ਮੋਗਾ ਬਜ਼ੁਰਗ ਕਤਲ ਮਾਮਲੇ 'ਚ ਵੱਡਾ ਖੁਲਾਸਾ, ਇਸ ਗੈਂਗਸਟਰ ਨੇ ਪੋਸਟ ਪਾ ਲਈ ਕਤਲ ਦੀ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਮੋਗਾ ਵਿਚ ਬਜ਼ੁਰਗ ਵਿਅਕਤੀ ਦਾ ਗੋਲੀਆਂ ਮਾਰ ਕੀਤਾ ਸੀ ਕਤਲ

photo

 

ਮੋਗਾ :  ਮੋਗਾ 'ਚ ਬੀਤੇ ਦਿਨੀਂ ਹੋਏ ਇਕ ਬਜ਼ੁਰਗ ਵਿਅਕਤੀ ਦੇ ਕਤਲ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਡੱਲੇਵਾਲ ਨੇ ਲਈ ਹੈ। ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਸ ਨੇ ਪੋਸਟ ਸਾਂਝੀ ਕੀਤੀ। ਜਿਸ ਵਿਚ ਉਸ ਨੇ ਲਿਖਿਆ ਹੈ ਕਿ ਬੰਬੀਹਾ ਗਰੁੱਪ ਦੇ ਸੇਬੂ ਨੇ 11 ਤਾਰੀਖ਼ ਨੂੰ ਫਰੀਦਕੋਟ ਜੇਲ੍ਹ ਵਿਚ ਮੇਰੇ ਭਰਾ ਗੋਰੂ ਬੱਚਾ ਦਾ ਧੋਖੇ ਨਾਲ ਛੋਟਾ ਜਿਹਾ ਨੁਕਸਾਨ ਕੀਤਾ ਸੀ, ਜਿਸ ਦਾ ਨਤੀਜਾ ਭੁਗਤਣ ਨੂੰ ਮਿਲਿਆ ਹੈ। ਮੋਗਾ ਵਿਚ ਜਿਸ ਘਰ 'ਚ ਜੋ ਗੋਲ਼ੀਆਂ ਚੱਲੀਆਂ ਹਨ ਉਹ ਕੰਮ ਅਸੀਂ ਕੀਤਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਪੰਜਾਬ ਦਾ ਹੈ, ਹਰਿਆਣਾ ਨੂੰ 1 ਇੰਚ ਜ਼ਮੀਨ ਵੀ ਨਹੀਂ ਦੇਵਾਂਗੇ- ਸੁਨੀਲ ਜਾਖੜ

ਇਥੇ ਹੀ ਬਸ ਨਹੀਂ ਇਸ ਪੋਸਟ ਵਿਚ ਜੇਲ੍ਹ ਅਧਿਕਾਰੀਆਂ ਨੂੰ ਸਿੱਧੀ ਧਮਕੀ ਦਿੰਦਿਆਂ ਆਖਿਆ ਗਿਆ ਹੈ ਕਿ ਜਿਸ ਬੰਦੇ ਜਾਂ ਜੇਲ੍ਹ ਅਫਸਰ ਦਾ ਗੋਰੂ ਬੱਚੇ ਦੇ ਨੁਕਸਾਨ ਵਿਚ ਨਾਮ ਆਵੇਗਾ, ਉਸ ਦਾ ਵੀ ਇਹੋ ਹਾਲ ਕੀਤਾ ਜਾਵੇਗਾ। ਦਵਿੰਦਰ ਗਰੁੱਪ ਨੇ ਇਹ ਜਿਹੜੀ ਗ਼ਲਤੀ ਕੀਤੀ ਹੈ ਇਸ ਦਾ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਭੁਗਤਣਾ ਪਵੇਗਾ, ਹੁਣ ਇਸ ਸਾਰੇ ਗਰੁੱਪ ਦਾ ਨਾਮ ਹੀ ਖ਼ਤਮ ਕਰ ਦੇਵਾਂਗੇ। ਇਹ ਤਾਂ ਸਿਰਫ ਅਜੇ ਟ੍ਰੇਲਰ ਸੀ। 

ਇਹ ਵੀ ਪੜ੍ਹੋ: ਡੀ.ਈ.ਆਰ.ਸੀ. ਮੁਖੀ ਦੀ ਨਿਯੁਕਤੀ ’ਤੇ ਵਿਵਾਦ ਬਾਰੇ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਕਿਹਾ

 ਦੱਸ ਦੇਈਏ ਕਿ ਮੋਗਾ ਦੇ ਵਾਰਡ ਨੰਬਰ 9 ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਵਿਚ ਐਤਵਾਰ ਨੂੰ ਦਿਨ-ਦਿਹਾੜੇ 12:38 ਵਜੇ ਫਰੀਦਕੋਟ ਜੇਲ੍ਹ ਵਿਚ ਬੰਦ  ਗੈਂਗਸਟਰ ਸੁਖਦੇਵ ਸਿੰਘ ਦੇ ਪਿਤਾ ਸੰਤੋਖ ਸਿੰਘ (55) ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।