ਪੰਜਾਬ ਨੈਸ਼ਨਲ ਬੈਂਕ ‘ਈ-ਆਕਸ਼ਨ’ ਰਾਹੀਂ ਕਰਾਏਗਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੈਂਕ ਲੋਨ ਚਕਾਉਣ ਵਿਚ ਅਸਮਰੱਥ ਇੰਪਰੂਵਮੈਂਟ ਟਰੱਸਟ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਰਹੀਆਂ ਹਨ...

Guru Gobind Singh Stadium

ਜਲੰਧਰ : ਬੈਂਕ ਲੋਨ ਚਕਾਉਣ ਵਿਚ ਅਸਮਰੱਥ ਇੰਪਰੂਵਮੈਂਟ ਟਰੱਸਟ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਰਹੀਆਂ ਹਨ, ਕਿਉਂਕਿ ਪੀਐਨਬੀ (ਪੰਜਾਬ ਨੈਸ਼ਨਲ ਬੈਂਕ) ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ ਕਰਾਉਣ ਜਾ ਰਿਹਾ ਹੈ ਤਾਂ ਕਿ ਉਸ ਦੇ ਲੋਨ ਦੀ ਰਿਕਵਰੀ ਹੋ ਸਕੇ। ਨੀਲਾਮੀ ਵਿਚ ਬੈਂਕ ਕੋਲ ਗਹਿਣੇ ਪਈਆਂ ਕੁੱਲ 577 ਕਰੋੜ ਦੀਆਂ ਜਾਇਦਾਦਾਂ ਰੱਖੀਆਂ ਜਾਣਗੀਆਂ। 

ਇੰਪਰੂਵਮੈਂਟ ਟਰੱਸਟ ਨੇ 2011 ਵਿਚ ਸੂਰੀਆਂ ਐਨਕਲੇਵ ਐਕਸਟੈਂਸ਼ਨ ਸਕੀਮ ਲਈ ਬੈਂਕ ਤੋਂ 175 ਕਰੋੜ ਦਾ ਲੋਨ ਲਿਆ ਪਰ 7,8 ਸਾਲ ਬੀਤ ਜਾਣ ਤੋਂ ਬਾਅਦ ਮਾਰਚ ਅਖੀਰ ਤੱਕ 112 ਕਰੋੜ ਤੋਂ ਜ਼ਿਆਦਾ ਦਾ ਲੋਨ ਬਕਾਇਆ ਰਿਹਾ ਹੈ। ਮਾਰਚ ਅਖੀਰ ਵਿਚ ਟਰੱਸਟ ਦਾ ਬੈਂਕ ਅਕਾਊਂਟ ਐਨਪੀਏ (ਨਾਨ ਪ੍ਰੋਫਾਰਮਿੰਗ ਅਸਟੇਟ) ਐਲਾਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਰਕਮ ਅਦਾ ਕਰਨ ਦੇ ਸਬੰਧ ਵਿਚ ਟਰੱਸਟ ਨੂੰ ਕਈ ਨੋਟਿਸ ਭੇਜੇ ਗਈਏ ਪਰ ਅਦਾਇੰਗੀ ਨਹੀਂ ਹੋ ਸਕੀ। ਇਸ ਤੋਂ ਬੈਂਕ ਨੇ ਨਿਯਮਾਂ ਦੇ ਹਿਸਾਬ ਨਾਲ ਗਪਹਿ ਰੱਖੀਆਂ ਗਈਆਂ ਜਾਇਦਾਦਾਂ  ਕਬਜ਼ੇ ਵਿਚ ਲੈਣਾ ਸ਼ੁਰੂ ਕਰ ਦਿੱਤਾ।

ਇਸ ਕਾਰਵਾਈ ਦੌਰਾਨ ਬੈਂਕ ਨੇ ਟਰੱਸਟ ਦੀ ਕੁੱਲ 577 ਕਰੋੜ ਦੀ ਪ੍ਰਾਪਰਟੀ ਨੂੰ ਅਪਣੇ ਕਬਜ਼ੇ ਵਿਚ ਲਿਆ ਹੋਇਆ ਹੈ। ਬੈਂਕ ਤੋਂ ਲੋਨ ਲੈਂਦੇ ਸੇਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਵੈਲਿਊ 288 ਕਰੋੜ ਲਾਈ ਗਈ ਸੀ, ਜਿਸ ‘ਤੇ ਬੈਂਕ ਨੇ ਸਭ ਤੋਂ ਪਹਿਲਾਂ ਕਾਰਵਾਈ ਕਰਦੇ ਹੋਏ 28 ਅਗਸਤ ਨੂੰ ਸਟੇਡੀਅਮ ‘ਤੇ ਸਿਵਾਲਿਕ (ਰਸਮੀ) ਸੀਲ ਲਗਾ ਦਿੱਤਾ।

1 ਸਤੰਬਰ ਨੂੰ 289 ਕਰੋੜ ਦੀਆਂ ਬਾਕੀ ਦੀਆਂ ਜਾਇਦਾਦਾਂ ਵਿਚ ਸ਼ਾਮਲ ਮਹਾਰਾਜਾ ਰਣਜੀਤ ਸਿੰਘ ਐਵੇਨਿਊ, 170 ਏਕੜ ਸੂਰੀਆਂ ਐਨਕਲੇਵ, 94.97 ਏਕੜ ਸੂਰੀਆ ਐਨਕਲੇਵ ਐਕਸਟੈਂਸ਼ਨ, ਗੁਰੂ ਗੋਬਿੰਦ ਸਿੰਘ ਐਵੇਨਿਊ ਆਦਿ ਦੀਆਂ ਜਾਇਦਾਦਾਂ ਉੱਤੇ ਬੈਂਕ ਨੇ ਅਪਣੇ ਬੋਰਡ ਲਾ ਕੇ ਫਿਜ਼ੀਕਲੀ ਕਬਜ਼ਾ ਲੈ ਲਿਆ। ਜੀਟੀ ਰੋਡ ਸਥਿਤ ਬੈਂਕ ਦੀ ਬ੍ਰਾਚ ਦੇ ਸੀਨੀਅਰ ਮੈਨੇਜਰ ਕੇਸੀ ਗਗਰਾਨੀ ਨੇ ਕਿਹਾ ਕਿ ਸਟੇਡੀਅਮ ਸਣੇ ਹੋਰ ਪ੍ਰਾਪਰਟੀਆਂ ਦੀ ਨੀਲਾਮੀ ਦੀ ਮਿਤੀ ਜਲਦ ਹੀ ਐਲਾਨੀ ਜਾਵੇਗੀ, ਜਿਸ ਲਈ ਸੀਨੀਅਰ ਅਧਿਕਾਰੀਆਂ ਤੋਂ ਹਦਾਇਤਾਂ ਲਈਆਂ ਜਾ ਰਹੀਆਂ ਹਨ।

ਨੀਲਾਮੀ ਕਰਾਉਣ ਦੀ ਤਿਆਰੀ ਵਿਚ ਟਰੱਸਟ : ਚੋਣ ਜ਼ਾਬਤਾ ਲਾਗੂ ਹੋਣ ਕਾਰਨ ਕਈ ਸਰਕਾਰੀ ਕੰਮਾਂ ‘ਤੇ ਰੋਕ ਲੱਗ ਜਾਂਦੀ ਹੈ, ਇਸ ਸਿਲਸਿਲੇ ਵਿਚ ਜਾਇਦਾਦਾਂ ਦੀ ਨੀਲਾਮੀ ਕਰਾਉਣਾ ਵੀ ਸ਼ਾਮਲ ਹੈ ਪਰ ਇੰਪਰੂਵਟਰੱਸਟ ਟਰੱਸਟ ਆਪਣੀਆਂ ਜਾਇਦਾਦਾਂ ਦੀ ਨੀਲਾਮੀ ਕਰਵਾਉਣ ਲਈ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣ ਜਾ ਰਿਹਾ ਹੈ। ਟਰੱਸਟ ‘ਤੇ ਮੌਜੂਦਾ ਸਮੇਂ ਵਿਚ 250 ਕਰੋੜ ਤੋਂ ਜ਼ਿਆਦਾ ਦੀਆਂ ਦੇਣਦਾਰੀਆਂ ਹਨ, ਇਸ ਵਿਚ 100 ਕਰੋੜ ਤੋਂ ਜ਼ਿਆਦਾ ਦੀ ਇਨਹਾਂਸਮੈਂਟ ਸ਼ਾਮਲ ਹੈ।

ਸੁਪਰੀਮ ਕੋਰਟ ਵਿਚ ਚੱਲ ਰਹੇ ਇਨਹਾਂਸਮੈਂਟ ਦੇ ਕੇਸ ਦਾ ਹਵਾਲਾ ਦੇ ਕੇ ਇੰਟਪੂਰਵਮੈਂਟ ਟਰੱਸਟ ਨੇ ਅਪਣਾ ਪੱਖ ਚੋਣ ਕਮਿਸ਼ਨ ਦੇ ਸਾਹਮਣੇ ਰੱਖਿਆ। ਇਹ ਦੇਖਣਾ ਹੋਵੇਗਾ ਕਿ ਟਰੱਸਟ ਦੀ ਇਜਾਜ਼ਤ ਮਿਲਦੀ ਜਾਂ ਨਹੀਂ। ਉਥੇ ਪੀਐਨਬੀ ਨੀਲਾਮੀ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ।