ਕੈਪਟਨ ਅਮਰਿੰਦਰ ਸਿੰਘ ਜਾਂ ਸੁਖਬੀਰ ਬਾਦਲ ਦੇ ਪਿੱਛੇ ਜਾਣਾ ਬੈਕ ਗੇਅਰ ਲਗਾਉਣ ਦੇ ਬਰਾਬਰ- ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੰਘ ਸਿੱਧੂ ਨੇ ਵੋਟਾਂ ਤੋਂ ਦੋ ਦਿਨ ਪਹਿਲਾਂ ਭੰਡਾਰੀ ਪੁਲ 'ਤੇ ਲੱਗੇ ਜਾਮ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਖੁਦ ਬੈਰੀਕੇਡ ਹਟਾ ਕੇ ਵਾਹਨਾਂ ਨੂੰ ਕੱਢਿਆ।

Navjot Sidhu



ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਤੋਂ ਦੋ ਦਿਨ ਪਹਿਲਾਂ ਭੰਡਾਰੀ ਪੁਲ 'ਤੇ ਲੱਗੇ ਜਾਮ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਖੁਦ ਬੈਰੀਕੇਡ ਹਟਾ ਕੇ ਵਾਹਨਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਨਵਜੋਤ ਸਿੱਧੂ ਅਚਾਨਕ ਸਵੇਰੇ 11 ਵਜੇ ਅੰਮ੍ਰਿਤਸਰ ਸ਼ਹਿਰ ਦੇ ਭੰਡਾਰੀ ਪੁਲ 'ਤੇ ਪਹੁੰਚੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਬਾਦਲ ਪਰਿਵਾਰ ਦੇ ਪਿੱਛੇ ਜਾਣ ਦਾ ਮਤਲਬ ਹੈ 25 ਸਾਲ ਪਿੱਛੇ ਜਾਣਾ। ਇਹਨਾਂ ਦੋਵਾਂ ਲਈ ਵੋਟ ਪਾਉਣਾ ਬੈਕ ਗੇਅਰ ਲਗਾਉਣ ਦੇ ਬਰਾਬਰ ਹੈ।

Navjot Sidhu

ਉਹਨਾਂ ਕਿਹਾ ਕਿ ਭੰਡਾਰੀ ਪੁਲ ਦਾ ਵਿਸਤਾਰ ਉਹਨਾਂ ਦਾ ਸੁਪਨਾ ਹੈ ਪਰ ਹਰ ਵਾਰ ਸਿਆਸੀ ਆਗੂ ਅਪਣੀ ਲਕੀਰ ਵੱਡੀ ਕਰਨ ਦੀ ਥਾਂ, ਉਹਨਾਂ ਵੱਲੋਂ ਖਿੱਚੀ ਗਈ ਲਕੀਰ ਨੂੰ ਮਿਟਾਉਣ ਵਿਚ ਲੱਗੇ ਰਹੇ। ਭੰਡਾਰੀ ਪੁਲ ਲਈ ਉਹਨਾਂ ਨੇ 10 ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਲੜਾਈ ਸ਼ੁਰੂ ਕੀਤੀ ਸੀ। ਉਹਨਾਂ ਨੇ ਖੁਦ ਧਰਨਾ ਦੇ ਕੇ ਇਸ ਪੁਲ ਨੂੰ ਚੌੜਾ ਕਰਨ ਦੀ ਤਜਵੀਜ਼ ਰੱਖੀ ਸੀ । ਇਹ ਪੁਲ ਉਹਨਾਂ ਦਾ ਸੁਪਨਾ ਹੈ ਅਤੇ ਅੱਜ ਉਹ ਇਸ ਨੂੰ ਚਾਲੂ ਕਰਵਾ ਕੇ ਹੀ ਜਾਣਗੇ।

Captain Amarinder Singh

ਇਸ ਤੋਂ ਪਹਿਲਾਂ ਸਿੱਧੂ ਨੇ ਆਪਣੇ ਪੰਜਾਬ ਮਾਡਲ ਨਾਲ ਗੱਲ ਦੀ ਸ਼ੁਰੂਆਤ ਕੀਤੀ। ਉਹਨਾਂ ਕਿਹਾ ਕਿ ਬਦਲਾਅ ਹਮੇਸ਼ਾ ਤਰੱਕੀ ਨਹੀਂ ਹੁੰਦੀ। ਤਰੱਕੀ ਦੇ ਵੀ ਨੁਕਸਾਨ ਹੁੰਦੇ ਹਨ। ਪੰਜਾਬ ਦਾ ਮਾਫੀਆ ਉਹਨਾਂ ਨੂੰ ਹਰਾਉਣ ਲਈ ਆਇਆ ਹੈ। ਇਸ ਮਾਫੀਆ ਦਾ ਸਾਥ ਦੇਣਾ ਬਰਬਾਦੀ ਵੱਲ ਜਾਣ ਦੇ ਬਰਾਬਰ ਹੈ। ਸਿੱਧੂ ਨੇ ਦੋਸ਼ ਲਾਇਆ ਕਿ ਪੰਜਾਬ 25 ਸਾਲ ਚੋਰਾਂ ਦੇ ਹੱਥਾਂ ਵਿਚ ਰਿਹਾ। ਕੈਪਟਨ ਅਮਰਿੰਦਰ ਸਿੰਘ ਜਾਂ ਸੁਖਬੀਰ ਬਾਦਲ ਦੇ ਪਿੱਛੇ ਜਾਣ ਦਾ ਮਤਲਬ ਹੈ 25 ਸਾਲ ਪਿੱਛੇ ਜਾਣਾ।

Sukhbir Badal

ਇਹਨਾਂ ਦੋਵਾਂ ਲਈ ਵੋਟ ਪਾਉਣਾ ਬੈਕ ਗੇਅਰ ਲਗਾਉਣ ਦੇ ਬਰਾਬਰ ਹੈ। ਜੇਕਰ ਬਦਲਾਅ ਲਿਆਉਣਾ ਹੈ, ਤਾਂ ਇਹ ਆਦਮੀ (ਆਪਣੇ ਆਪ ਦਾ ਹਵਾਲਾ ਦਿੰਦੇ ਹੋਏ) ਇਕ ਯੋਜਨਾ ਲੈ ਕੇ ਤੁਹਾਡੇ ਸਾਹਮਣੇ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸਾਲ ਉਹਨਾਂ ਦੇ ਕੰਮ ਰੋਕ ਕੇ ਰੱਖੇ। ਚਰਨਜੀਤ ਸਿੰਘ ਚੰਨੀ ਨੇ ਆ ਕੇ ਸਾਡੀ ਗੱਲ ਸੁਣੀ ਤੇ ਜੋ ਕੰਮ ਪੰਜ ਸਾਲ ਵਿਚ ਨਹੀਂ ਹੋਇਆ ਉਹ ਤਿੰਨ ਮਹੀਨਿਆਂ ਵਿਚ ਹੋ ਗਿਆ।