ਰਵਨੀਤ ਬਿੱਟੂ ਦੂਜਿਆਂ ਦੀ ਪਰਚੀ ਲੈਕੇ ਸਵਾਲ ਨਾ ਕਰਨ, ਪਰਚੀਆਂ ਨਾਲ ਕੋਈ ਪਾਸ ਨਹੀਂ ਹੁੰਦਾ: ਠਾਕੁਰ
ਲੋਕ ਸਭਾ ਵਿਚ ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਦੇ ਕਾਂਗਰਸ ਪਾਰਟੀ ਦੇ ਨੇਤਾ ਬਣਨ...
ਨਵੀਂ ਦਿੱਲੀ: ਲੋਕ ਸਭਾ ਵਿਚ ਲੁਧਿਆਣਾ ਤੋਂ ਸੰਸਦ ਰਵਨੀਤ ਸਿੰਘ ਦੇ ਕਾਂਗਰਸ ਪਾਰਟੀ ਦੇ ਨੇਤਾ ਬਣਨ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, ਮੈਂ ਮਾਣਯੋਗ ਸਾਂਸਦ ਨੂੰ ਨਵੀਂ ਜਿੰਮੇਵਾਰੀ ਮਿਲਣ ‘ਤੇ ਵਧਾਈ ਦਿੰਦਾ ਹਾਂ, ਉਮੀਦ ਕਰਦਾ ਹਾਂ ਕਿ ਉਹ ਇਸ ਨਵੀਂ ਜਿੰਮੇਵਾਰੀ ਨੂੰ ਨਿਭਾ ਪਾਉਣਗੇ। ਅਨੁਰਾਗ ਠਾਕੁਰ ਨੇ ਰਵਨੀਤ ਸਿੰਘ ਉਤੇ ਨਿਸ਼ਾਨਾ ਸਾਧਿਆ, ਕਿਹਾ ਉਹ ਕੇਵਲ ਕਿਸੇ ਦੂਜੇ ਦੁਆਰਾ ਦਿੱਤੀ ਗਈ ਪਰਚੀ ਦੇ ਆਧਾਰ ‘ਤੇ ਪ੍ਰਸ਼ਨ ਨਾ ਕਰਨ। ਪਰਚੀਆਂ ਨਾਲ ਨਾ ਕੋਈ ਪਾਸ ਹੁੰਦਾ ਹੈ ਤੇ ਨਾ ਕੋਈ ਇੱਥੇ ਕੋਈ ਘੇਰ ਸਕਦਾ ਹੈ।
ਦਰਅਸਲ ਰਵਨੀਤ ਸਿੰਘ ਪ੍ਰਸ਼ਨਕਾਲ ਦੇ ਦੌਰਾਨ ਹੁਣ LIC ਨਾਲ ਜੁੜਿਆ ਸਵਾਲ ਪੁਛ ਰਹੇ ਸਨ ਤਾਂ ਉਨ੍ਹਾਂ ਦੇ ਹੱਥ ਇਕ ਪਰਚੀ ਸੀ। ਠਾਕੁਰ ਨੇ ਕਿਹਾ ਕਿ ਜਦੋਂ ਰਾਸ਼ਟਰਪਤੀ ਦਾ ਭਾਸ਼ਣ ਸੀ ਤਾਂ ਰਵਨੀਤ ਬਿੱਟੂ ਮੈਂ ਸਵਾਲ ਪੁਛਿਆ ਸੀ ਤਾਂ ਉਹ ਮੇਰੇ ਪ੍ਰਸ਼ਨ ਦਾ ਜਵਾਬ ਦੇ ਨਹੀਂ ਸਕੇ ਸੀ ਪਰ ਮੈਂ ਇਸ ਪ੍ਰਸ਼ਨ ਦਾ ਜਵਾਬ ਜਰੂਰ ਦੇਵਾਂਗਾ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਨਿਸ਼ਚਿਤ ਤੌਰ ‘ਤੇ ਦੇਸ਼ ਦੇ ਪਰਵਾਸੀ ਮਜਦੂਰਾਂ ਨੂੰ ਘਰ ਵਾਪਸ ਜਾਣ ਦੀ ਦਿੱਕਤ ਆਈ ਤਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਦੇਸ਼ ਦੇ 80 ਕਰੋੜ ਲੋਕਾਂ ਨੂੰ 8 ਮਹੀਨੇ ਤੱਕ 5 ਕਿਲੋਂ ਕਣਕ ਦਾ ਆਟਾ, ਦਾਲ, ਛੋਲੇ, ਚੌਲ ਮੁਫਤ ਵਿਚ ਦੇਣ ਦਾ ਕੰਮ ਕੀਤਾ ਤਾਂ ਉਹ ਸਿਰਫ਼ ਨਰਿੰਦਰ ਮੋਦੀ ਦੀ ਸਰਕਾਰ ਨੇ ਹੀ ਕੀਤਾ। ਠਾਕੁਰ ਨੇ ਕਿਹਾ ਕਿ ਜਨ-ਧਨ ਖਾਤੇ ਦੇ ਅਧੀਨ ਆਉਂਦੀਆਂ 20 ਕਰੋੜ ਗਰੀਬ ਮਹਿਲਾਵਾਂ ਦੇ ਖਾਤਿਆਂ ਵਿਚ 31 ਹਜਾਰ ਕਰੋੜ ਨਗਦ ਜਮ੍ਹਾ ਕਰਾਉਣ ਦਾ ਕੰਮ ਵੀ ਨਰਿੰਦਰ ਮੋਦੀ ਸਰਕਾਰ ਨੇ ਕੀਤਾ।
ਠਾਕੁਰ ਨੇ ਕਿਹਾ ਕਿ ਜਦੋਂ ਕੋਰੋਨਾ ਕਾਲ ਵਿਚ ਦੇਸ਼ ਦੇ ਲੋਕਾਂ ਦੀਆਂ ਐਲਆਈਸੀ, ਬੈਂਕ ਕਿਸਤਾਂ ਟੁੱਟ ਗਈਆਂ ਸਨ ਤਾਂ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ 6 ਮਹੀਨੇ ਦੇ ਸਮਾਂ ਵੀ ਦਿੱਤਾ। ਕਾਂਗਰਸ ਨੇਤਾ ਰਵਨੀਤ ਸਿੰਘ ਦੇ ਸਵਾਲ ਉਤੇ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਜੀਵ ਗਾਂਧੀ ਫਾਉਡੇਸ਼ਨ ਦਾ ਜ਼ਿਕਰ ਕੀਤਾ, ਇਸਤੋਂ ਬਾਅਦ ਕਾਂਗਰਸ ਵੱਲੋਂ ਵਿਰੋਧ ਦੀਆਂ ਆਵਾਜਾਂ ਸੁਣਵਾਈਆਂ ਸੀ।
ਇਸ ਉਤੇ ਅਨੁਰਾਗ ਠਾਕੁਰ ਨੇ ਕਿਹਾ ਕਿ ਕੋਰੋਨਾ ਸੰਕਟ ਵਿਚ ਕੋਈ ਮਜਦੂਰਾਂ ਨੇ ਅਪਣੀ ਦਿਹਾੜੀ ਤੱਕ ਦੇ ਪੈਸੇ ਪੀਐਮ ਕੇਅਰ ਫੰਡ ਵਿਚ ਦਿੱਤੇ, ਅਜਿਹੀਆਂ ਸਾਰੀਆਂ ਉਦਾਹਰਣਾ ਹਨ, ਪਰ ਇਕ ਪਰਵਾਰ ਹੈ ਜਿਸਨੇ ਰਾਜੀਵ ਗਾਂਧੀ ਫਾਉਂਡੇਸ਼ਨ ਬਣਾ ਕੇ ਸਿਰਫ਼ ਉਸ ਵਿਚ ਪੈਸੇ ਭਰਨ ਦਾ ਕੰਮ ਕੀਤਾ। ਚੀਨ ਤੱਕ ਤੋਂ ਉਸਦੇ ਲਈ ਪੈਸੇ ਲਈ, ਇੰਨਾ ਹੀ ਨਹੀਂ ਇਸਦੇ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ਤੱਕ ਦੀ ਅਣਦੇਖੀ ਕੀਤੀ ਗਈ ਹੈ।