ਕਪੂਰਥਲਾ ’ਚ ਮਹਿਲਾ ਨੇ 2 ਬੱਚਿਆਂ ਨਾਲ ਟਰੇਨ ਅੱਗੇ ਆ ਕੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਲੌਰ ਵਾਸੀ ਪ੍ਰਵੀਨ ਕੁਮਾਰੀ (36), ਸਮਨਪ੍ਰੀਤ ਕੌਰ (10) ਅਤੇ ਨਵਨੀਤ ਕੁਮਾਰ (5) ਵਜੋਂ ਹੋਈ ਪਛਾਣ

File Photo

 

ਫਗਵਾੜਾ: ਕਪੂਰਥਲਾ ਦੇ ਫਗਵਾੜਾ 'ਚ ਇਕ ਔਰਤ ਨੇ ਅਪਣੇ ਦੋ ਬੱਚਿਆਂ ਸਮੇਤ ਸ਼ਤਾਬਦੀ ਐਕਸਪ੍ਰੈੱਸ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਤਿੰਨਾਂ ਦੀਆਂ ਲਾਸ਼ਾਂ ਦੇ ਚਿਥੜੇ ਉੱਡੇ ਪਏ ਸਨ। ਸੂਚਨਾ ਮਿਲਣ ਤੋਂ ਬਾਅਦ ਆਰ.ਪੀ.ਐਫ. ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਰੇਲਵੇ ਟ੍ਰੈਕ ਤੋਂ ਚੁੱਕ ਕੇ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਵਿਧਾਇਕ ਜ਼ੀਰਾ ਗ੍ਰਿਫ਼ਤਾਰ, ਨਿਆਂਇਕ ਹਿਰਾਸਤ 'ਚ ਭੇਜਿਆ

ਰੇਲਵੇ ਪੁਲਿਸ ਦੇ ਇੰਚਾਰਜ ਐਸ.ਆਈ. ਗੁਰਭੇਜ ਸਿੰਘ ਨੇ ਦਸਿਆ ਕਿ ਮ੍ਰਿਤਕਾਂ ਕੋਲੋਂ ਮਿਲੇ ਆਧਾਰ ਕਾਰਡਾਂ ਅਨੁਸਾਰ ਉਨ੍ਹਾਂ ਦੀ ਪਛਾਣ ਪ੍ਰਵੀਨ ਕੁਮਾਰੀ (36) ਪਤਨੀ ਰਵੀ ਕੁਮਾਰ ਵਾਸੀ ਪਿੰਡ ਭਾਰਸਿੰਘ ਪੁਰਾ ਥਾਣਾ ਫਿਲੌਰ, ਉਸ ਦੀ ਪੁੱਤਰੀ ਸਮਨਪ੍ਰੀਤ ਕੌਰ (10) ਅਤੇ ਪੁੱਤਰ ਨਵਨੀਤ ਕੁਮਾਰ (5) ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਮਾਨ ਸਰਕਾਰ ਦੀ ਪਹਿਲਕਦਮੀ ਨਾਲ ਰਾਈਸ ਮਿੱਲ ਮਾਲਕਾਂ ਦਾ ਮਸਲਾ ਹੱਲ 

ਐਸ.ਆਈ. ਨੇ ਦਸਿਆ ਕਿ ਇਹ ਹਾਦਸਾ ਫਗਵਾੜਾ ਅਤੇ ਮੌਲੀ ਸਟੇਸ਼ਨ ਦੇ ਵਿਚਕਾਰ ਕਿਲੋਮੀਟਰ ਨੰਬਰ 407/20-24 'ਤੇ ਵਾਪਰਿਆ। ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਟਰੇਨ ਨੰ. 12030 ਡਾਊਨ ਦੇ ਅੱਗੇ ਛਾਲ ਮਾਰੀ। ਹਾਲਾਂਕਿ ਮਹਿਲਾ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਮ੍ਰਿਤਕਾਂ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਫਿਲਹਾਲ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।