ਰਾਘਵ ਚੱਡਾ ਦਾ ਨਵਜੋਤ ਸਿੱਧੂ ’ਤੇ ਹਮਲਾ, ਦੱਸਿਆ ਪੰਜਾਬ ਦੀ ਸਿਆਸਤ ਦੀ ‘ਰਾਖੀ ਸਾਵੰਤ’

ਏਜੰਸੀ

ਖ਼ਬਰਾਂ, ਪੰਜਾਬ

ਰਾਘਵ ਚੱਡਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਹਮਲਾ ਬੋਲਦਿਆਂ ਉਹਨਾਂ ਨੂੰ ਪੰਜਾਬ ਦੀ ਸਿਆਸਤ ਦੀ ‘ਰਾਖੀ ਸਾਵੰਤ’ ਦੱਸਿਆ ਹੈ।

Raghav Chadha and Navjot Singh Sidhu

 

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ (Aam Aadmi Party leader Raghav Chadha) ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ’ਤੇ ਹਮਲਾ ਬੋਲਦਿਆਂ ਉਹਨਾਂ ਨੂੰ ਪੰਜਾਬ ਦੀ ਸਿਆਸਤ ਦੀ ‘ਰਾਖੀ ਸਾਵੰਤ’ ਦੱਸਿਆ ਹੈ।

ਹੋਰ ਪੜ੍ਹੋ: ਰਾਕੇਸ਼ ਟਿਕੈਤ ਦਾ ਬਿਆਨ, ‘ਜਨਮ ਦਿਨ ਮੌਕੇ PM ਮੋਦੀ ਨੂੰ ਸ਼ਹੀਦ ਕਿਸਾਨਾਂ ਨੂੰ ਯਾਦ ਕਰਨਾ ਚਾਹੀਦਾ’

ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ (Captain Amarinder Singh) ਖਿਲਾਫ਼ ਬਿਆਨ ਦੇਣ ਲਈ ਕਾਂਗਰਸ ਹਾਈ ਕਮਾਂਡ ()Congress High Command ਤੋਂ ਝਾੜ ਪਈ ਹੈ। ਇਸ ਲਈ ਉਹ ਹੁਣ ਕੇਜਰੀਵਾਲ (Arvind Kejriwal) ਦੇ ਪਿੱਛੇ ਪਏ ਹਨ।

ਹੋਰ ਪੜ੍ਹੋ: SCO ਸਮਿਟ ਵਿਚ ਬੋਲੇ ਪੀਐਮ ਮੋਦੀ, 'ਖੇਤਰੀ ਸਮੱਸਿਆਵਾਂ ਦੀ ਮੁੱਖ ਜੜ੍ਹ ਹੈ ਵਧ ਰਹੀ ਕੱਟੜਤਾ'

ਉਹਨਾਂ ਟਵੀਟ ਕੀਤਾ, ‘ਪੰਜਾਬ ਦੀ ਸਿਆਸਤ ਦੀ ‘ਰਾਖੀ ਸਾਵੰਤ’ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਖਿਲਾਫ਼ ਬੋਲਣ ਲਈ ਹਾਈ ਕਮਾਂਡ ਵੱਲੋਂ ਝਾੜ ਪਾਈ ਗਈ। ਇਸ ਲਈ ਅੱਜ ਬਦਲਾਅ ਲਈ ਉਹ ਅਰਵਿੰਦ ਕੇਜਰੀਵਾਲ ਦੇ ਪਿੱਛੇ ਪੈ ਗਏ। ਕੱਲ੍ਹ ਤੱਕ ਇੰਤਜ਼ਾਰ ਕਰੋ ਕਿਉਂਕਿ ਉਹ ਕੈਪਟਨ ਖਿਲਾਫ਼ ਦੁਬਾਰਾ ਜ਼ਬਰਦਸਤ ਬਿਆਨ ਦੇਣੇ ਸ਼ੁਰੂ ਕਰਨਗੇ’।

ਹੋਰ ਪੜ੍ਹੋ:  ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਘਟੀਆ ਕਰਤੂਤ ਕੈਮਰੇ 'ਚ ਕੈਦ, ਗੋਲਕ 'ਚੋਂ ਚੋਰੀ ਕੀਤੇ ਪੈਸੇ

ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਟਵੀਟ ਜ਼ਰੀਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲਿਆ ਸੀ। ਸਿੱਧੂ ਨੇ ਕਿਹਾ ਕਿ ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਦੇ ਰਹੇ ਸੀ ਤਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਪ੍ਰਾਈਵੇਟ ਮੰਡੀ ਸਥਾਪਤ ਕਰਨ ਲਈ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿਚੋਂ ਇਕ ਕਾਨੂੰਨ ਲਾਗੂ ਕੀਤਾ। ਉਸ ਤੋਂ ਬਾਅਦ ਕੇਜਰੀਵਾਲ ਨੇ ਸੰਸਦ ਵਿਚ ਬਿੱਲ ਫਾੜਨ ਦਾ ਡਰਾਮਾ ਕੀਤਾ ਸੀ।