ਫਾਜ਼ਿਲਕਾ ਪੁਲਿਸ ਨੇ ਨਸ਼ਾ ਤਸਕਰਾਂ ਦੀ ਲਗਭਗ 4,36,510 ਰੁਪਏ ਦੀ ਬੈਂਕ ਰਾਸ਼ੀ ਕੀਤੀ ਜ਼ਬਤ: ਡੀ.ਐਸ.ਪੀ. ਅਤੁਲ ਸੋਨੀ
ਫਾਜ਼ਿਲਕਾ ਪੁਲਿਸ ਵਲੋਂ ਸਾਲ 2023 ਦੌਰਾਨ ਜ਼ਬਤ ਕੀਤੀ ਗਈ ਦੋ ਕਰੋੜ 60 ਲੱਖ ਦੀ ਜਾਇਦਾਦ
ਫਾਜ਼ਿਲਕਾ: ਫਾਜ਼ਿਲਕਾ ਪੁਲਿਸ ਵਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਫਾਜ਼ਿਲਕਾ ਦੇ ਜੱਟੀਆਂ ਮੁਹਲਾ ਵਿਖੇ ਐਸ.ਐਸ.ਪੀ ਐਂਟੀ ਨਾਰਕੋਟਿਕਸ ਫਾਜ਼ਿਲਕਾ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ.ਐਸ.ਪੀ. ਅਤੁਲ ਸੋਨੀ ਦੀ ਅਗਵਾਈ ਹੇਠ NDPS ਐਕਟ ਦੇ ਇਕ ਵਪਾਰਕ ਮੁਕੱਦਮੇ ਦੇ ਦੋਸ਼ੀ ਦੀ ਲਗਭਗ 4,36,510 ਰੁਪਏ ਦੀ ਬੈਂਕ ਰਾਸ਼ੀ ਜ਼ਬਤ ਕੀਤੀ ਗਈ।
ਉਨ੍ਹਾਂ ਦਸਿਆ ਕਿ 2021 ਦੇ ਵਿਚ ਮੁਕੇਸ਼ ਕੁਮਾਰ ਕੋਲੋਂ ਨਸ਼ਾ ਮਿਲਿਆ ਸੀ ਜਿਸ ਤਹਤ ਉਸ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ | ਉਨ੍ਹਾਂ ਦਸਿਆ ਕੀ ਫਾਜ਼ਿਲਕਾ ਪੁਲਿਸ ਵਲੋਂ ਸਾਲ 2023 ਦੌਰਾਨ ਦੋ ਕਰੋੜ 60 ਲੱਖ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਚੁਕੀ ਹੈ ਅਤੇ ਕਰੀਬ 18 ਪਰਚਿਆਂ ਦੀ ਤਫਤੀਸ਼ ਚਲ ਰਹੀ ਹੈ|
ਡੀ.ਐਸ.ਪੀ.ਅਤੁਲ ਸੋਨੀ ਨੇ ਫਾਜ਼ਿਲਕਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਜੇਕਰ ਤੁਹਾਡੇ ਨੇੜੇ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਇਸ ਦੀ ਜਾਣਕਾਰੀ ਸਾਡੇ ਵੱਟਸਅਪ ਨੰਬਰ 8699391844 ’ਤੇ ਦਿਉ। ਸੂਚਨਾ ਦੇਣ ਵਾਲੀ ਦੀ ਪਛਾਣ ਗੁਪਤ ਰੱਖੀ ਜਾਵੇਗੀ।