ। ਅੱਜ ਉਹਨਾਂ ਨੇ ਇਹ ਕੰਮ ਛੱਡ ਦਿੱਤੇ ਹਨ ਤਾਂ ਉਹਨਾਂ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਹਨ ਜਿਹਨਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਜਾਂਦਾ ਹੈ। ਪਰ ਕੀ ਕਦੇ ਸਰਕਾਰ ਦੇ ਬਣਾਏ ਸਿਸਟਮ ਤੇ ਸਵਾਲ ਚੁੱਕੇ ਹਨ। ਅੱਜ ਮੈਡੀਕਲ ਵਾਸਤੇ ਜਿੰਨੀਆਂ ਇਮਾਰਤਾਂ, ਸਟਾਫ ਤੇ ਹੋਰ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਵਿਚੋਂ ਅੱਧੀਆਂ ਵੀ ਹਨ ਪਰ ਇਹ ਗੱਲ ਕਿਸੇ ਨੂੰ ਨਹੀਂ ਪਤਾ।

ਇਹਨਾਂ ਬਾਰੇ ਬੋਲਣਾ ਕੀ ਲੋਕਾਂ ਦਾ ਫਰਜ਼ ਨਹੀਂ? ਜੇ ਅੱਜ ਕੋਈ ਸਮਾਜ ਦੀ ਸੇਵਾ ਵਿਚ ਲੱਗਿਆ ਹੋਇਆ ਹੈ ਤਾਂ ਉਹ ਸਰਕਾਰ ਦੇ ਬਣਾਏ ਮਾੜੇ ਸਿਸਟਮ ਕਾਰਨ ਲੱਗਿਆ ਹੈ ਨਹੀਂ ਤਾਂ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਕਿ ਉਹ ਘਰ-ਘਰ ਜਾ ਕੇ ਉਹਨਾਂ ਦੀ ਮਦਦ ਕਰਨ। ਪੁਲਿਸ ਨਾਲ ਪੇਚੇ ਨੂੰ ਲੈ ਕੇ ਉਹਨਾਂ ਕਿਹਾ ਕਿ ਇਸ ਵਿਚ ਮੰਨ ਲੈਂਦੇ ਹਾਂ ਕਿ ਇਕ ਧਿਰ ਦੀ ਗਲਤੀ ਨਹੀਂ ਹੋਵੇਗੀ ਪਰ ਹਸਪਤਾਲ ਪ੍ਰਬੰਧਨ ਨੇ ਪੁਲਿਸ ਨੂੰ ਨੰਬਰ ਵੀ ਦੇ ਦਿੱਤਾ ਸੀ ਪਰ ਐਂਬੂਲੈਂਸ ਡਰਾਇਵਰ ਦਾ ਨੰਬਰ ਨਹੀਂ ਲੱਗਿਆ।

ਪਰ ਪੁਲਿਸ ਨੂੰ ਚਾਹੀਦਾ ਸੀ ਕਿ ਉਹ ਹਸਪਤਾਲ ਨੂੰ ਲਿਖਤੀ ਪਰਵਾਨਾ ਦਿੰਦੇ ਕਿ ਉਹ ਅਪਣਾ ਸਾਰਾ ਰਿਕਾਰਡ ਲੈ ਕੇ ਥਾਣੇ ਪਹੁੰਚੇ ਜਿਸ ਤੋਂ ਬਾਅਦ ਸਾਰਾ ਸੱਚ ਸਾਹਮਣੇ ਆ ਜਾਣਾ ਸੀ ਪਰ ਪੁਲਿਸ ਨੇ ਅਜਿਹਾ ਨਹੀਂ ਕੀਤਾ। ਪਰ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਨੇ ਮੁੜ ਤੋਂ ਹਸਪਤਾਲ ਖੋਲ੍ਹ ਕੇ ਲੋਕਾਂ ਦਾ ਇਲਾਜ ਸ਼ੁਰੂ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।