ਸੁਪਰੀਮ ਕੋਰਟ ‘ਚ ਝੂਠ ਬੋਲਣ ਵਾਲੀ ਸਰਕਾਰ ਨੂੰ ਸੱਤਾ ‘ਚ ਰਹਿਣ ਦਾ ਹੱਕ ਨਹੀਂ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

: ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖੜ ਨੇ ਰਾਫ਼ੇਲ ਸੌਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰੇ ਵਿਚ ਲੈਂਦੇ...

Sunil Jakhar

ਚੰਡੀਗੜ੍ਹ (ਸਸਸ) : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖੜ ਨੇ ਰਾਫ਼ੇਲ ਸੌਦੇ ‘ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰੇ ਵਿਚ ਲੈਂਦੇ ਹੋਏ ਦੋਸ਼ ਲਗਾਇਆ ਹੈ ਕਿ ਕੇਂਦਰ ਨੇ ਜਨਤਾ ਅਤੇ ਸੰਸਦ ਨੂੰ ਬੇਵਕੁਫ਼ ਬਣਾਉਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੂੰ ਵੀ ਝੂਠ ਬੋਲਿਆ ਹੈ। ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਰਾਫ਼ੇਲ ਸੌਦੇ ਵਿਚ ਲੜਾਕੂ ਜਹਾਜ਼ਾਂ ਦੀਆਂ ਕੀਮਤਾਂ ਸਬੰਧੀ ਪੂਰੀ ਜਾਣਕਾਰੀ ਦਿਤੀ ਸੀ ਜਿਸ ਨੂੰ ਕੈਗ ਨੇ ਅਪਣੀ ਰਿਪੋਰਟ ਵਿਚ ਲੋਕਲੇਖਾ ਕਮੇਟੀ ਨੂੰ ਸੌਂਪਿਆ।

ਗੱਲਬਾਤ ਦੌਰਾਨ ਜਾਖੜ ਨੇ ਦੱਸਿਆ ਕਿ ਰਾਫ਼ੇਲ ਮਸਲੇ ‘ਤੇ ਚਰਚਾ ਦੇ ਲਈ ਲੋਕਸਭਾ ਵਿਚ ਉਨ੍ਹਾਂ ਦੇ 2 ‘ਕੰਮ ਰੋਕੋ ਪ੍ਰਸਤਾਵ ਚਾਹੇ ਰੱਦ ਹੋ ਚੁਕੇ ਹਨ ਪਰ ਇਕ ਵਾਰ ਫਿਰ ਕੰਮ ਰੋਕੋ’ ਪ੍ਰਸਤਾਵ ਲਿਆਉਣਗੇ। ਖੜਗੇ ਦੇ ਸੋਮਵਾਰ ਨੂੰ ਸਦਨ ਵਿਚ ਨਾ ਹੋਣ ਦੇ ਕਾਰਨ ਉਹ ਇਕ ਵਾਰ ਫਿਰ ਲੋਕਸਭਾ ਪ੍ਰਧਾਨ ਨੂੰ ਪ੍ਰਸਤਾਵ ਦੇਣਗੇ।