ਫੂਡ ਸੇਫਟੀ ਟੀਮ ਨੇ ਲੁਧਿਆਣਾ ਦੀ ਫਲੋਰ ਮਿੱਲ ਨੂੰ ਕੀਤਾ ਸੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2000 ਕਵਿੰਟਲ ਖ਼ਰਾਬ ਕਣਕ ਹੋਈ ਬਰਾਮਦ

Food Safety Team Seal Flour Mill in Ludhiana

ਚੰਡੀਗੜ : ਇੱਕ ਖੁਫ਼ੀਆ ਜਾਣਕਾਰੀ ਤਹਿਤ ਕਮਿਸ਼ਨਰੇਟ, ਫੂਡ ਅਤੇ ਡਰੱਗ ਪ੍ਰਬੰਧਨ, ਪੰਜਾਬ ਵੱਲੋਂ ਬਣਾਈ ਇੱਕ ਵਿਸ਼ੇਸ਼ ਟੀਮ ਨੇ ਜ਼ਿਲ•ਾ ਲੁਧਿਆਣਾ ਦੇ ਪਿੰਡ ਆਲਮਗੀਰ ਦੀ ਭਗਵਤੀ ਫਲੋਰ ਮਿੱਲ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਫੂਡ ਸੇਫਟੀ ਅਧਿਕਾਰੀਆਂ ਤੇ ਡੇਅਰ•ੀ ਵਿਕਾਸ ਵਿਭਾਗ,ਸੰਗਰੂਰ ਦੇ ਅਫਸਰਾਂ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ।

ਲੁਧਿਆਣਾ ਵਿੱਚ ਸਥਿਤ ਭਗਵਤੀ ਐਗਰੋ ਉਤਪਾਦਨ ਯੁਨਿਟ 'ਤੇ ਕੀਤੀ ਇਸ ਜਾਂਚ ਦੌਰਾਨ 2000 ਕਵਿੰਟਲ ਖ਼ਰਾਬ ਤੇ ਮਾੜ•ੇ ਦਰਜੇ ਦੀ ਕਣਕ ,1500 ਕਵਿੰਟਲ ਵਧੀਆ ਕਿਸਮ ਦੀ ਕਣਕ ਅਤੇ ਦਸ-ਦਸ ਕਿੱਲੋ ਵਜ਼ਨ ਦੀਆਂ 800 ਆਟੇ ਦੀਆਂ ਥੈਲੀਆਂ ਬਰਾਮਦ ਕੀਤੀਆਾਂ ਗਈਆਂ।

ਜਾਂਚ ਦੌਰਾਨ ਇਹ ਪਾਇਆ ਗਿਆ ਕਿ ਖਰਾਬ ਕਣਕ ਕਾਲੀ ਤੇ ਮੁਸ਼ਕੀ ਹੋਈ ਸੀ ਅਤੇ ਇਹ ਘਟੀਆ ਕਿਸਮ ਦੀ ਕਾਲੀ ਕਣਕ ਚੰਗੀ ਕਣਕ ਵਿੱਚ ਰਲਾਕੇ-ਮਿਲਾਕੇ ਮਿੱਲ ਵਿੱਚ ਵਰਤੀ ਜਾ ਰਹੀ ਸੀ। ਅਗਲੇਰੀ ਜਾਂਚ ਲÎਈ ਟੀਮ ਵੱਲੋਂ ਕਣਕ,ਆਟਾ,ਮੈਦਾ ਤੇ ਸੂਜੀ ਤੇ ਸੈਂਪਲ ਭਰੇ ਗਏ ਅਤੇ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਹ ਵੀ ਪਾਇਆ ਗਿਆ ਕਿ ਉਕਤ ਮਿੱਲ ਬਿਨਾਂ ਐਫਐਸਐਸਏਆਈ ਲਾਇਸੈਂਸ ਤੋਂ ਚਲਾਈ ਜਾ ਰਹੀ ਸੀ।