Punjabi News: ਕਰੋੜਾਂ ਦੀ ਜ਼ਮੀਨ ਪਿਛੇ ਬਜ਼ੁਰਗ ਭੂਆ ਦੀ ਹਤਿਆ ਕਰਨ ਵਾਲੀ ਭਤੀਜੀ ਅਤੇ ਉਸ ਦਾ ਪਤੀ ਗ੍ਰਿਫ਼ਤਾਰ
ਫ਼ਤਹਿਗੜ੍ਹ ਸਾਹਿਬ ਅਧੀਨ ਥਾਣਾ ਖੇੜੀ ਨੌਧ ਸਿੰਘ ਪੁਲਿਸ ਅਨੁਸਾਰ ਮੌਤ ਦੀ ਘਟਨਾ 7 ਜੁਲਾਈ ਦੀ ਹੈ।
Punjabi News: ਕਰੋੜਾਂ ਦੀ ਜਾਇਦਾਦ ਅਤੇ ਲੱਖਾਂ ਰੁਪਏ ਦੇ ਬੈਂਕ ਬੈਲੇਂਸ ਦੀ ਮਾਲਕ 82 ਸਾਲਾ ਬਜ਼ੁਰਗ ਔਰਤ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਥਾਣਾ ਖੇੜੀ ਨੌਧ ਸਿੰਘ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਭਤੀਜੀ ਅਤੇ ਉਸ ਦੇ ਪਤੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਫ਼ਤਹਿਗੜ੍ਹ ਸਾਹਿਬ ਅਧੀਨ ਥਾਣਾ ਖੇੜੀ ਨੌਧ ਸਿੰਘ ਪੁਲਿਸ ਅਨੁਸਾਰ ਮੌਤ ਦੀ ਘਟਨਾ 7 ਜੁਲਾਈ ਦੀ ਹੈ। ਜਾਣਕਾਰੀ ਮੁਤਾਬਕ ਦੋਸ਼ੀ ਅਫੀਮ ਘੋਲ ਕੇ ਬਜ਼ੁਰਗ ਔਰਤ ਨੂੰ ਪੀਣ ਲਈ ਦਿੰਦੇ ਸੀ। ਉਸ ਦੀ ਸਿਹਤ ਵਿਗੜਨ 'ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਛੁੱਟੀ ਹੋਣ ਤੋਂ ਬਾਅਦ ਭਤੀਜੀ ਔਰਤ ਨੂੰ ਸਿੰਘ ਭਗਵੰਤਪੁਰਾ ਸਥਿਤ ਉਸ ਦੇ ਘਰ ਛੱਡ ਗਈ, ਜਿਥੇ ਉਸ ਦੀ ਮੌਤ ਹੋ ਗਈ। ਅਫੀਮ ਪੀਣ ਲਈ ਦੇਣ ਦੀ ਘਟਨਾ ਫੋਨ ਰਿਕਾਰਡਿੰਗ ਰਾਹੀਂ ਸਾਹਮਣੇ ਆਈ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪਟਿਆਲਾ ਦੇ ਵਸਨੀਕ ਕਮਲਜੀਤ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਤਹਿਗੜ੍ਹ ਸਾਹਿਬ ਨੂੰ ਸ਼ਿਕਾਇਤ ਦਿਤੀ ਹੈ ਕਿ ਉਸ ਦੀ 82 ਸਾਲਾ ਮਾਸੀ ਪ੍ਰੇਮ ਕੌਰ ਦੇ ਕੋਈ ਔਲਾਦ ਨਹੀਂ ਹੈ | ਪ੍ਰੇਮ ਕੌਰ ਅਪਣੀ ਭਤੀਜੀ ਜਸਵਿੰਦਰ ਕੌਰ ਨੂੰ ਕੁੱਝ ਸਮੇਂ ਲਈ ਉਸ ਨੂੰ ਅਪਣੇ ਸਹੁਰੇ ਪਿੰਡ ਲੁਹਾਰਾਮਾਜਰਾ ਖੁਰਦ ਲੈ ਗਈ ਸੀ।