ਸਾਂਸਦ ਰਵਨੀਤ ਬਿੱਟੂ ਨੇ ਲੋਕ ਸਭਾ ’ਚ ਚੁਕਿਆ ਸਿੱਖਾਂ ਦਾ ਮੁੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿੱਥੇ ਜੰਮ-ਕਸ਼ਮੀਰ ਵਿਚ ਅਧਿਕਾਰਕ ਭਾਸ਼ਾ ਬਿੱਲ ਤੋਂ ਪੰਜਾਬੀ ਨੂੰ ਕੱਢਣ ‘ਤੇ ਕੇਂਦਰ...

Ravneet Bittu

ਨਵੀਂ ਦਿੱਲੀ: ਜਿੱਥੇ ਜੰਮ-ਕਸ਼ਮੀਰ ਵਿਚ ਅਧਿਕਾਰਕ ਭਾਸ਼ਾ ਬਿੱਲ ਤੋਂ ਪੰਜਾਬੀ ਨੂੰ ਕੱਢਣ ‘ਤੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਗਈ ਸੀ ਅਤੇ ਇਸਨੂੰ ਘੱਟ ਗਿਣਤੀ ਵਿਰੋਧੀ ਕਦਮ ਕਰਾਰ ਦਿੱਤਾ ਗਿਆ ਸੀ।

ਉਥੇ ਹੀ ਅੱਜ ਲੋਕ ਸਭਾ ਵਿਚ ਪੰਜਾਬ ਦੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਜੰਮੂ-ਕਸ਼ਮੀਰ ਦਾ ਸਿੱਖਾਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਉਥੇ ਘੱਟ ਗਿਣਤੀ ਐਕਟ ਨੂੰ ਵਧਾਇਆ ਜਾਵੇ ਅਤੇ ਦੂਜਾ ਬਹੁਤ ਵੱਡਾ ਮੁੱਦਾ ਸਿੱਖਿਆ ਦਾ ਹੈ ਕਿਉਂਕਿ ਪੰਜਾਬੀ ਜੰਮੂ-ਕਸ਼ਮੀਰ ਦੇ ਸਕੂਲਾਂ ਤੇ ਕਾਲਜਾਂ ਵਿਚ ਹੋਣੀ ਚਾਹੀਦੀ ਹੈ।

ਬਿੱਟੂ ਨੇ ਕਿਹਾ ਕਿ ਜਿਵੇਂ ਅਸੀਂ ਪੰਜਾਬ ਵਿਚ ਸ਼ਾਂਤੀ ਲਿਆਏ ਹਾਂ ਉਸੇ ਤਰ੍ਹਾਂ ਜੇਕਰ ਤੁਸੀਂ ਜੰਮੂ-ਕਸ਼ਮੀਰ ਵਿਚ ਪੰਜਾਬੀਆਂ ਨੂੰ ਵਧਾਓਗੇ ਤਾਂ ਮੈਂ ਜਿੰਮੇਵਾਰੀ ਲੈਂਦਾ ਹਾਂ ਕਿ ਉਥੇ ਵੀ ਪੰਜਾਬੀ ਜਾ ਕੇ ਸਭ ਤੋਂ ਵੱਡਾ ਯੋਗਦਾਨ ਸਾਂਤੀ ਵਿਚ ਪਾਉਣਗੇ ਅਤੇ ਜੋ ਦੇਸ਼ ਦੇ ਖਿਲਾਫ਼ ਸਾਜਿਸ਼ਾਂ ਰਚ ਰਹੇ ਹਨ, ਉਨ੍ਹਾਂ ਨਾਲ ਇਹ ਬਹਾਦਰ ਕੌਮ ਲੜੇਗੀ।