...ਜਦੋਂ ਰੁਮਾਲ ਚੋਰੀ ਹੋਣ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆਂ ਇਕ ਵਿਅਕਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਅਰਜੀ ਕੀਤੀ ਸਵੀਕਾਰ, ਮਾਮਲਾ ਨਹੀਂ ਕੀਤਾ ਦਰਜ

FILE PHOTO

ਮੁੰਬਈ : ਨਾਗਪੁਰ ਸਦਰ ਥਾਣਾ ਪੁਲਿਸ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਇਕ ਵਿਅਕਤੀ ਥਾਣੇ ਵਿਚ ਰੁਮਾਲ ਗੁਮ ਹੋ ਜਾਣ ਦੀ ਸ਼ਿਕਾਇਤ ਲੈ ਕੇ ਪਹੁੰਚ ਗਿਆ। ਇੰਨਾ ਹੀ ਨਹੀਂ ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਕਿ ਰੁਮਾਲ ਦੀ ਕੋਈ ਦੁਰਵਰਤੋਂ ਵੀ ਕਰ ਸਕਦਾ ਹੈ। ਸ਼ਿਕਾਇਤਕਰਤਾ ਰੇਲਵੇ ਦਾ ਪੁਰਾਣਾ ਕਰਮਚਾਰੀ ਹੈ।

ਨਾਗਪੁਰ ਦੇ ਮਨੀਸ਼ ਨਗਰ ਖੇਤਰ ਦੇ ਨਿਵਾਸੀ ਹਰਸ਼ਵਰਧਨ ਜਿਥੇ ਨੇ ਸੋਮਵਾਰ ਨੂੰ ਸਦਰ ਥਾਣੇ ਵਿਚ ਆਪਣਾ ਰੁਮਾਲ ਚੋਰੀ ਹੋਣ ਦੀ ਰਿਪੋਰਟ ਦਰਜ ਕਰਵਾਈ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਹ ਰੇਲਵੇ ਦਾ ਕਰਮਚਾਰੀ ਹੈ ਅਤੇ ਸੋਮਵਾਰ ਨੂੰ ਮੱਧ ਰੇਲਵੇ ਦੇ ਮੰਡਲ ਪ੍ਰਬੰਧਕ ਦੇ ਦਫ਼ਤਰ ਵਿਚ ਆਪਣੇ ਪੁਰਾਣੇ ਸਾਥੀ ਨੂੰ ਮਿਲਣ ਗਏ ਸਨ। ਦਫ਼ਤਰ ਛੱਡਣ ਸਮੇਂ ਜਿਥੇ ਨੇ ਧਿਆਨ ਦਿੱਤਾ ਕਿ ਉਨ੍ਹਾਂ ਦਾ ਰੁਮਾਲ ਉਨ੍ਹਾਂ ਦੇ ਕੋਲ ਨਹੀਂ ਸੀ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਸ਼ੱਕ ਹੈ ਕਿ ਰੁਮਾਲ ਚੋਰੀ ਹੋ ਗਿਆ ਅਤੇ ਕੋਈ ਉਸਦੀ ਦੁਰਵਰਤੋਂ ਕਰ ਸਕਦਾ ਹੈ।

ਸ਼ੁਰੂ ਵਿਚ ਤਾਂ ਪੁਲਿਸ ਨੇ ਵੀ ਮਾਮਲੇ ਨੂੰ ਹਲਕੇ ਵਿਚ ਲਿਆ ਇਸ ਨੂੰ ਇਕ ਤਰ੍ਹਾਂ ਨਾਲ ਮਜ਼ਾਕ ਹੀ ਸਮਝਿਆ। ਪਰ ਪੁਲਿਸ ਨੂੰ ਪਰੇਸ਼ਾਨੀ ਉਦੋਂ ਹੋ ਗਈ ਜਦੋਂ ਹਰਸ਼ਵਰਧਨ ਜਿਥੇ ਨੇ ਅਰਜੀ ਸਵੀਕਾਰ ਕਰਨ ਤੱਕ ਥਾਣਾ ਛੱਡਣ ਤੋਂ ਮਨ੍ਹਾਂ ਕਰ ਦਿੱਤਾ।

ਪੁਲਿਸ ਨੇ ਦੱਸਿਆ ਕਿ ਹਰਸ਼ਵਰਧਨ ਜਿਥੇ ਦੀ ਸ਼ਿਕਾਇਤ ਲੈ ਲਈ ਗਈ ਹੈ। ਅਰਜੀ ਸਵੀਕਾਰ ਕਰਨ ਤੋਂ ਬਾਅਦ ਹੀ ਹਰਸ਼ਵਰਧਨ ਜਿਥੇ ਥਾਣੇ ਤੋਂ ਬਾਹਰ ਨਿਕਲੇ। ਹੁਣ ਤੱਕ ਇਸ ਮਾਮਲੇ ਵਿਚ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਹੈ।