ਦਲਿਤ, ਹਿੰਦੂ ਜਾਂ ਓਬੀਸੀ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? - ਮਨੀਸ਼ ਤਿਵਾੜੀ 

ਏਜੰਸੀ

ਖ਼ਬਰਾਂ, ਪੰਜਾਬ

ਹਿੰਦੂਆਂ ਦੀ ਆਬਾਦੀ ਪੰਜਾਬ ‘ਚ ਦੂਜੇ ਨੰਬਰ‘ ਤੇ ਹੈ। ਅਜਿਹੀ ਸਥਿਤੀ ਵਿਚ ਉਹਨਾਂ ਦੀ ਨੁਮਾਇੰਦਗੀ ਕਰਨਾ ਵੀ ਜ਼ਰੂਰੀ ਹੈ।

Manish Tewari, Captain Amarinder Singh, Navjot Sidhu

ਚੰਡੀਗੜ੍ਹ - ਪੰਜਾਬ ਵਿਚ ਨਵਜੋਤ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਅਤੇ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੇ ਵਿਵਾਦ ਵਿਚਕਾਰ ਮਨੀਸ਼ ਤਿਵਾੜੀ ਨੇ ਅੱਜ ਇਕ ਵਾਰ ਫਿਰ ਟਵੀਟ ਕੀਤਾ ਹੈ। ਉਹਨਾਂ ਨੇ ਟਵੀਟ ਕਰ ਕੇ ਪੁੱਛਿਆ ਕਿ ਪੰਜਾਬ ਵਿਚ ਦਲਿਤ, ਹਿੰਦੂ ਜਾਂ ਓਬੀਸੀ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਉਨ੍ਹਾਂ ਕਿਹਾ ਕਿ ਯੋਗਤਾ ਅਤੇ ਸਮਾਜਿਕ ਬਰਾਬਰੀ ਵਿਚਾਲੇ ਸੰਤੁਲਨ ਜ਼ਰੂਰੀ ਹੈ।

ਉਨ੍ਹਾਂ ਨੇ ਇਹ ਟਵੀਟ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਦੇ ਉਸ ਟਵੀਟ ਦੇ ਜਵਾਬ ਵਿਚ ਕੀਤਾ ਹੈ, ਜਿਸ ਵਿੱਚ ਸਿੰਘ ਨੇ ਪੁੱਛਿਆ ਸੀ ਕਿ ਪੇਂਡੂ ਪਿਛੋਕੜ ਵਾਲਾ ਇੱਕ ਮਜ਼ਬੂਤ ਸਿੱਖ ਪੰਜਾਬ ਵਿੱਚ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਕਾਂਗਰਸ, ਬੀਜੇਪੀ ਜਾਂ ਅਕਾਲੀ ਦਲ ਵਿਚੋਂ ਦੇਖਦੇ ਹਾਂ ਕਿ ਕੌਣ ਪੰਜਾਬ ਨੂੰ ਸ਼ਡਿਊਲ ਕਾਸਟ ਕਮਿਊਨਿਟੀ ਨਾਲ ਮੁੱਖ ਮੰਤਰੀ ਦਿੰਦਾ ਹੈ। 

ਇਹ ਵੀ ਪੜ੍ਹੋ -  ਤੋਮਰ ਨੇ ਕਿਸਾਨਾਂ ਨੂੰ ਖੇਤੀ ਸੁਧਾਰਾਂ ਦਾ ਫ਼ਾਇਦਾ ਚੁਕਣ ਦੀ ਬੇਨਤੀ ਕੀਤੀ

ਮਨੀਸ਼ ਤਿਵਾੜੀ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਰਾਹੀਂ ਪੰਜਾਬ ਵਿਚ ਹਿੰਦੂ ਚਿਹਰਿਆਂ ਨੂੰ ਪ੍ਰਧਾਨ ਬਣਾਉਣ ਦੀ ਵਕਾਲਤ ਕੀਤੀ ਸੀ। ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੀ ਕੁਰਸੀ ‘ਤੇ ਸਿੱਖ ਚਿਹਰਾ ਦੇਣ‘ ਤੇ ਇਤਰਾਜ਼ ਜ਼ਾਹਰ ਕਰਦਿਆਂ ਉਨ੍ਹਾਂ ਅੰਕੜੇ ਦਿੱਤੇ ਅਤੇ ਦੱਸਿਆ ਕਿ ਹਿੰਦੂਆਂ ਦੀ ਆਬਾਦੀ ਪੰਜਾਬ ‘ਚ ਦੂਜੇ ਨੰਬਰ‘ ਤੇ ਹੈ। ਅਜਿਹੀ ਸਥਿਤੀ ਵਿਚ ਉਹਨਾਂ ਦੀ ਨੁਮਾਇੰਦਗੀ ਕਰਨਾ ਵੀ ਜ਼ਰੂਰੀ ਹੈ।

ਇਹ ਵੀ ਪੜ੍ਹੋ -  UGC ਦਾ ਅਕੈਡਮਿਕ ਕੈਲੰਡਰ ਜਾਰੀ, ਇਕ ਅਕਤੂਬਰ ਤੋਂ ਸ਼ੁਰੂ ਹੋਵੇਗਾ ਨਵਾਂ ਸ਼ੈਸ਼ਨ

ਇਸ ਸੰਦਰਭ ਵਿਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸੀਐੱਮ ਰਹਿੰਦੇ ਹੋਏ ਨਵਜੋਤ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੇ ਇਸ਼ਾਰਿਆਂ ਦਾ ਵਿਰੋਧ ਕੀਤਾ ਸੀ। ਮਨੀਸ਼ ਤਿਵਾੜੀ ਇਸ ਸਮੇਂ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਹਨ ਅਤੇ ਰਾਜ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਵਿਚ ਵੀ ਉਨ੍ਹਾਂ ਦੇ ਬਹੁਤ ਸਾਰੇ ਸਮਰਥਕ ਹਨ।