ਪੰਜਾਬ ‘ਚ ਕਈ ਥਾਵਾਂ ਤੇ ਪਿਆ ਮੀਂਹ ਅਤੇ ਹੋਈ ਗੜੇਮਾਰੀ, ਫ਼ਸਲ ਦਾ ਹੋਇਆ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਕਿਸਾਨਾਂ ਨੇ ਦੱਸਿਆਂ ਕਿ ਇਸ ਮੀਂਹ ਦੇ ਕਾਰਨ ਉਨ੍ਹਾਂ ਦੀ 20 ਤੋਂ 25 ਫੀਸਦੀ ਕਣਕ ਖਰਾਬ ਹੋ ਗਈ ਹੈ।

farmer

ਚੰਡੀਗੜ੍ਹ : ਕਰੋਨਾ ਵਾਇਰਸ ਦੇ ਕਾਰਨ ਲਗਾਏ ਗਏ ਲੌਕਡਾਊਨ ਕਰਕੇ ਕਿਸਾਨ ਪਹਿਲਾਂ ਹੀ ਮੁਸ਼ਕਿਲ ਵਿਚ ਹਨ ਕਿਉਂਕਿ ਉਨ੍ਹਾਂ ਨੂੰ ਫਸਲ ਦੀ ਵਾਢੀ ਵਿਚ ਕਾਫੀ ਮੁਸ਼ਕਿਲ ਹੋ ਰਹੀ ਹੈ। ਇਸ ਤੋਂ ਇਲਾਵਾ ਕੱਲ ਰਾਤ ਹੋਈ ਬੇਮੌਸਮੀ ਬਰਸਾਤ ਅਤੇ ਕਈ ਥਾਂਵਾਂ ਤੇ ਗੜ੍ਹਮਾਰੀ ਨੇ ਕਣਕ ਦੀ ਫਸਲ ਨੂੰ ਖਰਾਬ ਕੀਤਾ ਹੈ। 

ਇਸ ਕਾਰਨ ਅਜਿਹੇ ਹਲਾਤਾਂ ਵਿਚ ਕਿਸਾਨਾਂ ਲਈ ਕਣਕ ਦੀ ਵਾਢੀ ਬੜੀ ਮੁਸ਼ਕਿਲ ਭਰੀ ਹੋ ਰਹੀ ਹੈ। ਦੱਸ  ਦੱਈਏ ਕਿ ਲੌਕਡਾਊਨ ਦੇ ਕਾਰਨ ਪਹਿਲਾਂ ਹੀ ਬਹੁਤ ਸਾਰੀਆਂ ਕੰਬਾਇਨਾਂ ਦੂਜੀਆਂ ਸਟੇਟਾਂ ਵਿਚ ਫਸੀਆਂ ਹੋਈਆਂ ਹਨ ਅਤੇ ਕਿਸਾਨਾਂ ਨੂੰ ਲੋਕਲ ਕਬਾਇਨਾਂ ਨਾਲ ਹੀ ਕੰਮ ਚਲਾਉਂਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਣਕ ਵਿਚ ਨਮੀ ਹੋਣ ਦੇ ਕਾਰਨ ਪਹਿਲਾਂ ਹੀ ਵਾਢੀ ਦੇਰੀ ਨਾਲ ਸ਼ੁਰੂ ਕੀਤੀ ਗਈ ਸੀ

ਪਰ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ ਪਏ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਕਾਫੀ ਫਸਲ ਦਾ ਨੁਕਸਾਨ ਕਰ ਦਿੱਤਾ ਹੈ। ਉਧਰ ਲੁਧਿਆਣਾ ਦੇ ਕਿਸਾਨਾਂ ਨੇ ਦੱਸਿਆਂ ਕਿ ਇਸ ਮੀਂਹ ਦੇ ਕਾਰਨ ਉਨ੍ਹਾਂ ਦੀ 20 ਤੋਂ 25 ਫੀਸਦੀ ਕਣਕ ਖਰਾਬ ਹੋ ਗਈ ਹੈ।

ਇਸ ਤੋਂ ਇਲਾਵਾ ਬਠਿੰਡਾ ਵਿਚ ਵੀ ਤੇਜ ਝਖੜ ਅਤੇ ਗੜੇਮਾਰੀ ਨੇ ਕਣਕਾਂ ਵਿਛਾ ਕੇ ਰੱਖ ਦਿੱਤੀਆਂ ਹਨ। ਇਸ ਬੇਮੌਸਮੇ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੀ ਇੰਨੇ ਮਹੀਂਨਿਆਂ ਦੀ ਕੀਤੀ ਮਿਹਨਤ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।