ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਪਿੰਡ ਚੂੰਨੀ ਕਲ੍ਹਾਂ 'ਚ 23 ਮਾਰਚ ਨੂੰ ਲੱਗੇਗਾ ਖੂਨ ਦਾਨ ਕੈਂਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਕਟਰ 32, GMCH ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੀ ਟੀਮ ਇਸ ਕੈਂਪ ਵਿਚ ਪਹੁੰਚ ਰਹੀ ਹੈ...

Blood Donation Camp

ਸ਼੍ਰੀ ਫ਼ਤਹਿਗੜ੍ਹ ਸਾਹਿਬ : ਸਭ ਤੋਂ ਪਹਿਲਾਂ ਦੱਸ ਦਈਏ ਕਿ ਸਰਦਾਰ ਭਗਤ ਸਿੰਘ (28 ਸਤੰਬਰ 1907-23 ਮਾਰਚ, 1931) ਭਾਰਤ ਦਾ ਇੱਕ ਪ੍ਰਮੁੱਖ ਆਜ਼ਾਦੀ ਸੰਗਰਾਮੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਵਿਚੋਂ ਇੱਕ ਸੀ।

ਇਹ ਖੂਨ ਦਾਨ ਕੈਂਪ ਵੀ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਹੈ। ‘ਖੂਨ ਨਾਲੀਆਂ ਵਿਚ ਨਹੀਂ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ’, ਸਥਾਨਕ ਜ਼ਿਲ੍ਹਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਚੂੰਨੀ ਕਲ੍ਹਾਂ ‘ਚ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਸਪੋਰਟਸ ਕਲੱਬ ਚੂੰਨੀ ਕਲ੍ਹਾਂ ਵੱਲੋਂ ਭੰਗੂ ਡੇਅਰੀ ਨੇੜੇ ਕੋਅਪ੍ਰੇਟਿਵ ਬੈਂਕ ਚੂੰਨੀ ਕਲ੍ਹਾਂ ਵਿਖੇ 23 ਮਾਰਚ 2019 ਦਿਨ ਸ਼ਨੀਵਾਰ ਨੂੰ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਖ਼ੂਨ ਦਾਨ ਕੈਂਪ ਦੇ ਲੱਗਣ ਦਾ ਸਮਾਂ ਹੋਵੇਗਾ, ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਅਤੇ ਸੈਕਟਰ 32, GMCH ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੀ ਟੀਮ ਇਸ ਕੈਂਪ ਵਿਚ ਪਹੁੰਚ ਰਹੀ ਹੈ। ਇਸ ਕੈਂਪ ਨੂੰ ਲਗਾਉਣ ਸਮੇਂ ਚੂੰਨੀ ਕਲ੍ਹਾਂ ਦੇ ਸਰਪੰਚ ਹਰਕੰਵਲਜੀਤ ਸਿੰਘ ਬਿੱਟੂ ਤੇ ਸਮੂਹ ਪੰਚਾਇਤ ਮੈਂਬਰ ਅਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਸਪੋਰਟਸ ਕਲੱਬ ਚੂੰਨੀ ਕਲ੍ਹਾਂ ਦੇ ਪ੍ਰਧਾਨ ਦਵਿੰਦਰ ਸਿੰਘ ਭੰਗੂ, ਸਕੱਤਰ ਨਵੀਨ ਕਪੂਰ, ਖਜਾਨਚੀ ਜਸਪ੍ਰੀਤ ਸਿੰਘ, ਸਕੱਤਰ ਨੀਰਜ ਗੁਪਤਾ, ਸਲਾਹਕਾਰ ਦੀਪ ਗਰਗ, ਟਿੰਕੂ ਗੁਪਤਾ, ਗਣੇਸ਼ ਪੁਰੀ ਆਦਿ ਹਾਜ਼ਰ ਰਹਿਣਗੇ।  ਵਧੇਰੇ ਜਾਣਕਾਰੀ ਲਈ ਤੁਸੀਂ ਇਨ੍ਹਾਂ ਨੰਬਰਾਂ 'ਤੇ ਸੰਪਰਕ ਵੀ ਕਰ ਸਕਦੇ ਹੋ : 88725-00549, 98883-06826, 82838-29242