ਜਲੰਧਰ 'ਚ ਆਪਸੀ ਰੰਜਿਸ਼ ਕਾਰਨ ਗੁਆਂਢੀਆਂ ਨੇ ਨੌਜਵਾਨ ਦਾ ਇੱਟਾਂ ਮਾਰ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

photo

 

ਜਲੰਧਰ: ਜਲੰਧਰ ਸ਼ਹਿਰ ਦੇ ਨੀਲਾ ਮਹਿਲ ਵਿਖੇ ਦੇਰ ਰਾਤ ਹੋਈ ਲੜਾਈ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ।  ਮ੍ਰਿਤਕ ਦੀ ਪਹਿਚਾਣ ਕਰਨ ਤਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਆਂਢੀਆਂ ਨਾਲ ਲੜਾਈ ਦੌਰਾਨ ਇੱਟਾਂ-ਪੱਥਰ ਚੱਲ ਰਹੇ ਸਨ ਤਾਂ ਮਕਾਨ ਦੀ ਛੱਤ 'ਤੇ ਖੜ੍ਹੇ ਕਰਨ ਕੁਮਾਰ ਉਰਫ਼ ਮਨੂ ਵਾਸੀ ਨੀਲਾ ਮਹਿਲ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਛੱਤ ਦਾ ਬਨੇਰਾ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਇਹ ਵੀ ਪੜ੍ਹੋ: ਹਰਿਆਣਾ 'ਚ 7ਵੀਂ ਕਲਾਸ ਦੇ ਵਿਦਿਆਰਥੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਹਾਲਾਂਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ, ਪਰ ਇਹ ਵੀ ਸਾਹਮਣੇ ਆਇਆ ਹੈ ਕਿ ਕਰਨ ਦੇ ਗੁਆਂਢੀ ਗਗਨਦੀਪ ਉਰਫ ਗੱਗੂ ਨੇ ਲੜਾਈ ਦੌਰਾਨ ਛੱਤ ਤੋਂ ਡਿੱਗਣ ਦੇ ਬਾਅਦ ਵੀ ਉਸਦੇ ਸਿਰ 'ਤੇ ਇੱਟਾਂ ਮਾਰੀਆਂ। ਜਿਸ ਕਾਰਨ ਸਿਰ 'ਤੇ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਗਗਨਦੀਪ ਉਰਫ ਗੱਗੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਸਾਊਦੀ ਅਰਬ ਵਿਚ ਅਮਰੀਕਾ ਦੇ ਨਾਗਰਿਕ ਨੂੰ ਦਿਤੀ ਗਈ ਫਾਂਸੀ ਦੀ ਸਜ਼ਾ, ਪਿਤਾ ਦੇ ਕਤਲ ਦਾ ਸੀ ਦੋਸ਼ੀ 

ਨੀਲਾ ਮਹਿਲ ਵਿਖੇ ਲੜਾਈ ਦੌਰਾਨ ਮਾਰੇ ਗਏ ਕਰਨ ਦੇ ਭਰਾ ਤਰੁਣ ਨੇ ਦਸਿਆ ਕਿ ਉਸ ਦਾ ਗੁਆਂਢੀ ਗਗਨਦੀਪ ਉਰਫ ਗੱਗੂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਤੂ-ਤੂ ਮੈਂ-ਮੈਂ ਨਾਲ ਗੱਲ ਸ਼ੁਰੂ ਹੋ ਗਈ ਅਤੇ ਕੁਝ ਹੀ ਦੇਰ ਵਿਚ ਲੜਾਈ ਸ਼ੁਰੂ ਹੋ ਗਈ। ਮ੍ਰਿਤਕ ਦੇ ਭਰਾ ਨੇ ਦਸਿਆ ਕਿ ਗੁਆਂਢੀਆਂ ਨੇ ਉਨ੍ਹਾਂ ਦੇ ਘਰ 'ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੇ ਬਚਾਅ ਲਈ ਉਕਤ ਦੋਵੇਂ ਭਰਾ ਛੱਤ 'ਤੇ ਚਲੇ ਗਏ।
ਪਰ ਗੁਆਂਢੀ ਨਾ ਹਟੇ ਤੇ ਇਹ ਹਾਦਸਾ ਵਾਪਰ ਗਿਆ ਅਤੇ ਉਸ ਦੇ ਭਰਾ ਦੀ ਜਾਨ ਚਲੀ ਗਈ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਟੀਮ ਮੌਕੇ 'ਤੇ ਪਹੁੰਚੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।