ਨੇਪਾਲੀ ਜੋੜੇ ਨੇ ਰਾਤੋ-ਰਾਤ ਚੱਕਤਾ ਕੰਮ, ਪਰਿਵਾਰ ਦੇ ਉਡੇ ਹੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

​ਕੁੱਝ ਦਿਨ ਪਹਿਲਾਂ ਹੀ ਘਰ 'ਚ ਰਖੇ ਸਨ ਨੌਕਰ

File Photo

ਅੰਮ੍ਰਿਤਸਰ (ਬਹੋੜੁ): ਬੀਤੀ ਰਾਤ ਅੰਮ੍ਰਿਤਸਰ ਦੇ ਪੋਸ਼ ਇਲਾਕੇ ਵ੍ਹਾਈਟ ਐਵੇਨਿਊ 'ਚ ਸਥਿਤ ਇਕ ਘਰ 'ਚ ਇਕ ਨੇਪਾਲੀ ਜੋੜੇ ਵਲੋਂ ਕਰੋੜਾਂ ਰੁਪਏ ਦੀ ਲੁੱਟ ਕਰਾਏ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਘਰ ਦੇ ਮਾਲਕ ਰਵੀ ਅਰੋੜਾ ਵਲੋਂ ਕੁਝ ਦਿਨ ਪਹਿਲਾਂ ਇਸ ਨੇਪਾਲੀ ਪਤੀ-ਪਤਨੀ ਨੂੰ ਘਰ 'ਚ ਰੱਖਿਆ ਗਿਆ ਸੀ।

ਬੀਤੀ ਰਾਤ ਉਨ੍ਹਾਂ ਨੇ ਅਪਣੇ ਤਿੰਨ ਹੋਰ ਸਾਥੀਆਂ ਨੂੰ ਘਰ 'ਚ ਬੁਲਾਇਆ ਅਤੇ ਉਹ 17 ਲੱਖ ਰੁਪਏ ਦੇ ਕਰੀਬ ਨਕਦੀ, 70-80 ਲੱਖ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ, ਇਕ ਇਨੋਵਾ ਗੱਡੀ ਤੇ ਪਿਸਤੌਲ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਅੰਮ੍ਰਿਤਸਰ ਦੇ ਵਾਈਟ ਇਵੈਨਿਊ ਕੋਠੀ ਨੰਬਰ-69 'ਚ 6 ਦਿਨ ਪਹਿਲਾਂ ਰੱਖੇ ਨੇਪਾਲੀ ਨੌਕਰ ਅਤੇ ਨੌਕਰਾਣੀ ਵਲੋਂ ਲੱਖਾਂ ਰੁਪਏ ਦੀ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਚੋਰਾਂ ਨੇ ਅਪਣੇ ਸਾਥਿਆਂ ਸਣੇ ਇਸ ਘਟਨਾ ਨੂੰ ਅੰਜਾਮ ਦਿੰਦੇ ਹੋਏ ਬਹੁਤ ਸਾਰੇ ਗਹਿਣੇ, ਇਕ ਰਿਵਾਲਵਰ, 3 ਮੋਬਾਈਲ ਫ਼ੋਨ, 17 ਲੱਖ ਰੁਪਏ ਦਾ ਕੈਸ਼ ਅਤੇ ਜਾਂਦੇ ਹੋਏ ਮਾਲਕ ਦੀ ਇਨੋਵਾ ਗੱਡੀ 'ਤੇ ਵੀ ਹੱਥ ਸਾਫ਼ ਕਰ ਗਏ। ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਰਵੀ ਅਰੌੜਾ ਨੇ ਦਸਿਆ ਕਿ ਉਕਤ ਨੇਪਾਲੀ ਚੋਰ ਉਨ੍ਹਾਂ ਨੂੰ ਬੰਧਕ ਬਣਾ ਕੇ ਕੁੱਟਮਾਰ ਕਰਦੇ ਹੋਏ ਅਪਣੇ ਸਾਥੀਆਂ ਨਾਲ ਮਿਲ ਕੇ ਚੋਰੀ ਕਰਕੇ ਗਏ ਹਨ।

ਚੋਰੀ ਦੌਰਾਨ ਉਨ੍ਹਾਂ ਨੇ ਘਰ ਦੇ ਬਹੁਤ ਸਾਰੇ ਸਾਮਾਨ ਦੀ ਭੰਨ-ਤੋੜ ਵੀ ਕਰ ਦਿਤੀ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦਸਿਆ ਕਿ ਚੋਰ ਕੀਤੀ ਇਨੋਵਾ ਗੱਡੀ ਨੂੰ ਪੈਂਚਰ ਹੋਣ ਕਾਰਨ ਧਾਲੀਵਾਲ ਛੱਡ ਗਏ ਹਨ, ਜਿਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ। ਚੋਰਾਂ ਵਿਰੁਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।  

ਐਸ.ਐਚ.ਓ. ਮਨਜੀਤ ਸਿੰਘ ਧਾਰੀਵਾਲ ਨੇ ਦਸਿਆ ਕਿ ਉਨ੍ਹਾਂ ਨੂੰ ਰਾਤ 1 ਵਜੇ ਕੰਟਰੋਲ ਨੰਬਰ ਤੋਂ ਫ਼ੋਨ ਆਇਆ ਸੀ ਕਿ ਤੁਹਾਡੇ ਇਲਾਕੇ ਦੀ ਇਕ ਗੱਡੀ ਇਸ ਵਾਲੇ ਪਾਸੇ ਤੋਂ ਲੰਘ ਕੇ ਗਈ ਹੈ। ਗੱਡੀ ਪੈਂਚਰ ਹੋਣ ਕਰਨ ਚੋਰ ਇਸ ਨੂੰ ਲਹਿਲਾ ਪਿੰਡ ਛੱਡ ਗਏ ਸਨ, ਜਿਸ ਨੂੰ ਉਨ੍ਹਾਂ ਨੇ ਰਾਤ ਢਾਈ ਵਜੇ ਦੇ ਕਰੀਬ ਜਾ ਕੇ ਕਬਜ਼ੇ 'ਚ ਲੈ ਲਿਆ।