ਨਸ਼ਾ ਤਸਕਰਾਂ ਵਿਰੁਧ ਪੰਜਾਬ ਪੁਲਿਸ ਦੀ ਕਾਰਵਾਈ: ਬੁਢਲਾਡਾ ਵਿਚ 56 ਲੱਖ ਰੁਪਏ ਦੀ ਜਾਇਦਾਦ ਅਤੇ ਬੈਂਕ ਖਾਤੇ ਸੀਲ
ਸੁਖਪਾਲ ਸਿੰਘ ਦੇ ਘਰ ਬਾਹਰ ਨੋਟਿਸ ਚਿਪਕਾਇਆ
Property of drug trafficker sealed in Budhwada
ਮਾਨਸਾ: ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕਰਦਿਆਂ ਬੁਢਲਾਡਾ ਪੁਲਿਸ ਨੇ ਨਸ਼ਾ ਤਸਕਰ ਦੀ ਜਾਇਦਾਦ, ਬੈਂਕ ਖਾਤਾ ਅਤੇ ਵਾਹਨ ਸੀਲ ਕਰ ਦਿਤਾ ਹੈ। ਇਸ ਦੀ ਕੀਮਤ 56 ਲੱਖ 54 ਹਜ਼ਾਰ 167 ਰੁਪਏ ਦੱਸੀ ਜਾ ਰਹੀ ਹੈ। ਡੀ.ਐਸ.ਪੀ. ਬੁਢਲਾਡਾ ਮਨਜੀਤ ਸਿੰਘ ਨੇ ਦਸਿਆ ਕਿ ਸੁਖਪਾਲ ਸਿੰਘ (ਗੰਡੂ ਕਲਾਂ) ਹਾਲ ਅਬਾਦ ਵਾਰਡ ਨੰਬਰ 4 ਦੇ ਘਰ ਵਿਖੇ ਧਾਰਾ 68 ਐਫ-2 ਨਾਰਕੋਟਿਕ ਡਰੱਗਜ਼ ਐਕਟ 1985 ਤਹਿਤ ਕਾਰਵਾਈ ਕਰਦੇ ਹੋਏ ਘਰ ਦੇ ਬਾਹਰ ਇਕ ਨੋਟਿਸ ਚਿਪਕਾਇਆ ਗਿਆ ਹੈ। ਡੀ.ਐਸ.ਪੀ. ਨੇ ਦਸਿਆ ਕਿ ਰੇਲਵੇ ਪੁਲਿਸ ਨੇ ਸੰਗਰੂਰ ਵਿਚ 950 ਕਿਲੋ ਭੁੱਕੀ ਬਰਾਮਦ, ਭੀਖੀ ਵਿਚ 200 ਕਿਲੋ ਭੁੱਕੀ ਬਰਾਮਦ, ਫਤਿਹਾਬਾਦ ਵਿਚ 30 ਕੁਇੰਟਲ ਭੁੱਕੀ ਬਰਾਮਦ, ਸਦਰ ਮਾਨਸਾ ਵਿਚ 450 ਕਿਲੋ ਭੁੱਕੀ ਬਰਾਮਦ ਕਰਕੇ ਮੁਲਜ਼ਮ ਵਿਰੁਧ ਕੇਸ ਦਰਜ ਕੀਤੇ ਹਨ।