ਪਿਛਲੇ 20 ਸਾਲਾਂ 'ਚ ਵੋਟਰਾਂ ਦੀ ਗਿਣਤੀ 'ਚ 28 ਕਰੋੜ ਦਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਲ 1999 'ਚ ਵੋਟਰ ਸੰਖਿਆ 61.95 ਕਰੋੜ ਸੀ ਜੋ 2019 'ਚ ਵਧ ਕੇ 90 ਕਰੋੜ ਪੁੱਜ ਗਈ

Voter

ਚੰਡੀਗੜ੍ਹ : ਭਾਰਤ ਦੀ ਛੜੱਪੇ ਮਾਰ ਕੇ ਵਧ ਰਹੀ ਵਸੋਂ ਦਾ ਅੰਦਾਜ਼ਾ ਪਿਛਲੇ 20 ਸਾਲਾਂ 'ਚ ਲੋਕ ਸਭਾ ਚੋਣਾਂ ਸਮੇਂ ਵੋਟਰਾਂ 'ਚ ਹੋਏ ਵਾਧੇ ਤੋਂ ਲਗਾਇਆ ਜਾ ਸਕਦਾ ਹੈ। ਪਿਛਲੇ 20 ਸਾਲਾਂ 'ਚ ਦੇਸ਼ ਵਿਚ ਵੋਟਰਾਂ ਦੀ ਗਿਣਤੀ 'ਚ 28 ਕਰੋੜ ਤੋਂ ਵੱਧ ਦਾ ਵਾਧਾ ਹੋਇਆ ਹੈ। 1999 ਦੀਆਂ ਲੋਕ ਸਭਾ ਚੋਣਾਂ ਸਮੇਂ ਦੇਸ਼ ਦੇ ਕੁਲ ਵੋਟਰਾਂ ਦੀ ਸੰਖਿਆ 61 ਕਰੋੜ 95 ਲੱਖ ਸੀ ਜੋ 2019 ਦੀਆਂ ਚੋਣਾਂ ਸਮੇਂ ਵਧ ਕੇ ਲਗਭਗ 90 ਕਰੋੜ ਹੋ ਗਈ ਹੈ। (ਅਸਲੀ 89 ਕਰੋੜ, 78 ਲੱਖ) ਇਸ ਤਰ੍ਹਾਂ ਪਿਛਲੀਆਂ ਪੰਜ ਲੋਕ ਸਭਾ ਚੋਣਾਂ ਸਮੇਂ ਹਰ ਵਾਰ ਲਗਭਗ 5 ਕਰੋੜ ਵੋਟਰਾਂ ਦਾ ਵਾਧਾ ਹੋਇਆ।

ਇਕ ਵਾਰ ਸਾਲ 2014 ਦੀਆਂ ਚੋਣਾਂ ਸਮੇਂ ਤਾਂ 11 ਕਰੋੜ 58 ਲੱਖ ਵੋਟਰਾਂ ਦਾ ਵਾਧਾ ਹੋਇਆ। ਸਾਲ 2009 'ਚ ਕੁਲ ਵੋਟਰਾਂ ਦੀ ਸੰਖਿਆ 71 ਕਰੋੜ 69 ਲੱਖ ਸੀ ਜਦਕਿ 2014 ਦੀਆਂ ਚੋਣਾਂ ਸਮੇਂ ਵਧਕੇ 83 ਕਰੋੜ 40 ਲੱਖ ਹੋ ਗਈ। ਜੇਕਰ 20 ਸਾਲਾਂ 'ਚ ਵੋਟਰਾਂ 'ਚ ਹੋਏ ਵਾਧੇ ਦੀ ਤੁਲਨਾ ਪੰਜਾਬ ਦੀ ਸੰਖਿਆ ਨਾਲ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਦੇਸ਼ 'ਚ ਪੰਜਾਬ ਵਰਗੇ 14 ਹੋਰ ਰਾਜ ਬਣ ਗਏ। ਹੈਰਾਨੀ ਦੀ ਗੱਲ ਹੈ ਕਿ ਇਤਨੀ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਦਾ ਮੁੱਦਾ ਕਿਸੀ ਵੀ ਪਾਰਟੀ ਦੇ ਚੋਣ ਏਜੰਡੇ 'ਚ ਸ਼ਾਮਲ ਨਹੀਂ।

ਅਸਲ ਵਿਚ ਐਮਰਜੈਂਸੀ ਵਾਲੇ ਸਾਲਾਂ 'ਚ ਜਨਸੰਖਿਆ 'ਤੇ ਕੰਟਰੋਲ ਕਰਨ ਲਈ ਸਵਰਗੀ ਸੰਜੇ ਗਾਂਧੀ ਵਲੋਂ ਚਲਾਈ ਮੁਹਿੰਮ ਦੇ ਢੰਗ-ਤਰੀਕੇ ਗ਼ਲਤ ਹੋਣ ਕਾਰਨ, ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਨੂੰ ਮੁੱਦਾ ਬਣਾ ਕੇ ਕਾਂਗਰਸ ਦਾ ਬੜਾ ਭਾਰੀ ਸਿਆਸੀ ਨੁਕਸਾਨ ਕੀਤਾ। ਇਹੀ ਕਾਰਨ ਹੈ ਕਿ ਅੱਜ ਕੋਈ ਵੀ ਪਾਰਟੀ ਜਨਸੰਖਿਆ ਜਿਥੋਂ ਤਕ ਬਿਹਾਰ ਦਾ ਸਬੰਧ ਹੈ ਇਥੇ ਵੋਟਰਾਂ ਦੀ ਗਿਣਤੀ 'ਚ ਇਕ ਕਰੋੜ 40 ਲੱਖ ਦਾ ਵਾਧਾ ਹੋਇਆ। 1999 'ਚ ਵੋਟਰਾਂ ਦੀ ਗਿਣਤੀ 5 ਕਰੋਡ 88 ਲੱਖ ਸੀ ਜੋ 2019 ਵਿਚ 27 ਕਰੋੜ 7 ਲੱਖ ਹੋ ਗਈ।

ਮੱਧ ਪ੍ਰਦੇਸ਼ 'ਚ ਵੀ ਵਾਧਾ ਕੰਟਰੋਲ 'ਚ ਰਿਹਾ। ਇਥੇ 46 ਲੱਖ ਵੋਟਰਾਂ ਦਾ ਵਾਧਾ 20 ਸਾਲਾਂ 'ਚ ਹੋਇਆ। ਮਹਾਰਾਸ਼ਟਰ 'ਚ ਵੀ ਵੋਟਰਾਂ ਦੀ ਗਿਣਤੀ ਬਹੁਤ ਵਧੀ ਹੈ। ਇਥੇ 20 ਸਾਲਾਂ 'ਚ 3 ਕਰੋੜ 5 ਲੱਖ ਦਾ ਵਾਧਾ ਹੋਇਆ ਹੈ। ਪਛਮੀ ਬੰਗਾਲ 'ਚ 2 ਕਰੋੜ 22 ਲੱਖ ਵੋਟਰਾਂ ਦਾ ਵਾਧਾ ਹੋਇਆ। 1999 'ਚ 4 ਕਰੋੜ 76 ਲੱਖ ਵੋਟਰ ਸਨ ਜਦਕਿ 2019 'ਚ ਵਧ ਕੇ ਇਹ ਗਿਣਤੀ 6 ਕਰੋੜ 98 ਲੱਖ ਹੋ ਗਈ।

ਗੁਜਰਾਤ ਵਿਚ ਇਕ ਕਰੋੜ 53 ਲੱਖ ਵੋਟਰਾਂ ਦਾ ਵਾਧਾ ਹੋਇਆ ਜਦ ਕਿ ਉੜੀਸਾ ਵਿਚ ਇਹ ਵਾਧਾ ਵੀ ਕੰਟਰੋਲ ਵਿਚ ਹੀ ਰਿਹਾ। ਇਥੇ 20 ਸਾਲਾਂ ਵਿਚ 76 ਲੱਖ ਵੋਟਰਾਂ ਦਾ ਵਾਧਾ ਹੋਇਆ। ਜਿਥੋ ਤਕ ਪੰਜਾਬ ਦਾ ਸਬੰਧ ਹੈ ਇਹ ਵੀ ਹੈਰਾਨੀਜਨਕ ਹੈ। ਪੰਜਾਬ ਇਕ ਛੋਟਾ ਜਿਹਾ ਸੂਬਾ ਹੈ। 1999 ਵਿਚ ਵੋਟਰਾਂ ਦੀ ਗਿਣਤੀ ਇਕ ਕਰੋੜ 57 ਲੱਖ ਸੀ ਜਦਕਿ 2019 ਵਿਚ ਵਧ ਕੇ ਦੋ ਕਰੋੜ 5 ਲੱਖ ਹੋ ਗਈ ਹੈ। ਵਾਧਾ ਬੇਸ਼ਕ 48 ਲੱਖ ਦਾ ਹੈ ਪਰ ਇਸ ਛੋਟੇ ਜਿਹੇ ਸੂਬੇ ਵਿਚ ਇਕ ਤਿਹਾਈ ਵੋਟਰਾਂ ਦਾ ਵਾਧਾ ਹੈ। ਲਗਦਾ ਹੈ ਕਿ ਇਸ ਸੰਖਿਆ ਵਿਚ ਵਾਧੇ ਦਾ ਮੂਲ ਕਾਰਨ ਦੂਸਰੇ ਰਾਜਾਂ ਤੋਂ ਆਏ ਮਜ਼ਦੂਰਾਂ ਕਾਰਨ ਹੈ।