ਮੰਗਾਂ ਸਬੰਧੀ ਕਿਸਾਨਾਂ ਨੇ ਕੀਤਾ ਰੰਧਾਵਾ ਮਿੱਲ ਦਾ ਘਿਰਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏ.ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਗੰਨਾ ਕਿਸਾਨਾਂ ਦੀ ਰਹਿੰਦੀ ਬਕਾਇਆ ਅਦਾਇਗੀ ਅਤੇ ਗੰਨਾ ਬਾਂਡ ਨਾ ਕੀਤੇ ਜਾਣ....

Farmers Protesting before Randhawa Mill

ਗੜ੍ਹਦੀਵਾਲਾ : ਏ.ਬੀ. ਸ਼ੂਗਰ ਮਿੱਲ ਰੰਧਾਵਾ ਵਲੋਂ ਗੰਨਾ ਕਿਸਾਨਾਂ ਦੀ ਰਹਿੰਦੀ ਬਕਾਇਆ ਅਦਾਇਗੀ ਅਤੇ ਗੰਨਾ ਬਾਂਡ ਨਾ ਕੀਤੇ ਜਾਣ ਖਿਲਾਫ਼ ਗੰਨਾ ਸੰਘਰਸ਼ ਕਮੇਟੀ ਏ.ਬੀ.ਸ਼ੂਗਰ ਮਿੱਲ ਰੰਧਾਵਾ ਅਤੇ ਇਲਾਕੇ ਸਮੂਹ ਗੰਨਾ ਕਾਸ਼ਤਕਾਰਾਂ ਵਲੋਂ ਏ ਬੀ.ਸੂਗਰ ਮਿੱਲ ਰੰਧਾਵਾ ਵਿਖੇ ਮਿੱਲ ਗੇਟਾ ਅੱਗੇ ਟਰੈਕਟਰ ਟਰਾਲੀਆਂ ਲਗਾਕੇ ਪੂਰੀ ਤਰ੍ਹਾਂ ਗੇਟ ਬੰਦ ਕਰਕੇ ਮੇਨ ਰੋਡ 'ਤੇ ਇਕ ਨੰਬਰ  ਗੇਟ ਅੱਗੇ ਧਰਨਾਂ ਲਗਾਕੇ ਮਿੱਲ ਮੈਨਜਮੈਂਟ ਖਿਲਾਫ਼ ਜੰਮਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਗਈ। ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਦੇ ਆਗੂ ਸੁਖਪਾਲ ਸਿੰਘ ਡੱਫ਼ਰ , ਗਗਨਪ੍ਰੀਤ ਸਿੰਘ ਮੋਹਾ, ਹਰਦੀਪ ਸਿੰਘ ਪੈਂਕੀ ਡੱਫਰ, ਗੁਰਮੇਲ ਸਿੰਘ ਬੁੱਢੀ ਪਿੰਡ,

ਜਸਵਿੰਦਰ ਸਿੰਘ ਜੱਸਾ ਗੜ੍ਹਦੀਵਾਲਾ ,ਅਸੋਕ ਕੁਮਾਰ ਜਾਜਾ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਏ.ਬੀ. ਸ਼ੂਗਰ ਮਿੱਲ ਰੰਧਾਵਾ ਕਿਸਾਨਾਂ ਦਾ ਕਰੀਬ 64 ਕਰੋੜ ਦਾ ਬਕਾਇਆ ਖੜ੍ਹਾ ਹੈ, ਜਿਹੜਾ ਕਿ ਮਿੱਲ ਵਲੋਂ ਅਦਾ ਨਹੀਂ ਕੀਤਾ ਜਾ ਰਿਹਾ। ਅਦਾਇਗੀ ਨਾ ਹੋਣ ਕਾਰਨ ਕਿਸਾਨ ਆਰਥਿਕ ਮੰਦਹਾਲੀ ਝੱਲਣ ਲਈ ਮਜ਼ਬੂਰ ਹਨ ਅਤੇ ਮਹਿੰਗੇ ਮੁੱਲ ਦੀਆਂ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਉਧਾਰ ਚੁੱਕਣੀਆਂ ਪੈ ਰਹੀਆਂ ਹਨ।  ਖੰਡ ਮਿੱਲ ਵਲੋਂ ਇਲਾਕੇ ਦੇ ਕਿਸਾਨਾਂ ਦੇ ਗੰਨੇ ਦਾ ਸਰਵੇ ਨਹੀਂ ਕੀਤਾ ਜਾ ਰਿਹਾ, ਜਿਸ ਨਾਲ ਕਰੀਬ 40-45 ਹਜ਼ਾਰ ਏਕੜ ਗੰਨਾ ਸਰਵੇ ਤੋਂ ਵਾਂਝਾ ਰਹਿਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ।

ਇਸ ਮੌਕੇ ਕਿਸਾਨਾ ਦੇ ਰੋਹ ਨੂੰ ਵੇਖਦਿਆਂ ਐਸ.ਐਚ .ਓ ਦਸੂਹਾ ਜਗਦੀਸ਼ ਰਾਜ ਅੱਤਰੀ ਵਲੋਂ ਇਕ ਪੰਜ ਮੈਂਬਰੀ ਕਿਸਾਨਾਂ ਦੇ ਵਫ਼ਦ ਅਤੇ ਮਿੱਲ ਦੇ ਅਧਿਕਾਰੀਆਂ ਦੀ ਬੈਠਕ ਕਰਵਾਈ ਗਈ। ਇਸ ਉਪਰੰਤ ਨਾਇਬ ਤਹਿਸੀਲਦਾਰ ਦਸੂਹਾ ਉਕਾਰ ਸਿੰਘ ਵਲੋਂ ਪਹਿਲਾ ਗੰਨਾ ਸੰਘਰਸ਼ ਕਮੇਟੀ ਆਗੂਆਂ ਤੇ ਫਿਰ ਮਿੱਲ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਉੱਕਤ ਮੱਸਲੇ ਦੇ ਹੱਲ ਕੱਢਣ ਪਹਿਲ ਪਹਿਲਕਦਮੀ ਤਾ ਕੀਤੀ ਪਰ ਗੱਲ ਕਿਸੇ ਵੀ ਸਿਰੇ ਨਹੀਂ ਚੜ੍ਹੀ।

ਇਸ ਮੌਕੇ ਗੰਨਾ ਸੰਘਰਸ਼ ਕਮੇਟੀ ਦੇ ਆਗੂਆਂ ਤੇ ਕਿਸਾਨਾਂ ਵਲੋਂ ਇਕ ਮੰਗ ਪੱਤਰ ਨਾਇਬ ਤਹਿਸੀਲਦਾਰ ਉਕਾਰ ਸਿੰਘ ਨੂੰ ਭੇਂਟ ਕਰ ਕੇ ਚੇਤਾਵਨੀ ਦਿਤੀ ਕਿ ਜੇਕਰ ਪ੍ਰਸ਼ਾਸਨ ਵਲੋਂ 24 ਘੰਟੇ ਦੇ ਅੰਦਰ-ਅੰਦਰ ਸਾਡੇ ਮਸਲੇ ਦਾ ਹੱਲ ਨਾ ਕੱÎਢਿਆਂ ਤਾ 30 ਤਰੀਕ 12 ਵਜੇ ਦਸੂਹਾ -ਹੁਸਿਆਰਪੁਰ ਰੋਡ ਜਾਮ ਕਰਕੇ ਮਿੱਲ ਮੈਨੇਜਮੈਂਟ ਤੇ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰ ਦਿਤਾ ਜਾਵੇਗਾ ਤੇ ਕੁਝ ਕਿਸਾਨ ਮਰਨ ਵਰਤ ਵੀ ਸ਼ੁਰੂ ਕਰ ਦੇਣਗੇ। ਇਸ ਮੌਕੇ ਨਾਇਬ ਤਹਿਸੀਲਦਾਰ ਉਕਾਰ ਸਿੰਘ ਅਤੇ ਐਸ. ਐਚ.ਓ ਜਗਦੀਸ਼ ਰਾਜ ਅੱਤਰੀ ਵਲੋਂ ਕਿਸਾਨਾਂ ਨੂੰ ਸ਼ਾਤ ਕਰਨ ਲਈ ਕਾਫ਼ੀ ਜੱਦੋਂ ਜਹਿਦ ਕੀਤੀ ਗਈ

ਪਰ ਗੰਨਾ ਕਾਸਤਕਾਰ ਗੰਨੇ ਦੀ ਅਦਾਇਗੀ ਤੇ ਨਵੇਂ ਬੀਜ਼ੇ ਗਨੇ ਦਾ ਸਰਵਾ ਕਰਵਾਉਣ ਲਈ ਬੇਜ਼ਿਦ ਸਨ।  ਇਸ ਮੌਕੇ ਕਿਸਾਨਾ ਵਲੋਂ ਮਿੱਲ ਅੰਦਰ ਕੰਮ ਕਰਦੇ ਕਰਮਚਾਰੀ ਵੀ ਮਿੱਲ ਅੰਦਰ ਹੀ ਡੱਕ ਕੇ ਮਿੱਲ ਮੈਨਜਮੈਂਟ ਖ਼ਿਲਾਫ਼ ਨਾਹਰੇਬਾਜ਼ੀ ਸੁਰੂ ਕਰ ਦਿਤੀ ਤਾ ਮੌਹਾਲ ਤਣਾਨਪੂਰਨ ਹੋ ਗਿਆ। ਪਰ ਪੁਲਿਸ ਦੇ ਦਖ਼ਲ ਮਗਰੋਂ ਮਿੱਲ ਅੰਦਰੋ ਕਰਮਚਾਰੀ ਬਾਹਰ ਕੱਢਣ ਲਈ ਗੇਟ ਖੋਲੇ।  ਇਸ ਮੌਕੇ ਸੁਖਪਾਲ ਸਿੰਘ ਡੱਫਰ ਪ੍ਰਧਾਨ, ਗੁਰਪ੍ਰੀਤ ਸਿੰਘ ਹੀਰਾਹਰ, ਹਰਬਿੰਦਰ ਸਿੰਘ ਜੌਹਲ, ਦਲਵੀਰ ਸਿੰਘ, ਹਰਵਿੰਦਰ ਸਿੰਘ ਥੇਂਦਾ, ਅਸ਼ੋਕ ਜਾਜਾ, ਖੁਸ਼ਵੰਤ ਸਿੰਘ ਬਡਿਆਲ, ਦਲਵੀਰ ਸਿੰਘ ਮੋਹਾ ਸਮੇਤ ਭਾਰੀ ਗਿਣਤੀ ਵਿਚ ਇਲਾਕੇ ਭਾਰ ਦੇ ਗੰਨਾ ਕਾਸ਼ਤਕਾਰ ਵੀ ਹਾਜ਼ਰ ਸਨ।