ਸਿੱਖ ਸੰਗਤਾਂ ਵੱਲੋਂ ਅਮ੍ਰਿੰਤਸਰ ਵਿਖੇ ਸ਼ਾਂਤੀਪੂਰਵਕ ਢੰਗ ਨਾਲ ਮਾਰਚ ਕੱਢਿਆ ਗਿਆ

ਏਜੰਸੀ

ਖ਼ਬਰਾਂ, ਪੰਜਾਬ

ਵਿਰਾਸਤੀ ਮਾਰਗ ਤੇ ਲੱਗੇ ਬੁੱਤ ਨੂੰ ਹਟਾਉਣ ਤੋਂ ਬਾਅਦ ਹੁਣ ਸਿੱਖ ਸੰਸਥਾ ਦੁਆਰਾ ਇਕ ਵਿਸ਼ੇਸ਼ ਮੰਗ ਕੀਤੀ ਗਈ ਹੈ

file photo

 ਅਮ੍ਰਿੰਤਸਰ: ਵਿਰਾਸਤੀ ਮਾਰਗ ਤੇ ਲੱਗੇ ਬੁੱਤਾਂ ਨੂੰ ਹਟਾਉਣ ਤੋਂ ਬਾਅਦ ਹੁਣ ਸਿੱਖ ਸੰਗਤਾਂ ਦੁਆਰਾ ਇਕ ਵਿਸ਼ੇਸ਼ ਮੰਗ ਕੀਤੀ ਗਈ ਹੈ ਜਿਸ ਵਿਚ ਹਰਿਮੰਦਰ ਸਾਹਿਬ ਦੇ ਰਾਹ ਵਿਚ ਆਉਂਦੀਆਂ ਦੁਕਾਨਾਂ ਤੇ ਮੀਟ, ਸ਼ਰਾਬ ਦੇ ਨਾਲ ਨਾਲ ਪਾਨ ਗੁਟਕਾ ਆਦਿ ਨੂੰ ਹਟਾਉਣ ਦੀ ਬੇਨਤੀ ਕੀਤੀ ਗਈ ਹੈ। ਇਸ ਦੌਰਾਨ ਅੱਜ ਸਿੱਖ ਸੰਗਤਾਂ  ਵੱਲੋਂ ਸ਼ਾਂਤੀਪੂਰਕਵ ਢੰਗ ਨਾਲ ਇੱਕ ਮਾਰਚ ਕੱਢਿਆ ਇਸ ਮਾਰਚ ਵਿੱਚ ਸਾਰਿਆਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ।

ਇਹ ਮਾਰਚ ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਸਮਾਪਤ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ  ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕਿ ਇਹਨਾਂ ਦੁਕਾਨਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ।ਇਸ ਦੌਰਾਨ ਸਿੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿੱਚ ਜੋ ਵੀ  ਸ਼ਰਦਾਲੂ ਆਉਂਦਾ ਹੈ ਉਹ ਬੜੀ ਸ਼ਰਧਾ ਭਾਵਨਾ ਨਾਲ ਆਉਂਦਾ ਹੈ

ਉੱਥੇ ਹੀ ਇਹਨਾਂ ਮੀਟ ਸ਼ਰਾਬਾਂ ਦੀਆਂ ਦੁਕਾਨਾਂ ਵੇਖ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਲਈ ਉਹ ਇਹ ਮਾਰਚ ਕੱਢ ਰਹੇ ਹਨ। ਉਥੇ ਹੀ ਉਹ ਕਹਿੰਦੇ ਹਨ ਕਿ ਸ਼ਰਾਬ ਦੇ ਠੇਕਿਆਂ ਦੀ  31 ਮਾਰਚ ਨੂੰ ਬੋਲੀ ਲੱਗਣੀ ਹੈ ਉਸਨੂੰ ਰੋਕਿਆ ਜਾਵੇ ।ਉਸ ਜਗ੍ਹਾ ਉੱਤੇ ਛਬੀਲ ਲਗਾਈ ਜਾਵੇ ਤਾਂ ਜੋ ਸੰਗਤਾਂ ਵਿੱਚ ਖੁਸ਼ੀ ਦੀ ਭਾਵਨਾ ਪੈਦਾ ਹੋ ਸਕੇ।


ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਜਥੇਦਾਰ ਸਾਹਿਬ ਦੇ ਨਿੱਜੀ ਐਸਕੇਟੀਆਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੰਗ ਪੱਤਰ ਸਿੱਖ ਸਾਹਿਬਾਨਾਂ ਨੂੰ ਦਿੱਤਾ ਜਾਵੇਗਾ ਅਤੇ ਉਹ ਇਸ ‘ਤੇ ਫੈਸਲਾ ਲੈਣਗੇ।