ਜਲੰਧਰ ਰੇਲਵੇ ਸਟੇਸ਼ਨ 'ਤੇ ਲਾਸ਼ ਸੁੱਟਣ ਵਾਲਾ ਦੋਸ਼ੀ ਕਾਬੂ, ਇੰਝ ਬਣਾਈ ਸੀ ਕਤਲ ਦੀ ਪਲਾਨਿੰਗ

ਏਜੰਸੀ

ਖ਼ਬਰਾਂ, ਪੰਜਾਬ

ਦੋਸ਼ੀ ਨੂੰ ਭੈਣ ਦੇ ਪ੍ਰੇਮ ਸਬੰਧਾਂ ਦਾ ਸੀ ਸ਼ੱਕ

Accused of throwing dead body at Jalandhar railway station arrested

 

ਜਲੰਧਰ - ਬੀਤੇ ਦਿਨੀਂ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਲਾਲ ਰੰਗ ਦੇ ਸੂਟਕੇਸ ਵਿਚ ਇੱਕ ਲਾਸ਼ ਨੂੰ ਰੱਖਣ ਤੋਂ ਬਾਅਦ ਦੋਸ਼ੀ ਉਸ ਜਗ੍ਹਾ ਤੋਂ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿਚ ਆ ਕੇ ਕੁਝ ਘੰਟਿਆਂ ਵਿਚ ਹੀ ਮਾਮਲੇ ਨੂੰ ਸੁਲਝਾ ਲਿਆ ਤੇ ਜੀਆਰਪੀ ਪੁਲਿਸ ਐਂਟੀ ਨਰਕੋਟਿਕਸ ਵਲੋਂ ਸਾਂਝੇ ਓਪਰੇਸ਼ਨ ਨਾਲ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਗਿਆ।

ਓਮ ਪ੍ਰਕਾਸ਼ DSP. GRP ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ INSP. ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਕਮਿਸ਼ਨਰੇਟ ਜਲੰਧਰ ਦੀ ਟੀਮ ਅਤੇ SI ਅਸ਼ੋਕ ਕੁਮਾਰ ਮੁੱਖ ਅਫ਼ਸਰ ਥਾਣਾ GRP ਜਲੰਧਰ ਸਮੇਤ ਪੁਲਿਸ ਪਾਰਟੀ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰ. 145  ਧਾਰਾ 302, 201, 34 1PC ਥਾਣਾ GRP ਜਲੰਧਰ ਵਿਚ ਦੋਸ਼ੀ ਮੁਹੰਮਦ ਇਸ਼ਤਿਆਕ ਉਰਫ M.D ਪੁੱਤਰ ਮੁਹੰਮਦ ਮੋਛਿਨ ਵਾਸੀ ਪਿੰਡ ਸਿਸਿਆ ਡਾਕਖਾਨਾ ਕਾਂਤ ਨਗਰ ਥਾਣਾ ਬਰਾਰੀ ਜ਼ਿਲ੍ਹਾਂ ਕਠਿਆਰ, ਬਿਹਾਰ ਹਾਲ ਵਾਸੀ ਪਿੰਡ ਗਦਈਪੁਰ ਮਾਰਕਿਟ ਜਲੰਧਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।

15 ਤਰੀਕ ਨੂੰ ਸਵੇਰੇ ਕਰੀਬ 7 ਵਜੇ ਸਿਟੀ ਸਟੇਸ਼ਨ ਜਲੰਧਰ ਦੇ ਸਾਹਮਣੇ ਬਣੇ ਪਾਰਕ ਕੋਲ ਇਕ ਬਰੀਫ਼ ਕੇਸ ਵਿੱਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ 'ਤੇ SI ਅਸ਼ੋਕ ਕੁਮਾਰ ਮੁੱਖ ਅਫ਼ਸਰ ਥਾਣਾ GRP ਜਲੰਧਰ ਵੱਲੋਂ ਮੁਕੱਦਮਾ ਨੰ. 145  ਧਾਰਾ 302, 201, 34 IPC ਥਾਣਾ GRP ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ, ਮ੍ਰਿਤਕ ਦੀ ਸ਼ਨਾਖਤ ਮੁਹੰਮਦ ਸ਼ਮੀਦ ਉਰਫ਼ ਬਬਲੂ ਪੁੱਤਰ ਮੁਹੰਮਦ ਵਾਸੀ ਪਿੰਡ ਪੌਠਿਆ ਥਾਣਾ ਜ਼ਿਲ੍ਹਾਂ ਕਠਿਆਰ ਬਿਹਾਰ ਹਾਲ ਵਾਸੀ ਗਦਈਪੁਰ ਮਾਰਕੀਟ ਥਾਣਾ ਡਵੀਜਨ ਨੰ. 8 ਜਲੰਧਰ ਵਜੋਂ ਹੋਈ।

ਦੋਸ਼ੀ ਮੁਹੰਮਦ ਇਸ਼ਤਿਆਕ ਉਰਫ M.D ਉਕਤ ਦੇ ਚਾਚੇ ਦੀ ਲੜਕੀ ਕੁਲਸਮ ਖਾਤੂਨ ਪਤਨੀ ਮੁਹੰਮਦ ਕੋਸਰ ਜੋ ਕਿ ਮ੍ਰਿਤਕ ਮੁਹੰਮਦ ਸ਼ਮੀਦ ਉਰਫ਼ ਬਬਲੂ ਦੇ ਚਚੇਰੇ ਭਰਾ ਨਾਲ ਵਿਆਹੀ ਹੋਈ ਸੀ। ਜਿਸ ਦਾ ਸਹੁਰਾ ਪਰਿਵਾਰ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ 6-7 ਮਹੀਨੇ ਪਹਿਲਾ ਮ੍ਰਿਤਕ ਮੁਹੰਮਦ ਸ਼ਮੀਦ ਉਰਫ਼ ਬਬਲੂ ਉਕਤ ਨੇ ਵੀ ਉਸ ਦੇ ਚਾਚੇ ਦੀ ਲੜਕੀ ਦੇ ਪਿੰਡ ਜਾ ਕੇ ਕੁੱਟਮਾਰ ਕੀਤੀ ਸੀ। ਜਿਸ ਕਰ ਕੇ ਦੋਸ਼ੀ ਨੂੰ ਇਹ ਸੀ ਕਿ ਉਸ ਦੀ ਚਚੇਰੀ ਭੈਣ ਦੇ ਨਾਲ ਬਬਲੂ ਦੇ ਸਬੰਧ ਹਨ। ਜਿਸ ਕਰਕੇ ਦੋਸ਼ੀ ਦੇ ਮਨ ਵਿਚ ਰੰਜਿਸ਼ ਆ ਗਈ ਤੇ ਦੋਸ਼ੀ ਨੇ ਬਬਲੂ ਨੂੰ ਮਾਰਨ ਦੀ ਪਲੈਨਿੰਗ ਬਣਾਈ ਅਤੇ ਉਸ ਨੂੰ ਆਪਣੇ ਕਮਰੇ ਵਿਚ ਬੁਲਾ ਕੇ ਸ਼ਰਾਬ ਪਿਲਾਈ।

ਜਦੋਂ ਬਬਲੂ ਨੂੰ ਪੂਰਾ ਨਸ਼ਾ ਹੋ ਗਿਆ ਤਾਂ ਰਾਤ ਦੇ ਕਰੀਬ 12.30 ਵਜੇ ਦੋਸ਼ੀ ਮੁਹੰਮਦ ਇਸ਼ਤਿਆਕ ਉਰਫ M.D ਨੇ ਮਫਰਲ ਨਾਲ ਬਬਲੂ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਅਟੈਚੀ ਵਿਚ ਪਾ ਕੇ ਸਵੇਰੇ ਜਲੰਧਰ ਰੇਲਵੇ ਸਟੇਸ਼ਨ ਵਿਚ ਰੱਖਣ ਲਈ ਗਿਆ ਸੀ ਤਾਂ ਕਿ ਉਸ ਦਾ ਪਤਾ ਨਾ ਲੱਗ ਸਕੇ, ਪਰ ਰੇਲਵੇ ਸਟੇਸ਼ਨ ਤੇ ਪੁਲਿਸ ਹੋਣ ਕਾਰਨ ਡਰਦਾ ਮਾਰਾ DEAD BODY ਵਾਲੇ ਅਟੈਚੀ ਨੂੰ ਰੇਲਵੇ ਸਟੇਸ਼ਨ ਜਲੰਧਰ ਦੇ ਸਾਹਮਣੇ ਪਾਰਕ ਵਿਚ ਹੀ ਰੱਖ ਕੇ ਵਾਪਸ ਆ ਗਿਆ।

ਜਿਸ ਦੀ ਤਫਤੀਸ਼ ACP ਡਿਟੈਕਟਿਵ ਕਮਿਸ਼ਨਰੇਟ ਜਲੰਧਰ ਦੇ ਦਿਸ਼ਾਂ ਨਿਰਦੇਸ਼ਾਂ ਤੇ INSP. ਇੰਦਰਜੀਤ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਕਮਿਸ਼ਨਰੇਟ ਜਲੰਧਰ ਅਤੇ ਮੁੱਖ ਅਫ਼ਸਰ ਥਾਣਾ GRP ਜਲੰਧਰ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਗਦਈਪੁਰ ਮਾਰਕਿਟ ਤੋਂ ਦੋਸ਼ੀ ਮੁਹੰਮਦ ਇਸ਼ਤਿਆਕ ਉਰਫ M.D ਨੂੰ ਕਾਬੂ ਕਰਕੇ ਉਸ ਕੋਲੋਂ ਮ੍ਰਿਤਕ ਬਬਲੂ ਦਾ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਦੋਸ਼ੀ ਵੱਲੋਂ ਪਹਿਨੇ ਹੋਏ ਕੱਪੜੇ, ਉਸ ਦਾ ਮੋਬਾਇਲ ਫੋਨ ਅਤੇ ਬੈਂਕ ਦੀ ਕਾਪੀ ਬਰਾਮਦ ਕੀਤੀ ਗਈ। ਦੋਸ਼ੀ ਪਹਿਲਾ JMP ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਹੁਣ ਦਿਹਾੜੀ ਕਰਦਾ ਹੈ। ਮ੍ਰਿਤਕ ਬਬਲੂ ਉਕਤ ਸ਼ੀਤਲ ਫਾਈਬਰ ਫੈਕਟਰੀ ਫੋਕਲ ਪੁਆਇੰਟ ਜਲੰਧਰ ਵਿਚ ਕਰੀਬ 4 ਸਾਲ ਤੋਂ ਕੰਮ ਕਰ ਰਿਹਾ ਸੀ।